ਜੇਐੱਨਐੱਨ, ਨਵੀਂ ਦਿੱਲੀ - ਬਿੱਗ ਬੌਸ-14 ਦੇ ਗਰੈਂਡ ਫਿਨਾਲੇ ’ਚ ਹੁਣ ਕੁਝ ਦਿਨ ਹੀ ਬਾਕੀ ਹਨ। ਇਸ ਤੋਂ ਪਹਿਲਾਂ ਹੀ ਹੈਰਾਨ ਕਰਨ ਵਾਲੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬਿੱਗ ਬੌਸ ਦੇ ਫੈਨ ਪੇਜ ‘ਦਿ ਖ਼ਬਰੀ’ ਦੀ ਖ਼ਬਰ ਅਨੁਸਾਰ ਅਭਿਨਵ ਸ਼ੁਕਲਾ ਘਰ ’ਚੋਂ ਬੇਘਰ ਹੋ ਗਏ ਹਨ। ਫਿਨਾਲੇ ਦੀ ਦੌੜ ’ਚੋਂ ਸਿਰਫ਼ ਕੁਝ ਹੀ ਦੂਰ ਰਹਿ ਕੇ ਅਭਿਨਵ ਦਾ ਇਸ ਤਰ੍ਹਾਂ ਅਚਾਨਕ ਘਰੋਂ ’ਚੋਂ ਨਿਕਲ ਜਾਣਾ ਸਾਰਿਆਂ ਨੂੰ ਕਾਫ਼ੀ ਹੈਰਾਨ ਕਰਨ ਵਾਲਾ ਹੈ।

ਅਭਿਨਵ ਤੇ ਰੁਬੀਨਾ ਦੇ ਪ੍ਰਸ਼ੰਸਕ ਇਸ ਗੱਲ ’ਤੇ ਨਰਾਜ਼ਗੀ ਜ਼ਾਹਿਰ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਬਿੱਗ ਬੌਸ ਨੂੰ ਇਸ ਤਰ੍ਹਾਂ ਅਭਿਨਵ ਨੂੰ ਘਰ ਤੋਂ ਬੇਘਰ ਨਹੀਂ ਕਰਨਾ ਚਾਹੀਦਾ ਸੀ ਸਗੋਂ ਵੋਟਿੰਗ ਦੇ ਆਧਾਰ ’ਤੇ ਹੀ ਕੱਢਣਾ ਚਾਹੀਦਾ ਸੀ। ਫੈਨਜ਼ ਅਭਿਨਵ ਸ਼ੁਕਲਾ ਦੇ ਨਾਂ ਦਾ ਹੈਸ਼ਟੈਗ ਿਏਟ ਕਰ ਕੇ ਉਸ ਦੀ ਸਪੋਰਟ ਕਰ ਰਹੇ ਹਨ।

ਕਿਸ ਤਰ੍ਹਾਂ ਰਿਹਾ ਅਭਿਨਵ ਦਾ ਸਫ਼ਰ

ਅਭਿਨਵ ਜਦੋਂ ਇਸ ਘਰ ’ਚ ਆਏ ਤਾਂ ਦੋ ਤਿੰਨ ਹਫ਼ਤੇ ਤਕ ਉਨ੍ਹਾਂ ਦਾ ਖ਼ੂਬ ਮਜ਼ਾਕ ਬਣਾਇਆ। ਕਿਸੇ ਨੇ ਉਸ ਨੂੰ ਬੋਰਿੰਗ ਕਿਹਾ ਤੇ ਕਿਸੇ ਨੇ ਕਿਹਾ ਕਿ ਉਹ ਘਰ ’ਚ ਹੈ ਵੀ, ਕਿਤੇ ਨਜ਼ਰ ਨਹੀਂ ਆਉਂਦਾ ਪਰ ਜਿਵੇਂ-ਜਿਵੇਂ ਦਿਨ ਲੰਘਦੇ ਗਏ ਅਭਿਨਵ ਦੀ ਸਾਦਗੀ ਤੇ ਸਮਝਦਾਰੀ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਲੋਕਾਂ ਨੂੰ ਲੱਗਿਆ ਸੀ ਕਿ ਅਭਿਨਵ ਇੱਥੇ ਸਿਰਫ਼ ਆਪਣੀ ਪਤਨੀ ਰੁਬੀਨਾ ਦੇ ਦਮ ’ਤੇ ਟਿਕੇ ਹੋਏ ਹਨ ਤੇ ਉਹ ਦੋ-ਤਿੰਨ ਹਫ਼ਤਿਆਂ ’ਚ ਘਰ ਤੋਂ ਬਾਹਰ ਹੋ ਜਾਣਗੇ ਪਰ ਅਜਿਹਾ ਨਹੀਂ ਹੋਇਆ। ਅਭਿਨਵ ਨੂੰ ਦਰਸ਼ਕਾਂ ਦਾ ਖ਼ੂਬ ਪਿਆਰ ਮਿਲਿਆ ਤੇ ਉਹ ਫਿਨਾਲੇ ਦੀ ਦੌੜ ’ਚ ਆ ਕੇ ਖੜ੍ਹੇ ਹੋ ਗਏ। ਪਹਿਲਾਂ ਅਭਿਨਵ ਦਾ ਕਹਿਣਾ ਸੀ ਕਿ ਉਹ ਇਸ ਸ਼ੋਅ ਲਈ ਫਿੱਟ ਨਹੀਂ ਹੈ, ਉਹ ਇੱਥੇ ਜ਼ਿਆਦਾ ਦਿਨਾਂ ਤਕ ਰੁਕਣਾ ਨਹੀਂ ਚਾਹੰੁਦੇ। ਪਰ ਬਾਅਦ ’ਚ ਉਨ੍ਹਾਂ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਕਿ ਹੁਣ ਉਸ ਨੂੰ ਟਰਾਫੀ ਚਾਹੀਦੀ ਹੈ। ਜੇ ਰੁਬੀਨਾ ਤੇ ਉਸ ’ਚੋਂ ਕਿਸੇ ਇਕ ਨੂੰ ਟਰਾਫੀ ਦਿੱਤੀ ਜਾਵੇਗੀ ਤਾਂ ਉਹ ਖ਼ੁਦ ਦਾ ਨਾਂ ਸੁਝਾਉਣਗੇ।

Posted By: Harjinder Sodhi