ਜੇਐੱਨਐੱਨ, ਕੈਥਲ : ਰਿਚਾ ਚੱਢਾ ਦੀ ਫਿਲਮ ਮੈਡਮ ਚੀਫ ਮਨਿਸਟਰ ਵਿਵਾਦਾਂ 'ਚ ਘਿਰ ਗਈ ਹੈ। 22 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ 'ਚ ਅਨੁਸੂਚਿਤ ਜਾਤੀ-ਜਨਜਾਤੀ ਦੇ ਲੋਕਾਂ ਦਾ ਅਪਮਾਨ ਕਰਨ, ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਤੇ ਬਸਪਾ ਸੁਪਰੀਮੋ ਮਾਇਆਵਤੀ ਨੂੰ ਬਾਇਓਪਿਕ ਬਣਾ ਕੇ ਉਨ੍ਹਾਂ ਦਾ ਚਰਿੱਤਰ ਹਨਨ, ਅਸ਼ਲੀਲਤਾ, ਬੇਹੂਦਗੀ ਤੇ ਅਪਮਾਨ ਕਰਨ ਦੇ ਦੋਸ਼ 'ਚ ਅਭਿਨੇਤਰੀ ਰਿਚਾ ਚੱਢਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਭੀਮ ਫ਼ੌਜ ਦੇ ਜ਼ਿਲ੍ਹਾ ਪ੍ਰਧਾਨ ਕੈਥਲ ਅਸ਼ੋਕ ਧਾਨੀਆ ਨੇ ਪੁਲਿਸ ਤਿਤਰਮ 'ਚ ਅਭਿਨੇਤਰੀ ਖ਼ਿਲਾਫ਼ ਇਹ ਸ਼ਿਕਾਇਤ ਦਿੱਤੀ ਹੈ।