ਨਵੀਂ ਦਿੱਲੀ, ਜੇਐੱਨਐੱਨ : ਹਰਿਆਣਾ ਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ ਅੱਜ ਸਵੇਰੇ ਵੋਟਿੰਗ ਸ਼ੁਰੂ ਹੋ ਗਈ ਹੈ। ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਫਗਵਾੜਾ, ਦਾਖਾ, ਮੁਕੇਰੀਆਂ ਤੇ ਜਲਾਲਾਬਾਦ 'ਚ ਵੀ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਸਮੇਤ 18 ਸੂਬਿਆਂ ਦੀਆਂ ਵਿਧਾਨ ਸਭਾ ਦੀਆਂ 51 ਸੀਟਾਂ ਤੇ ਲੋਕ ਸਭਾ ਦੀਆਂ ਦੋ ਸੀਟਾਂ ਲਈ ਜ਼ਿਮਨੀ ਚੋਣ 'ਚ ਮਤਦਾਨ ਹੋ ਰਿਹਾ ਹੈ।

Bypolls Assembly Seats Live Updates-

ਜਲਾਲਾਬਾਦ 'ਚ ਸਭ ਤੋਂ ਵੱਧ 78.76 ਫ਼ੀਸਦੀ ਪੋਲਿੰਗ, ਹਲਕਾ ਦਾਖਾ 'ਚ 71.64 ਜਦੋਂਕਿ ਮੁਕੇਰੀਆਂ 'ਚ 59 ਫ਼ੀਸਦੀ ਹੋਈ ਪੋਲਿੰਗ

ਹਲਕਾ ਦਾਖਾ 'ਚ ਕੁੱਲ 71.64 ਫੀਸਦੀ ਪੋਲਿੰਗ, ਤਲਵੰਡੀ ਖੁਰਦ 'ਚ ਕਾਂਗਰਸੀ ਤੇ ਲਿਪ ਸਮਰਥਕਾਂ 'ਚ ਲੜਾਈ

ਤਲਵੰਡੀ ਖੁਰਦ 'ਚ ਕਾਂਗਰਸੀ ਤੇ ਲਿਪ ਸਮਰਥਕਾਂ 'ਚ ਲੜਾਈ, 5 ਵਜੇ ਤਕ 64.35% ਵੋਟਿੰਗ

5 ਵਜੇ ਤਕ ਜਲਾਲਾਬਾਦ 'ਚ 70% ਤੇ ਫਗਵਾੜਾ 'ਚ 46.5% ਮਤਦਾਨ, ਕਈ ਜਗ੍ਹਾ ਹੋਈਆਂ ਝੜਪਾਂ

ਜਲਾਲਾਬਾਦ 'ਚ ਕਾਂਗਰਸ ਤੇ ਅਕਾਲੀ ਵਰਕਰਾਂ ਵਿਚਕਾਰ ਚੱਲੀਆਂ ਕੁਰਸੀਆਂ

ਮਾਰਕੀਟ ਕਮੇਟੀ ਦਫ਼ਤਰ ਪੋਲਿੰਗ ਬੂਥ ਨੇੜੇ ਕਾਂਗਰਸੀ ਤੇ ਅਕਾਲੀ ਲੀਡਰਾਂ 'ਚ ਹੋਈ ਧੱਕਾ-ਮੁੱਕੀ, ਬੂਥ ਪੁੱਟਿਆ

3 ਵਜੇ ਤਕ ਜਲਾਲਾਬਾਦ 'ਚ 57% ਤੇ ਫਗਵਾੜਾ 'ਚ 38.16% ਮਤਦਾਨ

ਸਾਬਕਾ ਮੰਤਰੀ ਹੰਸਰਾਜ ਜੋਸਨ, ਕਚੂਰਾ, ਗੋਲਡੀ, ਘੁਬਾਇਆ ਸਣੇ ਇਨ੍ਹਾਂ ਆਗੂਆਂ ਨੇ ਪਾਈ ਵੋਟ

-ਤਲਵੰਡੀ ਖੁਰਦ 'ਚ ਕਾਂਗਰਸੀ ਤੇ ਲਿਪ ਸਮਰਥਕਾਂ 'ਚ ਲੜਾਈ, 3 ਵਜੇ ਤਕ 50.80% ਵੋਟਿੰਗ

-3 ਵਜੇ ਤਕ ਜਲਾਲਾਬਾਦ 'ਚ 57% ਤੇ ਫਗਵਾੜਾ 'ਚ 38.16% ਮਤਦਾਨ

-ਮਤਦਾਨ ਨੇ ਫੜੀ ਰਫ਼ਤਾਰ, ਜਲਾਲਾਬਾਦ 'ਚ ਪੈਸੇ ਵੰਡ ਰਹੇ ਵਿਅਕਤੀ ਨੂੰ ਫੜਿਆ

-ਦਾਖਾ 'ਚ 1 ਵਜੇ ਤਕ 39.19% ਵੋਟਿੰਗ,

-ਦਾਖਾ ਦੇ ਪਿੰਡ ਗੋਰਸਿਆ ਕਾਦਰ ਬਖ਼ਸ਼ 'ਚ ਬਿਨਾਂ ਮਨਜ਼ੂਰੀ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ ਦੇ ਵੜਨ 'ਤੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ ਇਤਰਾਜ਼ ਜਤਾਇਆ। ਉਨ੍ਹਾਂ ਦਾ ਦੋਸ਼ ਹੈ ਕਿ ਭੈਣੀ ਬਿਨਾਂ ਮਨਜ਼ੂਰੀ ਬੂਥ 'ਚ ਵੜ ਕੇ ਇਲੈਕਸ਼ਨ ਸਟਾਫ਼ ਨਾਲ ਗੱਲ ਕਰ ਰਿਹਾ ਸੀ। ਇਸ ਦੇ ਚਲਦਿਆਂ ਕਾਂਗਰਸੀ ਤੇ ਲਿਪ ਵਰਕਰਾਂ 'ਚ ਬਹਿਸਬਾਜ਼ੀ ਵੀ ਹੋਈ।

- ਜਲਾਲਾਬਾਦ 'ਚ 11 ਵਜੇ ਤਕ 29% ਪੋਲਿੰਗ, ਕਚੂਰਾ-ਗੋਲਡੀ-ਘੁਬਾਇਆ ਸਮੇਤ ਇਨ੍ਹਾਂ ਆਗੂਆਂ ਨੇ ਪਾਈ ਵੋਟ।

-ਅਸਾਮ ਵਿਧਾਨ ਸਭਾ ਚੋਣਾਂ 'ਚ ਹੁਣ ਤਕ 13 ਫ਼ੀਸਦੀ ਮਤਦਾਨ ਹੋ ਚੁੱਕਾ ਹੈ।

-ਬਿਹਾਰ ਦੇ ਸਮਸਤੀਪੁਰ ਲੋਕ ਸਭਾ ਸੀਟ 'ਤੇ 11 ਵਜੇ ਤਕ 17 ਫ਼ੀਸਦੀ ਮਤਦਾਨ ਰਿਹਾ।

-ਮਤਦਾਨ ਦੀ ਰਫ਼ਤਾਰ ਮੱਠੀ, 11 ਵਜੇ ਤਕ ਮੁਕੇਰੀਆਂ 'ਚ 23.5% ਤੇ ਫਗਵਾੜਾ 'ਚ 17.5% ਵੋਟਿੰਗ

-ਪੰਜਾਬ ਦੇ ਜਲਾਲਾਬਾਦ 'ਚ 11 ਵਜੇ ਤਕ 25% ਪੋਲਿੰਗ, ਕਚੂਰਾ-ਗੋਲਡੀ-ਘੁਬਾਇਆ ਸਮੇਤ ਕਈ ਆਗੂਆਂ ਨੇ ਪਾਈ ਵੋਟ।

-ਯੂਪੀ 'ਚ ਪਹਿਲੇ ਦੋ ਘੰਟਿਆਂ 'ਚ ਕੁੱਲ 8.43 ਫ਼ੀਸਦੀ ਮਤਦਾਨ ਹੋਇਆ। ਲਖਨਊ ਕੈਂਟ 'ਚ ਸਿਰਫ਼ 3.70 ਤੇ ਕਾਨਪੁਰ ਦੀ ਗੋਵਿੰਦਨਗਰ ਵਿਧਾਨ ਸਭਾ ਸੀਟ ਤੇ 5.50 ਫ਼ੀਸਦੀ ਲੋਕਾਂ ਨੇ ਹੀ ਮਤਦਾਨ ਕੀਤਾ।

-ਫਗਵਾੜਾ ਵਿਧਾਨ ਸਭਾ ਹਲਕੇ 'ਚ ਸਵੇਰ ਤੋਂ ਹੀ ਵੋਟਿੰਗ ਦੀ ਰਫ਼ਤਾਰ ਮੱਠੀ, 9 ਵਜੇ ਤਕ 7.6% ਮਤਦਾਨ।

-ਬੂਥ ਨੰਬਰ 59 ਤੇ 60 ਚੱਕ ਅਰਾਈਆਵਾਲਾ 'ਚ ਬਾਹਰ ਸ਼ਾਂਤਮਈ ਢੰਗ ਨਾਲ ਪੈ ਰਹੀਆ ਹਨ।

-ਆਜ਼ਾਦ ਉਮੀਦਵਾਰ ਜਗਦੀਪ ਗੋਲਡੀ ਨੇ ਪਰਿਵਾਰ ਸਮੇਤ ਸਮੇਤ ਵੋਟ ਪਾਈ।

-ਸਾਬਕਾ ਸੰਸਦ ਮੈਂਬਰ ਡਾ. ਮੋਹਨ ਸਿੰਘ ਫਲੀਆਵਾਲਾ ਨੇ ਆਪਣੇ ਪਿੰਡ ਫਲੀਆਵਾਲਾ 'ਚ ਵੋਟ ਪਾਈ।

-ਡਿੱਬੀਪੁਰਾ 'ਚ ਅਕਾਲੀ ਉਮੀਦਵਾਰ ਡਾ. ਰਾਜ ਸਿੰਘ ਵੋਟ ਪਾਈ ਤੇ ਜੇਤੂ ਨਿਸ਼ਾਨ ਦਿਖਾਉਦੇ ਹੋਏ।

-ਸ ਸ਼ੇਰ ਸਿੰਘ ਜੀ ਘੁਬਾਇਆ ਸਾਬਕਾ MP ਫਿਰੋਜਪੁਰ ਪਿੰਡ ਘੁਬਾਇਆ ਵਿਖੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਅਤੇ ਜਲਾਲਾਬਾਦ ਦੇ ਲੋਕਾ ਨੂੰ ਸ਼ਾਂਤੀਪੂਰਵਕ ਵੋਟ ਕਰਨ ਲਈ ਅਪੀਲ ਕਰਦੇ ਹੋਏ।

- ਪੰਜਾਬ ਦੇ ਮੰਡੀ ਰੋੜਾਂ ਵਾਲੀ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਰੀਸ਼ ਗੂੰਬਰ ਤੇ ਦੀਪਕ ਗੂੰਬਰ ਨੇ ਮੰਡੀ ਰੋੜਾਂ ਵਾਲੀ ਤੋਂ ਆਪਣੀ ਵੋਟ ਪਾਈ।

-ਦੋ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਲੋਕ ਸਭਾ ਦੀਆਂ ਦੋ ਸੀਟਾਂ ਮਹਾਰਾਸ਼ਟਰ ਦੀ ਸਤਾਰਾ ਤੇ ਬਿਹਾਰ ਦੀ ਸਮਸਤੀਪੁਰ 'ਤੇ ਜ਼ਿਮਨੀ ਚੋਣਾਂ ਲਈ ਵੀ ਵੋਟਿੰਗ ਜਾਰੀ ਹੈ। ਬੂਥਾਂ ਤੇ ਲੋਕ ਪਹੁੰਚ ਰਹੇ ਹਨ।

-ਬਿਹਾਰ 'ਚ ਇਕ ਲੋਕ ਸਭਾ ਤੇ ਪੰਜ ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਮਤਦਾਤਾ 51 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਹਾਲੇ ਤਕ ਸਾਰੇ ਬੂਥਾਂ ਤੇ ਸ਼ਾਂਤਮਈ ਢੰਗ ਨਾਲ ਮਤਦਾਨ ਜਾਰੀ ਹੈ।

ਮਹਾਰਾਸ਼ਟਰ, ਹਰਿਆਣਾ ਤੇ ਉੱਤਰ ਪ੍ਰਦੇਸ਼ 'ਚ ਭਾਜਪਾ ਦਾ ਵੱਕਾਰ ਦਾਅ 'ਤੇ ਲੱਗਿਆ ਹੈ। ਲੋਕ ਸਭਾ ਚੋਣਾਂ 'ਚ ਮਿਲੀ ਜ਼ਬਰਦਸਤ ਜਿੱਤ ਤੋਂ ਬਾਅਦ ਉਸਦੇ ਅਤੇ ਉਸਦੇ ਸਹਿਯੋਗੀ ਦਲਾਂ ਦੇ ਸਾਹਮਣੇ ਸੱਤਾ ਨੂੰ ਬਚਾਈ ਰੱਖਣ ਦੀ ਚੁਣੌਤੀ ਹੈ। ਉੱਥੇ ਹੀ ਵਿਰੋਧੀ ਧਿਰ ਸੱਤਾ ਵਿਰੋਧੀ ਲਹਿਰ ਦੀ ਉਮੀਦ 'ਚ ਸਰਕਾਰ 'ਚ ਵਾਪਸੀ ਦੀ ਆਸ ਲਾਈ ਬੈਠੀ ਹੈ। 24 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਸਖ਼ਤ ਸੁਰੱਖਿਆ ਇੰਤਜ਼ਾਮ ਦੌਰਾਨ ਸਵੇਰੇ ਸੱਤ ਵਜੇ ਤੋਂ ਸ਼ਾਮ ਛੇ ਵਜੇ ਤਕ ਵੋਟਿੰਗ ਹੋਵੇਗੀ।

ਮਹਾਰਾਸ਼ਟਰ 'ਚ 288 ਸੀਟਾਂ ਲਈ ਭਾਜਪਾ-ਸ਼ਿਵਸੈਨਾ ਗਠਜੋੜ ਤੇ ਕਾਂਗਰਸ-ਐੱਨਸੀਪੀ ਗਠਜੋੜ ਵਿਚਕਾਰ ਮੁੱਖ ਮੁਕਾਬਲਾ ਹੈ। ਭਾਜਪਾ 150 ਤੇ ਸ਼ਿਵਸੈਨਾ 124 ਸੀਟਾਂ 'ਤੇ ਚੋਣ ਲੜ ਰਹੀ ਹੈ। ਕਾਂਗਰਸ 147 ਤੇ ਐੱਨਸੀਪੀ 121 ਸੀਟਾਂ 'ਤੇ ਚੋਣਾਂ ਲੜ ਰਹੀ ਹੈ। ਰਾਜ ਠਾਕਰੇ ਦੀ ਪਾਰਟੀ ਨੇ 101 ਉਮੀਦਵਾਰ ਉਤਾਰੇ ਹਨ।

ਮਹਾਰਾਸ਼ਟਰ ਵਿਧਾਨ ਸਬਾ ਦੀਆਂ 288 ਸੀਟਾਂ ਲਈ 235 ਔਰਤਾਂ ਸਮੇਤ ਕੁਲ 3, 237 ਉਮੀਦਵਾਰ ਮੈਦਾਨ 'ਚ ਹਨ। ਕਰੀਬ ਨੌਂ ਕਰੋੜ ਵੋਟਰ ਇਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇਨ੍ਹਾਂ 'ਚ ਸਵਾ ਚਾਰ ਕਰੋੜ ਤੋਂ ਵੱਧ ਮਹਿਲਾ ਉਮੀਦਵਾਰ ਹਨ। ਹਰਿਆਣਾ ਦੀਆਂ 90 ਸੀਟਾਂ ਲਈ ਕੁਲ 1,169 ਉਮੀਦਵਾਰ ਮੈਦਾਨ 'ਚ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ 75 ਸੀਟਾਂ 'ਤੇ ਜਿੱਤ ਦਾ ਟੀਚਾ ਮਿੱਥਿਆ ਹੈ। ਪਿਛਲੀ ਵਾਰ ਭਾਜਪਾ ਨੇ 48 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਕੁਲ 1.83 ਕਰੋੜ ਵੋਟਰ ਹਨ, ਜਿਨ੍ਹਾਂ 'ਚੋਂ 85 ਲੱਖ ਤੋਂ ਵੱਧ ਮਹਿਲਾਵਾਂ ਤੇ 252 ਟ੍ਰਾਂਸਜੈਂਡਰ ਵੋਟਰ ਸ਼ਾਮਲ ਹਨ। 19,578 ਵੋਟਿੰਗ ਕੇਂਦਰ ਬਣਾਏ ਗਏ ਹਨ।

ਮਹਾਰਾਸ਼ਟਰ ਦੀ ਸਤਾਰਾ ਤੇ ਬਿਹਾਰ ਦੀ ਸਮਸਤੀਪੁਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ 'ਚ ਵੀ ਸੋਮਵਾਰ ਨੂੰ ਵੋਟਾਂ ਪਾਈਆਂ ਜਾਣਗੀਆਂ। ਇਸ ਤੋਂ ਇਲਾਵਾ 17 ਸੂਬਿਆਂ ਦੀਆਂ 51 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ 'ਚ ਵੀ ਸੋਮਵਾਰ ਨੂੰ ਵੋਟਿੰਗ ਹੋਵੇਗੀ। ਇਨ੍ਹਾਂ 'ਚੋਂ ਭਾਜਪਾ ਗਠਜੋੜ ਕੋਲ 30 ਸੀਟਾਂ ਸਨ। ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੀ ਸਰਕਾਰ ਵਾਲੇ ਸੂਬਿਆਂ 'ਚ ਸਭ ਤੋਂ ਵੱਧ ਯੂਪੀ 'ਚ 11, ਗੁਜਰਾਤ 'ਚ ਛੇ, ਬਿਹਾਰ 'ਚ ਪੰਜ, ਅਸਾਮ 'ਚ ਚਾਰ ਤੇ ਹਿਮਾਚਲ ਪ੍ਰਦੇਸ਼ ਤੇ ਤਾਮਿਨਾਡੂ 'ਚ ਦੋ-ਦੋ ਸੀਟਾਂ ਹਨ। ਪੰਜਾਬ ਵਿੱਚ ਵਿਧਾਨ ਸਭਾ ਹਲਕਾ ਫਗਵਾੜਾ, ਮੁੱਲਾਂਪੁਰ ਦਾਖਾ, ਮੁਕੇਰੀਆਂ ਅਤੇ ਜਲਾਲਬਾਦ 'ਚ ਵੋਟਾਂ ਪੈਣੀਆਂ ਹਨ।