ਜੇਐੱਨਐੱਨ, ਨਵੀਂ ਦਿੱਲੀ : ਅਭਿਸ਼ੇਕ ਬੱਚਨ ਦੀ ਫਿਲਮ ‘ਦਿਨ ਬਿੱਗ ਬੁਲ’ ਵੀਰਵਾਰ ਨੂੰ ਡਿਜਨੀ ਪਲੱਸ ਹਾਟ ਸਟਾਰ ’ਤੇ ਸਟ੍ਰੀਮ ਹੋ ਜਾਵੇਗੀ। ਜੇਕਰ ਕੋਰੋਨਾ ਵਾਇਰਸ ਨਾ ਹੁੰਦਾ ਤਾਂ ਫਿਲਮ ਸਿਨੇਮਾਘਰ ’ਚ ਰਿਲੀਜ਼ ਹੁੰਦੀ ਪਰ 2020 ’ਚ ਮਹਾਮਾਰੀ ਤੋਂ ਬਾਅਦ ਫਿਲਮ ਨੂੰ ਓਟੀਟੀ ਪਲੈਟਫਾਰਮ ’ਤੇ ਉਤਾਰਨ ਦਾ ਫੈਸਲਾ ਕੀਤਾ ਗਿਆ ਸੀ। ਦਿ ਬਿੱਗ ਬੁਲ ਦਾ ਨਿਰਮਾਣ ਅਜੇ ਦੇਵਗਨ ਨੇ ਕੀਤਾ ਹੈ।

ਅਜੇ ਨੇ ਸੋਸ਼ਲ ਮੀਡੀਆ ਜ਼ਰੀਏ ਫਿਲਮ ਦੇ ਰਿਲੀਜ਼ ਟਾਈਮ ਦੀ ਸੂਚਨਾ ਦਿੱਤੀ ਹੈ। ਦਿ ਬਿੱਗ ਬੁਲ ਵੀਰਵਾਰ ਨੂੰ ਸ਼ਾਮ ਸਾਢੇ ਸੱਤ ਵਜੇ ਤੋਂ ਡਿਜਨੀ ਪਲੱਸ ਹੋਟਸਟਾਰ ਵੀਆਈਪੀ ’ਤੇ ਸਟ੍ਰੀਮ ਕਰ ਦਿੱਤੀ ਜਾਵੇਗੀ। ਕੁਕੀ ਗੁਲਾਟੀ ਨਿਰਦੇਸ਼ਿਤ ਫਿਲਮ ’ਚ ਈਲਆਨਾ ਡਿਕਰੂਜ਼, ਨਿਕਿਤਾ ਦੱਤਾ ਤੇ ਸੋਹਮ ਸ਼ਾਮ ਅਹਿਮ ਕਿਰਦਾਰਾਂ ’ਚ ਨਜ਼ਰ ਆਉਣਗੇ। ਦਿ ਬਿੱਗ ਬੁਲ, ਸਟਾਕ ਮਾਰਕੀਟ ਘੋਟਾਲੇ ਦੇ ਮਾਸਟਰ ਮਾਈਂਡ ਹਰਸ਼ਦ ਮਹਿਤਾ ਦੇ ਜੀਵਨ ਤੇ ਕਿਰਦਾਰ ਤੋਂ ਪ੍ਰੇਰਿਤ ਫਿਲਮ ਹੈ, ਜਿਸ ਦਾ ਐਲਾਨ ਪਿਛਲੇ ਸਾਲ ਕੀਤਾ ਗਿਆ ਹੈ ਸੀ।

Posted By: Sunil Thapa