ਮਨੋਜ ਵਸ਼ਿਸ਼ਠ, ਨਵੀਂ ਦਿੱਲੀ : ਭਾਰਤੀ ਸਿਨੇਮਾ ਨੂੰ ਆਪਣੇ ਸੰਗੀਤ ਨਾਲ ਇਕ ਨਵੀਂ ਬੁਲੰਦੀ ਦੇਣ ਵਾਲੇ ਮਿਊਜ਼ਿਕ ਮੈਸਟ੍ਰੋ ਏਆਰ ਰਹਿਮਾਨ ‘99 ਸਾਂਗਸ’ ਦੇ ਨਾਲ ਫਿਲਮ ਨਿਰਮਾਤਾ ਬਣ ਗਏ ਹਨ। ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੌਰਾਨ ‘99 ਸਾਂਗਸ’ ਸ਼ੁੱਕਰਵਾਰ (16 ਅਪ੍ਰੈਲ) ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਇਸ ਦੌਰਾਨ ਕਈ ਵੱਡੀਆਂ ਫਿਲਮਾਂ ਦੀ ਰਿਲੀਜ਼ ਡੇਟ ਰੱਦ ਹੋਈ, ਪਰ ਰਹਿਮਾਨ ਨੇ ਆਪਣੀ ਤਰੀਕ ਨੂੰ ਟਸ ਤੋਂ ਮਸ ਨਹੀਂ ਕੀਤਾ।

‘99 ਸਾਂਗਸ’ ਹਿੰਦੀ ਦੇ ਨਾਲ ਫਿਲਮ ਤਮਿਲ ਤੇ ਤੇਲਗੂ ’ਚ ਵੀ ਰਿਲੀਜ਼ ਕੀਤੀ ਗਈ ਹੈ। ‘99 ਸਾਂਗਸ’ ਰਹਿਮਾਨ ਦੀ ਦਹਾਕਿਆਂ ਦੀ ਮਿਹਨਤ ਦਾ ਨਤੀਜਾ ਹੈ। ਇਹ ਕਹਾਣੀ ਉਨ੍ਹਾਂ ਦੇ ਜ਼ਹਿਨ ’ਚ ਦਸ ਸਾਲ ਪਹਿਲਾਂ ਆਈ ਸੀ ਅਤੇ ਉਦੋਂ ਤੋਂ ਹੀ ਉਹ ਇਸਦੇ ਨਿਰਮਾਣ ’ਚ ਜੁਟੇ ਸੀ। ਆਖ਼ਰਕਾਰ ਫਿਲਮ ਸਿਨੇਮਾਘਰਾਂ ’ਚ ਪਹੁੰਚ ਗਈ।

‘99 ਸਾਂਗਸ’ ਕਾਲਜ ਸਟੂਡੈਂਟ ਜੈ ਦੀ ਕਹਾਣੀ ਹੈ, ਜਿਸਦੇ ਰੋਮ-ਰੋਮ ’ਚ ਸੰਗੀਤ ਵਸਿਆ ਹੈ। ਬਚਪਨ ਦੀਆਂ ਕੌੜੀਆਂ ਯਾਦਾਂ ਅਤੇ ਪਿਤਾ ਦੀ ਚਿਤਾਵਨੀ ਦੇ ਬਾਵਜੂਦ ਜੈ ਗਾਇਕ, ਗੀਤਕਾਰ ਅਤੇ ਸੰਗੀਤਕਾਰ ਬਣਨਾ ਚਾਹੁੰਦਾ ਸੀ। ਜੈ ਦੀ ਜ਼ਿੰਦਗੀ ’ਚ ਦੋ ਲੋਕ ਹੋਰ ਹਨ। ਉਸਦਾ ਦੋਸਤ ਪੋਲੋ ਅਤੇ ਗਰਲਫ੍ਰੈਂਡ ਸੋਫੀ ਸਿੰਘਾਨਿਆ। ਸੋਫੀ ਬੋਲ ਨਹੀਂ ਸਕਦੀ।

ਕਾਲਜ ’ਚ ਜੈ ਦੇ ਮਿਊਜ਼ਿਕ ਕਾਂਸਰਟ ਤੋਂ ਪ੍ਰਭਾਵਿਤ ਹੋ ਕੇ ਸੋਫੀ ਦੇ ਬਿਜ਼ਨੈੱਸ ਟਾਈਕੂਨ ਪਿਤਾ ਜੈ ਨੂੰ ਆਪਣੇ ਘਰ ਪਾਰਟੀ ’ਤੇ ਸੱਦਾ ਦਿੰਦੇ ਹਨ। ਪਾਰਟੀ ’ਚ ਜੈ ਆਪਣੀ ਪਰਫਾਰਮੈਂਸ ਨਾਲ ਮੁੱਖ ਮੰਤਰੀ ਦਾ ਵੀ ਦਿਲ ਜਿੱਤ ਲੈਂਦਾ ਹੈ। ਪਾਰਟੀ ਤੋਂ ਬਾਅਦ ਸੋਫੀ ਦੇ ਪਿਤਾ ਜੈ ਦੇ ਸਾਹਮਣੇ ਇਕ ਮਿਊਜ਼ਿਕ ਸਟ੍ਰੀਮਿੰਗ ਸਰਵਿਸ ਸ਼ੁਰੂ ਕਰ ਦਾ ਬਿਜ਼ਨੈੱਸ ਆਈਡਿਆ ਦਿੰਦੇ ਹਨ, ਜਿਸਨੂੰ ਜੈ ਲੀਡ ਕਰੇਗਾ। ਪਰ ਜੈ ਸੰਗੀਤ ਦੀ ਤਿਜ਼ਾਰਤ ਨਹੀਂ ਕਰਨਾ ਚਾਹੁੰਦਾ ਅਤੇ ਉਹ ਪ੍ਰਸਤਾਵ ਠੁਕਰਾ ਦਿੰਦਾ ਹੈ।

ਜੈ ਦਾ ਤਰਕ ਹੈ ਕਿ ਕਿਸੀ ਕਲਾਕਾਰ ਦੀ ਜ਼ਿੰਦਗੀ ’ਚ ਇਕ ਗਾਣਾ ਦੁਨੀਆ ਬਦਲ ਸਕਦਾ ਹੈ। ਜੈ ਦੇ ਇਨਕਾਰ ਤੋਂ ਪਰੇਸ਼ਾਨ ਸੋਫੀ ਦੇ ਪਿਤਾ ਨੇ ਉਸਨੂੰ ਇਕ ਨਹੀਂ 100 ਗਾਣੇ ਬਣਾਉਣ ਦੀ ਚੁਣੌਤੀ ਦਿੱਤੀ, ਜਿਸ ਤੋਂ ਬਾਅਦ ਹੀ ਜੈ ਸੋਫੀ ਨਾਲ ਆਪਣਾ ਰਿਲੇਸ਼ਨਸ਼ਿਪ ਅੱਗੇ ਲਿਜਾ ਸਕਦਾ ਹੈ। ਇਸ ਚੁਣੌਤੀ ’ਚ ਜੈ ਦਾ ਦੋਸਤ ਪੋਲੋ ਉਸਦੀ ਮਦਦ ਕਰਦਾ ਹੈ।

--

ਫਿਲਮ ਕਲਾਕਾਰ : ਏਹਾਨ ਭੱਟ, ਏਡਿਲਸੀ ਵਰਗਸ, ਤੇਂਜ਼ਿਨ , ਮਨੀਸ਼ਾ ਕੋਈਰਾਲਾ, ਰਾਮ ਰਹੀਮ ਆਦਿ।

ਨਿਰਦੇਸ਼ਕ : ਵਿਸ਼ਲੇਸ਼ ਕ੍ਰਿਸ਼ਣਾਮੂਰਤੀ

ਨਿਰਮਾਤਾ : ਏਆਰ ਰਹਿਮਾਨ

ਸਟਾਰ : 3 ਸਟਾਰ

ਸਮਾਂ : 2 ਘੰਟਾ 10 ਮਿੰਟ

Posted By: Ramanjit Kaur