ਨਵੀਂ ਦਿੱਲੀ, ਜੇਐਨਐਨ : 'ਬਿੱਗ ਬੌਸ 15' ਦਾ ਘਰ ਫਿਲਹਾਲ ਜੰਗ ਦਾ ਮੈਦਾਨ ਬਣਿਆ ਹੋਇਆ ਹੈ। ਵਾਈਲਡ ਕਾਰਡ ਕੰਟੈਸਟੈਂਟਸ ਰਾਖੀ ਸਾਵੰਤ, ਦੇਵੋਲੀਨਾ ਭੱਟਾਚਾਰਜੀ, ਰਿਤੇਸ਼ ਰਸ਼ਮੀ ਦੇਸਾਈ ਅਤੇ ਅਭਿਜੀਤ ਬਿਚਕੁਲੇ ਜੋ ਵੀਆਈਪੀ ਦੇ ਰੂਪ ਵਿਚ ਘਰ 'ਚ ਆਏ ਸਨ, ਨੇ ਘਰ ਵਿਚ ਪਹਿਲਾਂ ਤੋਂ ਮੌਜੂਦ ਗੈਰ-ਵੀਆਈਪੀ ਮੈਂਬਰਾਂ ਨੂੰ ਹੈਰਾਨ ਕਰ ਦਿੱਤਾ। ਪਰ ਹੁਣ ਕਹਾਣੀ ਪਲਟਣ ਜਾ ਰਹੀ ਹੈ ਕਿ ਗੈਰ ਵੀਆਈਪੀ ਕੰਟੈਸਟੰਟਸ ਹੁਣ ਬਾਗੀ ਮੂਡ 'ਚ ਹਨ ਅਤੇ ਉਹ ਖੁੱਲ੍ਹ ਕੇ ਵੀਆਈਪੀ ਮੈਂਬਰਾਂ ਦਾ ਵਿਰੋਧ ਕਰ ਰਹੇ ਹਨ।

ਦਰਅਸਲ, ਵੀਆਈਪੀ ਦੇ ਤੌਰ 'ਤੇ ਘਰ ਆਉਣ ਵਾਲੇ ਮੈਂਬਰਾਂ ਨੂੰ ਕਰਨ, ਤੇਜਸਵੀ, ਨਿਸ਼ਾਂਤ, ਉਮਰ, ਰਾਜੀਵ, ਸ਼ਮਿਤਾ ਅਤੇ ਪ੍ਰਤੀਕ ਤੋਂ ਕੰਮ ਕਰਵਾਉਣਾ ਹੁੰਦਾ ਹੈ। ਉਹ ਖੁਦ ਕੋਈ ਕੰਮ ਨਹੀਂ ਕਰ ਸਕਦੇ ਹਨ। ਅਜਿਹੇ 'ਚ ਪਰਿਵਾਰਕ ਮੈਂਬਰ ਵੀਆਈਪੀਜ਼ ਦੇ ਕੰਮ ਤੋਂ ਤੰਗ ਆ ਚੁੱਕੇ ਹਨ ਅਤੇ ਉਨ੍ਹਾਂ ਖਿਲਾਫ਼ ਖੁੱਲ੍ਹ ਕੇ ਬੋਲ ਰਹੇ ਹਨ। ਕਲਰਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਜ ਦੇ ਐਪੀਸੋਡ ਦਾ ਪ੍ਰੋਮੋ ਜਾਰੀ ਕੀਤਾ ਹੈ, ਜਿਸ 'ਚ ਨਿਸ਼ਾਂਤ ਭੱਟ ਸਾਫ਼ ਤੌਰ 'ਤੇ ਕੰਮ ਕਰਨ ਤੋਂ ਇਨਕਾਰ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਰਾਖੀ ਸਾਵੰਤ ਇਸ ਕਾਰਨ ਹੰਗਾਮਾ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਰਸ਼ਮੀ ਦੇਸਾਈ ਵੀ ਨਿਸ਼ਾਂਤ ਭੱਟ ਨਾਲ ਲੜਦੀ ਨਜ਼ਰ ਆ ਰਹੀ ਹੈ। ਦੇਖੋ ਵੀਡੀਓ....

Posted By: Ramandeep Kaur