Bigg Boss 14 ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ 14 ਕੰਟੈਸਟੈਂਟ ਰੂਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਨੇ 2018 'ਚ ਵਿਆਹ ਕਰਵਾਇਆ ਹੈ। ਦੋਵਾਂ ਨੂੰ ਘੁੰਮਣਾ ਪਸੰਦ ਹੈ। ਬਿੱਗ ਬੌਸ 14 ਦੀ ਕੰਟੈਸਟੈਂਟ ਰੂਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਇਕ ਕਪਲ ਤੌਰ 'ਤੇ ਸ਼ੋਅ 'ਚ ਭਾਗ ਲੈ ਰਹੇ ਹਨ। ਦੋਵਾਂ ਨੇ ਹਾਲਾਂਕਿ ਸ਼ੋਅ 'ਚ ਕਿਸੇ ਵੀ ਪ੍ਰਕਾਰ ਦੀ ਪੀਡੀਐੱਫ ਅਜੇ ਤਕ ਨਹੀਂ ਦਿਖਾਈ। ਅਭਿਨਵ ਤੇ ਰੂਬੀਨਾ 'ਛੋਟੀ ਬਹੂ' 'ਚ ਇਕੱਠੇ ਕੰਮ ਕਰ ਚੁੱਕੇ ਹਨ। ਹਾਲਾਂਕਿ ਦੋਵਾਂ ਵਿਚਕਾਰ ਸੈੱਟ 'ਤੇ ਘੱਟ ਗੱਲਬਾਤ ਹੁੰਦੀ ਸੀ। ਅਭਿਨਵ ਨੇ ਰੂਬੀਨਾ ਨੂੰ ਦੋਸਤ ਦੇ ਘਰ ਗਣਪਤੀ ਉਤਸਵ 'ਚ ਦੇਖਿਆ ਸੀ। ਉਸ ਦੇ ਬਾਅਦ ਉਹ ਉਨ੍ਹਾਂ ਨੇ ਪ੍ਰਤੀ ਆਕਰਸ਼ਿਤ ਹੋਏ।

ਇਕ ਇੰਟਰਵਿਊ 'ਚ ਅਭਿਨਵ ਸ਼ੁਕਲਾ ਨੇ ਕਿਹਾ ਹੈ ਕਿ 'ਮੈਂ ਸੱਚ ਕਹਿ ਰਿਹਾ ਹਾਂ। ਉਹ ਸਾੜੀ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ। ਇਸ ਦੇ ਇਲਾਵਾ ਉਸ ਨੂੰ ਵੀ ਮੇਰੇ ਤਰ੍ਹਾਂ ਘੁੰਮਣਾ ਪਸੰਦ ਹੈ ਤੇ ਉਹ ਵੀ ਜੰਮ ਕੇ ਕਸਰਤ ਕਰਦੀ ਹੈ। ਇਸ ਤਰ੍ਹਾਂ ਦੇ ਵਿਅਕਤੀ ਦਾ ਹਮੇਸ਼ਾ ਸਨਮਾਨ ਹੁੰਦਾ ਹੈ, ਜੋ ਆਪਣੇ ਜੀਵਨ 'ਚ ਕਦਰਾਂ ਕੀਮਤਾਂ ਨੂੰ ਵਧਾਉਂਦਾ ਹੈ। ਉਹ ਮੈਨੂੰ ਪ੍ਰੇਰਿਤ ਕਰਦੀ ਹੈ। ਇਸ ਦੇ ਇਲਾਵਾ ਮੈਨੂੰ ਜੋ ਗੱਲ ਆਕਰਸ਼ਿਤ ਕਰ ਰਹੀ ਹੈ, ਉਸ ਦੀਆਂ ਗੱਲ ਬਹੁਤ ਖੂਬਸੂਰਤ ਹੈ ਤੇ ਸਤਿਕਾਰਯੋਗ ਹੈ। ਰੂਬੀਨਾ ਨੇ ਸ਼ਿਮਲਾ 'ਚ 2018 'ਚ ਵਿਆਹ ਕਰਵਾਇਆ ਸੀ।

ਅਭਿਨਵ ਸ਼ੁਕਲਾ ਦੇ ਬਾਰੇ 'ਚ ਗੱਲ ਕਰਦੇ ਹੋਏ ਰੂਬੀਨਾ ਨੇ ਕਿਹਾ, ਉਹ ਪੂਰੀ ਤਰ੍ਹਾਂ ਨਾਲ ਸਪੋਰਟ ਕਰਦੇ ਹਨ। ਉਹ ਇਨ੍ਹਾਂ ਕ੍ਰਿਏਟਿਵ ਹੈ ਉਹ ਆਪਣੀ ਕ੍ਰਿਏਟਿਵਿਟੀ ਨਾਲ ਤੁਹਾਨੂੰ ਹੈਰਰਾਨ ਕਰ ਦੇਣਗੇ।

Posted By: Sarabjeet Kaur