ਜੇਐੱਨਐੱਨ/ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ 'ਚ ਹੋਈਆਂ ਹਿੰਸਾ ਦੀਆਂ ਘਟਨਾਵਾਂ ਨੇ ਸਾਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਲੋਕ ਇਕ ਦੂਸਰੇ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਹਾਲਾਤ ਠੀਕ ਹੋ ਜਾਗੇ ਤਾਂ ਜੋ ਨਫ਼ਰਤ ਨੂੰ ਹਰਾਇਆ ਜਾ ਸਕੇਸ਼ੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸਾਰੇ ਲੋਕ ਦਿੱਲੀ 'ਚ ਹੋ ਰਹੀਆਂ ਹਿੰਸਕ ਘਟਨਾਵਾਂ ਦੀ ਨਿੰਦਾ ਕਰ ਰਹੇ ਹਨ ਤੇ ਭਾਈਚਾਰੇ ਦਾ ਸੰਦੇਸ਼ ਦੇ ਰਹੇ ਹਨ। ਇਸ ਵਿਚ ਇਕ ਪੁਰਾਣੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਸੁਰਖੀਆਂ 'ਚ ਹੈ ਜਿਸ ਵਿਚ ਬਾਲੀਵੁੱਡ ਅਭਿਨੇਤਾ ਤੇ ਖੇਡ ਜਗਤ ਦੇ ਸਿਤਾਰੇ ਏਕ ਜੁਟ ਹੋ ਕੇ ਅਪੀਲ ਕਰ ਰਹੇ ਹਨ।

ਇਸ ਵੀਡੀਓ ਨੂੰ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵੀ ਟਵਿੱਟਰ ਆਊਂਟ ਤੋਂ ਸ਼ੇਅਰ ਕੀਤੀ। ਵੀਡੀਓ ਦੀ ਸ਼ੁਰੂਆਤ 'ਚ ਆਮਿਰ ਖ਼ਾਨ, ਆਸ਼ੂਤੋਸ਼ ਗੋਵਾਰਿਕਰ ਇਹ ਆਖਦੇ ਨਜ਼ਰ ਆ ਰਹੇ ਹਨ ਕੀ ਧਰਮ ਦੇ ਨਾਂ ਤੇ ਬਹੁਤ ਸਾਰੇ ਲੋਕ ਜ਼ੁਲਮ ਕਰਦੇ ਹਨ। ਆਸ਼ੁਤੋਸ਼ ਸਵਾਲ ਪੁੱਛਦੇ ਹਨ- ਕੋਈ ਭਗਵਾਨ ਜਾਂ ਖੁਦਾ ਮਾਫ਼ ਕਰੇਗਾ? ਸਚਿਨ ਤੇਂਦੂਲਕਰ ਆਖਦੇ ਹਨ ਕਿ ਅਸੀਂ ਸਾਰੇ ਹਿੰਦੂ, ਮੁਸਲਮਾਨ ਤੋਂ ਪਹਿਲਾਂ ਇਕ ਹਿੰਦੁਸਤਾਨੀ ਹਾਂ। ਇਸ ਨਾਲ ਹੀ ਮਸ਼ਹੂਰ ਪੇਂਟਰ ਐੱਮਐੱਫ ਹੁਸੈਨ , ਤਬੱਬੂ, ਅਨੁਪਮ ਖੇਰ, ਫਰਦੀਨ ਖ਼ਾਨ, ਅਕਸ਼ੇ, ਰਵੀਨਾ ਟੰਡਨ, ਅਭਿਸ਼ੇਕ ਬੱਚਨ, ਹਰਭਜਨ ਸਿੰਘ, ਅਰਪਨਾ ਸੇਨ, ਮਮੁਟੀ, ਸ਼ਬਾਨਾ ਆਜ਼ਮੀ ਵੀ ਮੌਜੂਦ ਹਨ। ਅਮਿਤਾਬ ਆਖਿਰ ਵਿਚ ਆਖਦੇ ਹਨ- ਨਾ ਕਰੋ ਇਹ ਅਨਰਥ। ਅਸੀਂ ਸਾਰੇ ਇਕ-ਦੂਸਰੇ ਦੇ ਨਾਲ ਹਾਂ।

Posted By: Susheel Khanna