ਜੇਐੱਨਐੱਨ,ਨਵੀਂ ਦਿੱਲੀ : ਬੌਬੀ ਦਿਓਲ ਇੱਕ ਵਾਰ ਫਿਰ 'ਬਾਬਾ ਨਿਰਾਲਾ' ਬਣ ਕੇ ਲੋਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ। ਉਨ੍ਹਾਂ ਦੀ ਵੈੱਬ ਸੀਰੀਜ਼ 'ਆਸ਼ਰਮ' ਦੇ ਦੋ ਸੀਜ਼ਨ ਤੋਂ ਬਾਅਦ ਲੋਕ ਤੀਜੇ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਰ ਹੁਣ ਲੋਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ, ਕਿਉਂਕਿ ਆਸ਼ਰਮ 3 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਸ ਵਿੱਚ ਇੱਕ ਵਾਰ ਫਿਰ ਤੋਂ ‘ਬਾਬਾ ਨਿਰਾਲਾ’, ਬੌਬੀ ਦਿਓਲ ਦਾ ‘ਬਦਨਾਮ ਦਰਬਾਰ’ ਹੋਣ ਜਾ ਰਿਹਾ ਹੈ। ਟ੍ਰੇਲਰ ਦੇਖਣ ਤੋਂ ਬਾਅਦ ਲੋਕ ਸੀਰੀਜ਼ ਦੇ ਸਾਰੇ ਐਪੀਸੋਡਜ਼ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Posted By: Jaswinder Duhra