ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਅੱਜ ਆਪਣਾ 54ਵਾਂ ਜਮ ਦਿਨ ਮਨਾ ਰਹੇ ਹਨ। ਆਪਣੀਆਂ ਫਿਲਮਾਂ ਲਈ ਆਮੀਰ ਖ਼ਾਨ ਕਾਫੀ ਮਿਹਨਤ ਕਰਦੇ ਹਨ। ਇਹੀ ਵਜ੍ਹਾ ਹੈ ਜੋ ਉਨ੍ਹਾਂ ਨੂੰ ਮਿਸਟਰ ਪਰਫੈਕਸ਼ਨਿਸਟ ਸਟਾਰ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਜਨਮ ਦਿਨ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਕੁਝ ਅਜਿਹੇ ਇੰਟਰਸਟਿੰਗ ਫੈਕਟ ਦੱਸਣ ਜਾ ਰਹੇ ਹਾਂ ਜਿਸ ਵਾਰੇ ਘੱਟ ਹੀ ਲੋਕ ਜਾਣਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਆਮਿਰ ਖ਼ਾਨ ਨੂੰ ਉਨ੍ਹਾਂ ਦੇ ਪਰਿਵਾਰ ਦੇ ਲੋਕ 'ਖਿਆਲੀ ਲਾਲ' ਕਹਿ ਕੇ ਬੁਲਾਇਆ ਕਰਦੇ ਸਨ। ਉਨ੍ਹਾਂ ਦਾ ਇਹ ਨਾਂ ਇਸ ਲਈ ਪਾਇਆ ਸੀ ਕਿਉਂਕਿ ਬਚਪਨ ਵਿਚ ਉਹ ਅਕਸਰ ਲੜਕੀਆਂ ਨਾਲ ਘਿਰੇ ਰਹਿੰਦੇ ਸਨ ਤੇ ਉਨ੍ਹਾਂ ਨਾਲ ਹੀ ਖੇਡਦੇ ਸਨ।

View this post on Instagram

Imli and me

A post shared by Aamir Khan (@_aamirkhan) on

ਲਗਭਗ 20 ਸਾਲਾ ਤੋਂ ਬਾਲੀਵੁੱਡ 'ਤੇ ਰਾਜ ਕਰਨ ਵਾਲੇ ਆਮਿਰ ਖ਼ਾਨ ਨੇ ਅੰਦਾਜ਼ ਆਪਨਾ-ਆਪਨਾ, ਇੱਛਕ, ਗੁਲਾਮ, 'ਲਗਾਨ', ਰੰਗ ਦੇ ਬਸੰਤੀ, ਤਾਰੇ ਜ਼ਮੀਨ ਪਰ, ਪੀਕੇ, ਦੰਗਲ, ਧੂਮ 3, ਗਜਨੀ, ਅਜਿਹੀਆਂ ਕਈ ਵੱਡੀਆਂ ਫਿਲਮਾਂ ਦਿੱਤੀਆਂ ਹਨ।

View this post on Instagram

Gehri soch :-)

A post shared by Aamir Khan (@_aamirkhan) on

- ਆਮਿਰ ਖ਼ਾਨ ਦਾ ਪੂਰਾ ਨਾਂ ਮੁਹੰਮਦ ਆਮਿਰ ਹੁਸੈਨ ਖ਼ਾਨ ਹੈ ਤੇ ਉਹ ਭਾਰਤੀਆਂ ਸਵਤੰਤਰ ਸੈਨਾਨੀ ਅਬੁਲ ਕਲਾਮ ਆਜ਼ਾਦ ਦੇ ਪਰਿਵਾਰ 'ਚੋਂ ਹਨ।

-ਆਮਿਰ ਨੇ 1973 ਵਿਚ ਆਪਣੇ ਚਾਚਾ ਨਾਸਿਰ ਹੁਸੈਨ ਦੀ ਫਿਲਮ 'ਯਾਦਾਂ ਦੀ ਬਾਰਾਤ' 'ਚ ਇਕ ਬਾਲ ਕਲਾਕਾਰ ਦੇ ਰੂਪ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

-ਉਨ੍ਹਾਂ ਦੇ ਮਾਤਾ-ਪਿਤਾ ਜ਼ਾਕਿਰ ਹੁਸੈਨ ਤੇ ਜ਼ੀਨਤ ਨਹੀਂ ਚਾਹੁੰਦੇ ਸਨ ਕਿ ਉਹ ਅਭਿਨੇਤਾ ਬਣੇ। ਉਹ ਚਾਹੁੰਦੇ ਸਨ ਕਿ ਉਹ ਪੜ੍ਹਾਈ 'ਤੇ ਧਿਆਨ ਦੇਵੇ ਪਰ ਆਮਿਰ ਨੇ ਹਾਈ ਸਕੂਲ ਤੋਂ ਬਾਅਦ ਪੜ੍ਹਾਈ ਬੰਦ ਕਰ ਦਿੱਤੀ ਸੀ।

View this post on Instagram

Obelix, Dogmatix, Asterix and Getafix the druid!

A post shared by Aamir Khan (@_aamirkhan) on

-ਆਮਿਰ ਖ਼ਾਨ ਨੂੰ ਫਿਲਮ 'ਕਯਾਮਤ ਸੇ ਕਯਾਮਤ ਤਕ' ਤੋਂ ਪਛਾਣ ਮਿਲੀ ਸੀ। ਇਸ ਫਿਲਮ ਦਾ ਬਟ ਘੱਟ ਸੀ, ਇਸ ਲਈ ਉਹ ਇਕ ਹੋਰ ਵਿਅਕਤੀ ਨਾਲ ਮਿਲ ਕੇ ਬੱਸਾਂ ਤੇ ਆਟੋ ਰਿਕਸ਼ਾ 'ਤੇ ਫਿਲਮ ਦੇ ਪੋਸਟਰ ਲਗਾਇਆ ਕਰਦੇ ਸਨ।

-ਆਮਿਰ ਨੇ 7 ਫਿਲਮਾਂ ਜੂਹੀ ਚਾਵਲਾ ਨਾਲ ਕੀਤੀਆਂ, ਇਨ੍ਹਾਂ 'ਚੋਂ 5 ਫਿਲਮਾਂ ਫਲਾਪ ਰਹੀਆਂ।

- 'ਸਰਫਰੋਸ਼' ਫਿਲਮ ਲਈ ਆਮਿਰ ਸਵੇਰੇ-ਸਵੇਰੇ ਸਟੂਡੀਓ ਜਾਂਦੇ ਸਨ ਤਾਂ ਕਿ ਉਹ ਮੋਟੀ ਆਵਾਜ਼ ਵਿਚ ਡਾਇਲਾਗ ਰਿਕਾਰਡ ਕਰਵਾ ਸਕਣ।


- ਆਮਿਰ ਖ਼ਾਨ ਦੀ 'ਗਜਨੀ' ਪਹਿਲੀ ਫਿਲਮ ਸੀ ਜਿਸ ਨੇ 100 ਕਰੋੜ ਦੀ ਕਮਾਈ ਕੀਤੀ ਤੇ 100 ਕਰੋੜ ਕਲੱਬ ਦੇ ਟਰੈਂਡ ਦੀ ਸ਼ੁਰੂਆਤ ਵਿਚ ਕਮਾਈ ਕੀਤੀ।

- ਆਮਿਰ ਬਲੌਗ ਸ਼ੁਰੂ ਕਰਨ ਵਾਲੇ ਅਭਿਨੇਤਾ ਹਨ।

- ਆਮਿਰ ਖ਼ਾਨ ਨੂੰ 2003 ਵਿਚ ਪਦਮ ਸ਼੍ਰੀ ਤੇ 2010 ਵਿਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

- ਆਮਿਰ ਦੀ ਪਤਨੀ ਕਿਰਨ ਰਾਵ ਦੇ ਅਨੁਸਾਰ, ਆਮਿਰ ਨੂੰ ਖਾਣੇ ਦੀ ਬੀਮਾਰੀ ਹੈ ਤੇ ਉਹ ਕੁਝ ਨਾ ਕੁਝ ਖਾਂਦੇ ਹੀ ਰਹਿੰਦੇ ਹਨ।

Posted By: Jagjit Singh