ਮਸ਼ਹੂਰ ਫਿਲਮਸਾਜ਼ ਸੰਜੈ ਲੀਲਾ ਭੰਸਾਲੀ ਛੇਤੀ ਹੀ ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਨੂੰ ਲੈ ਕੇ ਇਕ ਫਿਲਮ ਬਣਾ ਸਕਦਾ ਹੈਅਸਲ 'ਚ ਭੰਸਾਲੀ ਮਸ਼ਹੂਰ ਸ਼ਾਇਰ ਸਾਹਿਰ ਲੁਧਿਆਣਵੀ ਦੀ ਬਾਇਓਪਿਕ ਬਣਾਉਣ ਵਾਲਾ ਹੈਫਿਲਮ ਦੇ ਲੀਡ ਰੋਲ ਨੂੰ ਲੈ ਕੇ ਚਰਚਾ ਜ਼ੋਰਾਂ 'ਤੇ ਹੈਜਾਣਕਾਰੀ ਮਿਲੀ ਹੈ ਕਿ ਫਿਲਮ 'ਚ ਅਭਿਸ਼ੇਕ ਤੇ ਐਸ਼ਵਰਿਆ ਨੂੰ ਲਿਆ ਜਾ ਸਕਦਾ ਹੈਫਿਲਮ ਦਾ ਥੀਮ ਸਾਹਿਰ ਲੁਧਿਆਣਵੀ ਤੇ ਅੰਮ੍ਰਿਤਾ ਪ੍ਰੀਤਮ ਦੀ ਪ੍ਰੇਮ ਕਹਾਣੀ 'ਤੇ ਆਧਾਰਿਤ ਹੋਵੇਗਾਇਸ 'ਚ ਅਭਿਸ਼ੇਕ ਸਾਹਿਰ ਲੁਧਿਆਣਵੀ ਦਾ ਤੇ ਐਸ਼ਵਰਿਆ ਅੰਮ੍ਰਿਤਾ ਦਾ ਕਿਰਦਾਰ ਨਿਭਾ ਸਕਦੀ ਹੈ

ਕੁਝ ਸਮਾਂ ਪਹਿਲਾਂ ਇਹ ਵੀ ਚਰਚਾ ਸੀ ਕਿ ਅਭਿਸ਼ੇਕ ਤੇ ਐਸ਼ ਫਿਲਮ 'ਗੁਲਾਬ ਜਾਮੁਨ' 'ਚ ਇਕੱਠੇ ਨਜ਼ਰ ਆਉਣਗੇਹੁਣ ਕਿਹਾ ਜਾ ਰਿਹਾ ਹੈ ਕਿ ਨਿਰਮਾਤਾਵਾਂ ਨੇ ਇਸ ਫਿਲਮਾਂ ਨੂੰ ਨਾ ਬਣਾਉਣ ਦਾ ਫ਼ੈਸਲਾ ਲਿਆ ਹੈਐਸ਼ਵਰਿਆ ਨੇ ਹਾਲ ਹੀ 'ਚ ਕਿਹਾ ਸੀ ਕਿ 'ਆਮਤੌਰ 'ਤੇ ਜਦੋਂ ਮੇਰੇ ਅਗਲੇ ਪ੍ਰਾਜੈਕਟ ਦੇ ਐਲਾਨ ਦੀ ਗੱਲ ਆਉਂਦੀ ਹੈ ਤਾਂ ਮੈਂ ਇਸ ਨੂੰ ਆਪਣੇ ਨਿਰਦੇਸ਼ਕ ਤੇ ਨਿਰਮਾਤਾਵਾਂ 'ਤੇ ਛੱਡ ਦਿੰਦੀ ਹਾਂਮੈਂ ਹਾਲ ਹੀ 'ਚ ਇਕ ਸ਼ਾਨਦਾਰ ਸਕ੍ਰਿਪਟ ਅਤੇ ਕਿਰਦਾਰ ਫਾਈਨਲ ਕੀਤਾ ਹੈ ਪਰ ਇਸ ਬਾਰੇ ਫਿਲਮਸਾਜ਼ ਦੇ ਐਲਾਨ ਦੀ ਹੀ ਉਡੀਕ ਕਰਨੀ ਸਹੀ ਹੋਵੇਗੀ' ਜ਼ਿਕਰਯੋਗ ਹੈ ਕਿ ਪਿਛਲੇ ਸਾਲ ਐਸ਼ ਦੀ ਫਿਲਮ 'ਫੰਨੇ ਖ਼ਾਂ' ਰਿਲੀਜ਼ ਹੋਈ ਸੀ, ਜੋ ਅਸਫਲ ਰਹੀਦੂਜੇ ਪਾਸੇ ਅਭਿਸ਼ੇਕ ਦਾ ਕਰੀਅਰ ਵੀ ਕਾਫ਼ੀ ਮਾੜੇ ਦੌਰ 'ਚੋਂ ਲੰਘ ਰਿਹਾ ਹੈਕਾਫ਼ੀ ਸਮੇਂ ਤੋਂ ਉਸ ਦੀ ਕੋਈ ਫਿਲਮ ਸਫਲਤਾ ਹਾਸਲ ਨਹੀਂ ਕਰ ਸਕੀ

Posted By: Harjinder Sodhi