ਨਵੀਂ ਦਿੱਲੀ, ਜੇਐੱਨਐੱਨ : ਹਿੰਦੀ ਸਿਨੇਮਾ ਦੇ ਦਿੱਗਜ਼ ਕਲਾਕਾਰ ਤੇ ਕਾਮੇਡੀਅਨ ਜਗਦੀਪ ਨੂੰ ਅੱਜ ਮੁੰਬਈ ਦੇ ਮਝਗਾਓਂ ਸਥਿਤ ਸ਼ਿਆ ਕਬਰਸਤਾਨ 'ਚ ਸੁਪਰਦ-ਏ-ਖ਼ਾਕ ਕੀਤਾ ਜਾਵੇਗਾ। ਪਰਿਵਾਰ ਉਨ੍ਹਾਂ ਦੇ ਅੰਤਿਮ ਵਿਦਾਈ ਦੀਆਂ ਤਿਆਰੀਆਂ ਕਰ ਰਿਹਾ ਹੈ। ਲਗਪਗ 60 ਦਹਾਕੇ ਦੇ ਸ਼ਾਨਦਾਰ ਕਰੀਅਰ 'ਚ ਜਗਦੀਪ ਨੇ ਹਿੰਦੀ ਸਿਨੇਮਾ 'ਚ ਕਈ ਅਹਿਮ ਭੂਮਿਕਾਵਾਂ ਤੇ ਫ਼ਿਲਮਾਂ ਦੀ।

ਆਪਣੀ ਕਾਮੇਡੀ ਨਾਲ ਦੁਨੀਆ ਨੂੰ ਹਸਾਉਣ ਵਾਲੇ ਜਗਦੀਪ ਬੁੱਧਵਾਰ ਰਾਤ ਲਗਪਗ 8.30 ਵਜੇ ਸਭ ਨੂੰ ਰੋਂਦੇ ਹੋਏ ਛੱਡ ਕੇ ਚਲੇ ਗਏ। 81 ਸਾਲ ਜਗਦੀਪ ਨੂੰ ਉਮਰ ਦੀ ਵਜ੍ਹਾ ਨਾਲ ਸਿਹਤ ਸੰਬੰਧੀ ਮੁਸ਼ਕਿਲਾਂ ਸੀ। ਵੈੱਬਸਾਈਟ ਟਾਈਮਜ਼ ਨਾਊ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਦੁਪਿਹਰ 11 ਤੋਂ 12 'ਚ ਕੀਤਾ ਜਾਵੇਗਾ। ਜਗਦੀਪ ਦੇ ਬੇਟੇ ਜਾਵੇਦ ਜਾਫ਼ਰੀ ਨੂੰ ਹੇਠਾਂ ਤਸਵੀਰ 'ਚ ਅੰਤਿਮ ਸੰਸਕਾਰ ਲਈ ਜਾਂਦੇ ਹੋਏ ਜਾ ਸਕਦਾ ਹੈ।

ਜਗਦੀਪ ਨੇ ਆਪਣੇ ਕਰੀਅਰ 'ਚ 250 ਤੋਂ ਜ਼ਿਆਦਾ ਫ਼ਿਲਮਾਂ 'ਚ ਕੰਮ ਕੀਤਾ ਸੀ। ਹਿੰਦੀ ਸਿਨੇਮਾ ਦੀ ਮਾਈਲਸਟੋਨ ਫ਼ਿਲਮ ਸ਼ੋਲੇ 'ਚ ਉਨ੍ਹਾਂ ਦੇ ਕਿਰਦਾਰ ਸੂਰਮਾ ਭੋਪਾਲੀ ਨੇ ਉਨ੍ਹਾਂ ਨੂੰ ਇਸ ਨਾਂ ਨਾਲ ਮਸ਼ਹੂਰ ਕਰ ਦਿੱਤਾ।

ਅਬ ਦਿੱਲੀ ਦੂਰ ਨਹੀਂ, ਮੁੰਨਾ, ਆਰ-ਪਾਰ ਤੇ ਦੋ ਬੀਘਾ ਜ਼ਮੀਨ 'ਚ ਉਨ੍ਹਾਂ ਨੇ ਬਤੌਰ ਬਾਲ ਕਲਾਕਾਰ ਕੰਮ ਕੀਤਾ। ਹਮ ਪੰਛੀ ਇਕ ਡਾਲ ਕੇ ਫ਼ਿਲਮ ਲਈ ਜਗਦੀਪ ਨੂੰ ਖ਼ੂਬ ਤਾਰੀਫਾਂ ਮਿਲੀਆਂ।

ਜਗਦੀਪ ਨੇ ਭਾਬੀ, ਬਰਖਾ ਤੇ ਬਿੰਦਿਆ ਸਮੇਤ ਕੁਝ ਫਿਲਮਾਂ 'ਚ ਲੀਡ ਰੋਲ ਨਿਭਾਏ। ਬ੍ਰਹਮਚਾਰੀ ਫ਼ਿਲਮ ਤੋਂ ਜਗਦੀਪ ਨੇ ਖ਼ੁਦ ਨੂੰ ਇਕ ਕਾਮਿਕ ਐਕਟਰ ਦੇ ਤੌਰ 'ਤੇ ਸਥਿਤ ਕਰ ਲਿਆ। ਜਗਦੀਪ ਉਨ੍ਹਾਂ ਕਾਮੇਡੀਅਨ 'ਚ ਸ਼ਾਮਲ ਸੀ ਜਿਨ੍ਹਾਂ 'ਤੇ ਗਾਣੇ ਵੀ ਫਿਲਮਾਏ ਜਾਂਦੇ ਸੀ।

Posted By: Ravneet Kaur