ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਤੋਂ ਪੈਦਾ ਹੋਏ ਆਰਥਿਕ ਸੰਕਟਾਂ ਦਾ ਸਾਹਮਣਾ ਕਰ ਰਹੇ ਕਲਾਕਾਰਾਂ ਦੀ ਸਹਾਇਤਾ ਲਈ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਅੱਗੇ ਆ ਕੇ 50 ਲੱਖ ਰੁਪਏ ਦਾ ਸਹਿਯੋਗ ਕਰਦੇ ਹੋਏ ਕਲਾ ਜਗਤ ਦੀਆਂ ਹੋਰ ਤਮਾਮ ਹਸਤੀਆਂ ਨੂੰ ਇਸ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਅਕਸ਼ੈ ਕੁਮਾਰ ਨੇ ਕਲਾਕਾਰਾਂ ਦੀ ਸਹਾਇਤਾ ਲਈ ਸੰਸਕਾਰ ਭਾਰਤੀ ਵੱਲੋਂ ਚਲਾਏ ਜਾ ਰਹੇ ‘ਪੀਰ ਪਰਾਈ ਜਾਨੇ ਰੇ’ ਮੁਹਿੰਮ ਨੂੰ ਹਮਾਇਤ ਕਰਦੇ ਹੋਏ ਇਕ ਵੀਡੀਓ ਸੰਦੇਸ਼ ਰਾਹੀਂ ਕਿਹਾ ਕਿ ‘ਕੋਰੋਨਾ ਮਹਾਮਾਰੀ ਨੇ ਕਲਾਕਾਰਾਂ ਦੇ ਸਾਹਮਣੇ ਆਰਥਿਕ ਸਮੱਸਿਆ ਪੈਦਾ ਕਰ ਦਿੱਤੀ ਹੈ। ਇਸ ਲਈ ਪਿਛਲੇ ਦੋ ਸਾਲ ਤੋਂ ਉਨ੍ਹਾਂ ਕੋਲ ਕੋਈ ਕੰਮ ਨਹੀਂ ਹੈ। ਕਲਾਕਾਰ ਹਮੇਸ਼ਾ ਦੇਸ਼ ਲਈ ਖੜ੍ਹਾ ਰਹਿੰਦਾ ਹੈ। ਇਸ ਲਈ ਭਾਰਤ ਦਾ ਸਮਾਜ ਵੀ ਜ਼ਰੂਰਤ ਪੈਣ ’ਤੇ ਕਲਾਕਾਰਾਂ ਨਾਲ ਖੜ੍ਹਾ ਹੋਵੇਗਾ।’

ਵੀਡੀਓ ਦੇ ਅੰਤ ’ਚ ਕਲਾਕਾਰ ਹੈ ਤਾਂ ਕਲਾ ਹੈ, ਕਲਾ ਹੈ ਤਾਂ ਦੇਸ਼ ਹੈ ਵਰਗੇ ਦਰਦਭਰੇ ਸੰਦੇਸ਼ ਦਿੰਦੇ ਹੋਏ ਉਨ੍ਹਾਂ ਕਲਾ ਜਗਤ ਦੇ ਨਾਲ-ਨਾਲ ਸਮਾਜ ਨੂੰ ਵੀ ਇਸ ਮੁਹਿੰਮ ’ਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।


ਮਹਾਭਾਰਤ ਸੀਰੀਅਲ ਦੇ ਵਾਈਸ ਓਵਰ ਆਰਟਿਸਟ ਨੇ ਵੀ ਕੀਤੀ ਮਦਦ

ਮਹਾਭਾਰਤ ਦੇ ‘ਮੈਂ ਸਮਾਂ ਹੂੰ’ ਦੀ ਆਵਾਜ਼ ਤੇ ਪ੍ਰਸਿੱਧ ਹਿੰਦੂ ਵਿਦਵਾਨ ਹਰੀਸ਼ ਭਿਮਾਨੀ ਨੇ ਵੀ ਅੱਗੇ ਆਉਂਦੇ ਹੋਏ ਪੰਜ ਲੱਖ ਰੁਪਏ ਦਾ ਸਹਿਯੋਗ ਕਰਦੇ ਹਏ ਕਲਾ ਜਗਤ ਦੀਆਂ ਹੋਰ ਹਸਤੀਆਂ ਨੂੰ ਇਸ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਯਾਦ ਰਹੇ ਕਿ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਤੇ ਲੋਕ ਗਾਇਕ ਮਨੋਜ ਤਿਵਾੜੀ ਨੇ ਵੀ ਇਸ ਮੁਹਿੰਮ ਨੂੰ ਆਪਣੀ ਹਮਾਇਤ ਦਿੰਦੇ ਹੋਏ 10 ਲੱਖ ਰੁਪਏ ਦੇਣ ਦਾ ਐਲਾਨ ਪਹਿਲਾਂ ਹੀ ਕੀਤਾ ਹੈ।

ਬੀਤੇ ਦੋ ਹਫ਼ਤੇ ਪਹਿਲਾਂ ਹੀ ਗੀਤਕਾਰ ਮਨੋਜ ਮੁੰਤਸ਼ਿਰ ਅਤੇ ਲੋਕ ਗਾਇਕਾ ਮਾਲਿਨੀ ਅਵਸਥੀ ਵੱਲੋਂ ਸੰਚਾਲਿਤ ਆਭਾਸੀ ਕਨਸਰਟ ’ਚ ਸੰਗੀਤ, ਸਿਨੇਮਾ, ਡਾਂਸ ਅਤੇ ਹੋਰ ਕਲਾ ਜਗਤ ਦੇ ਕਈ ਵੱਡੇ ਨਾਮ ਆਪਣੀ ਪੇਸ਼ਕਾਰੀ ਦੇ ਨਾਲ ਇਸ ਮੁਹਿੰਮ ਦੀ ਹਮਾਇਤ ’ਚ ਜੁੜੇ ਸਨ। ਕਲਾਸਾਧਕਾਂ ਦੀ ਸਹਾਇਤਾ ਲਈ ਬਣਾਈ ‘ਪੀਰ ਪਰਾਈ ਜਾਨੇ ਰੇ’ ਕਮੇਟੀ ਦੇ ਪ੍ਰਧਾਨ ਪ੍ਰਸਿੱਧ ਸੂਫ਼ੀ ਗਾਇਕ ਤੇ ਸਾਂਸਦ ਹੰਸਰਾਜ ਹੰਸ ਅਤੇ ਸਕੱਤਰ ਭੁਪੇਂਦਰ ਕੌਸ਼ਿਕ ਹਨ।

Posted By: Jagjit Singh