ਮੁੰਬਈ- ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਅੱਜ ਆਪਣਾ 54ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਉਨ੍ਹਾਂ ਨੇ ਆਪਣੀ ਫਿਲਮ ਬਾਰੇ ਖੁਲਾਸਾ ਕਰ ਦਿੱਤਾ ਹੈ। ਆਪਣੇ ਬਰਥਡੇਅ 'ਤੇ ਕੇਕ ਕੱਟਦੇ ਸਮੇਂ ਆਮਿਰ ਨੇ ਦੱਸਿਆ ਕਿ ਉਨ੍ਹਾਂ ਦੀ ਨਵੀਂ ਫਿਲਮ 1994 'ਚ ਆਈ ਆਸਕਰ ਵਿਨਿੰਗ ਫਿਲਮ 'ਫਾਰਸੇਟ ਗਮਪ' ਦਾ ਰੀਮੇਕ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪ੍ਰੋਡੈਕਸ਼ਨ ਹਾਊਸ ਨੇ ਇਸ ਦੇ ਰਾਈਟਸ ਖਰੀਦ ਲਏ ਹਨ ਤੇ ਇਸ ਰੀਮੇਕ 'ਚ ਉਹ ਇਕ ਸਰਦਾਰ ਦਾ ਰੋਲ ਕਰਨ ਵਾਲੇ ਹਨ।

ਆਮਿਰ ਨੇ ਕਿਹਾ ਹੈ ਕਿ ਇਸ ਫਿਲਮ ਦੀ ਤਿਆਰੀ ਲਈ ਉਹ ਕਿਰਦਾਰ ਦੀ ਤਿਆਰੀ 'ਚ ਜਲਦ ਜੁੜਨਗੇ ਤੇ ਆਪਣਾ ਵਜ਼ਨ ਕਰੀਬ ਵੀਹ ਕਿਲੋ ਘੱਟ ਕਰਨ ਵਾਲੇ ਹਨ। ਆਪਣੀ ਫਿਲਮਾਂ ਲਈ ਆਮਿਰ ਖ਼ਾਨ ਨੇ ਕਾਫੀ ਮਿਹਨਤ ਕੀਤੀ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ 'ਮਿਸਟਰ ਪਰਫੈਕਸ਼ਨਿਸਟ ਸਟਾਰ' ਵੀ ਕਿਹਾ ਜਾਂਦਾ ਹੈ। ਇਸ ਫਿਲਮ ਲਈ ਖੁਦ ਨੂੰ ਤਿਆਰ ਕਰਨ 'ਚ ਉਹ ਛੇ ਮਹੀਨੇ ਦਾ ਸਮਾਂ ਲਗਾਉਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਆਮਿਰ ਨੇ ਆਪਣੀ ਤਮਾਮ ਫਿਲਮਾਂ ਲਈ ਸਰੀਰਕ ਬਦਲਾਅ ਕੀਤੇ ਸਨ। 'ਦੰਗਲ' ਲਈ ਉਨ੍ਹਾਂ ਨੇ ਆਪਣਾ ਵਜ਼ਨ ਵਧਾਇਆ ਸੀ ਤੇ ਫਿਰ ਘੱਟ ਵੀ ਕੀਤਾ ਸੀ। 'ਧੂਮ 3' ਲਈ ਉਨ੍ਹਾਂ ਨੇ ਏਥਲੀਟ ਬਾਡੀ ਅਪਣਾਈ ਸੀ। 'ਗਜਨੀ' ਉਨ੍ਹਾਂ ਨੇ ਸਿਕਸ ਪੈਕ ਐੱਬਸ ਬਣਾਏ ਸਨ।

ਆਮਿਰ ਦੀ ਨਵੀਂ ਫਿਲਮ ਨੂੰ 'ਸ੍ਰੀਕੇਟ ਸੁਪਰਸਟਾਰ' ਦੇ ਨਿਰਦੇਸ਼ਕ ਅਦੈਤ ਚੰਦਰ ਨਿਰਦੇਸ਼ਿਤ ਕਰਨਗੇ। ਫਿਲਮ ਦਾ ਨਾਂ ਹੋਵੇਗਾ 'ਲਾਲ ਸਿੰਘ ਚੱਡਾ'। ਦੱਸ ਦੇਈਏ ਕਿ 'ਫਾਰਸੇਟ ਗੰਮਪ' ਇਸ ਨਾਂ ਦੇ ਇਕ ਨਾਵੇਲ 'ਤੇ ਆਧਰਿਤ ਸੀ। ਟਾਮ ਹੈਂਕਸ ਨੇ ਇਸ 'ਚ ਲੀਡ ਰੋਲ ਕੀਤਾ ਸੀ। ਇਹ ਕਾਫੀ ਵੱਡੀ ਹਿਟ ਸਾਬਿਤ ਹੋਈ ਸੀ। ਇਸ ਫਿਲਮ ਨੇ ਪੰਜ ਐਕਡਮੀ ਅਵਾਰਡਸ ਵੀ ਜਿੱਤੇ ਸਨ।

Posted By: Amita Verma