ਜੇਐੱਨਐੱਨ, ਲੁਧਿਆਣਾ : ਵਿਧਾਨ ਸਭਾ ਹਲਕਾ ਦਾਖਾ 'ਚ ਕੁੱਲ 71.64 ਫ਼ੀਸਦੀ ਵੋਟਿੰਗ ਹੋਈ। ਇੱਥੇ 72.48 ਫ਼ੀਸਦੀ ਪੁਰਸ਼ ਵੋਟਰਾਂ ਨੇ ਜਦੋਂਕਿ 70.69 ਫ਼ੀਸਦੀ ਔਰਤ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਹਲਕੇ 'ਚ ਚੋਣਾਂ ਦੌਰਾਨ ਕੁਝ ਖੇਤਰਾਂ 'ਚ ਮਾਹੌਲ ਗਰਮਾਉਣ ਨਾਲ ਵਰਕਰਾਂ ਵਿਚਕਾਰ ਭਿੜਤ ਦੀਆਂ ਕੁਝ ਘਟਨਾਵਾਂ ਸਾਹਮਣੇ ਆਈਆਂ ਹਨ। ਪਿੰਡ ਤਲਵੰਡੀ ਖੁਰਦ ਇਲਾਕੇ 'ਚ ਕਾਂਗਰਸੀ ਸੀਨੀਅਰ ਆਗੂ ਕਵੰਲਜੀਤ ਸਿੰਘ ਕਡਵਲ ਤੇ ਸਮਰਥਕਾਂ ਦੀ ਲੋਕ ਇਨਸਾਫ਼ ਪਾਰਟੀ ਦੇ ਸਮਰਥਕਾਂ ਦਰਮਿਆਨ ਲੜਾਈ ਹੋਈ ਹੈ।

- ਵਿਧਾਨ ਸਭਾ ਹਲਕਾ ਦਾਖਾ 'ਚ ਕੁੱਲ 71.64 ਫ਼ੀਸਦੀ ਪੋਲਿੰਗ ਹੋਈ।

- ਸ਼ਾਮ ਪੰਜ ਵਜੇ ਤਕ 64.35 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ।

- ਦੁਪਹਿਰ 1 ਵਜੇ ਤਕ 39.19% ਵੋਟਿੰਗ ਹੋ ਚੁੱਕੀ ਹੈ।

- ਸਵੇਰੇ 11 ਵਜੇ ਤਕ 23.76% ਵੋਟਿੰਗ ਹੋ ਚੁੱਕੀ ਹੈ।

- ਪਿੰਡ ਸਰਾਭਾ 'ਚ ਵੋਟ ਪਾਉਣ ਨੂੰ ਲੈ ਕੇ ਕਾਂਗਰਸੀ ਤੇ ਅਕਾਲੀ ਆਹਮੋ-ਸਾਹਮਣੇ ਆ ਗਏ, ਪਰ ਉਸ ਸਮੇਂ ਨੇੜੇ-ਤੇੜੇ ਦੇ ਲੋਕ ਵਿਚਕਾਰ ਆ ਗਏ ਤੇ ਵਿਵਾਦ ਖ਼ਤਮ ਕਰਵਾਇਆ।

- ਦਾਖਾ ਦੇ ਪਿੰਡ ਗੋਰਸਿਆ ਕਾਦਰ ਬਖ਼ਸ਼ 'ਚ ਬਿਨਾਂ ਮਨਜ਼ੂਰੀ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ ਦੇ ਵੜਨ 'ਤੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ ਇਤਰਾਜ਼ ਜਤਾਇਆ। ਉਨ੍ਹਾਂ ਦਾ ਦੋਸ਼ ਹੈ ਕਿ ਭੈਣੀ ਬਿਨਾਂ ਮਨਜ਼ੂਰੀ ਬੂਥ 'ਚ ਵੜ ਕੇ ਇਲੈਕਸ਼ਨ ਸਟਾਫ਼ ਨਾਲ ਗੱਲ ਕਰ ਰਿਹਾ ਸੀ। ਇਸ ਦੇ ਚਲਦਿਆਂ ਕਾਂਗਰਸੀ ਤੇ ਲਿਪ ਵਰਕਰਾਂ 'ਚ ਬਹਿਸਬਾਜ਼ੀ ਵੀ ਹੋਈ।

ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਆਪਣੇ ਪਰਿਵਾਰ ਸਮੇਤ ਪਿੰਡ ਗੋਰਸੀਆਂ ਖਾਨ ਮੁਹੰਮਦ ਵਿਖੇ ਬਣੇ ਪੋਲਿੰਗ ਸਟੇਸ਼ਨ 'ਤੇ ਵੋਟ ਪਾਈ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਮਾਤਾ ਰਛਪਾਲ ਕੌਰ ,ਪਤਨੀ ਸਤਿੰਦਰ ਕੌਰ , ਭਰਾ ਹਰਵੀਰ ਸਿੰਘ ਇਆਲੀ , ਉਨ੍ਹਾਂ ਦੀ ਪਤਨੀ ਅਮਨਜੋਤ ਕੌਰ ਛੋਟੇ ਭਰਾ ਹਰਕਿੰਦਰ ਸਿੰਘ ਇਆਲੀ ਉਨ੍ਹਾਂ ਦੀ ਪਤਨੀ ਰੁਪਿੰਦਰ ਕੌਰ ਤੇ ਰਿਸ਼ਤੇਦਾਰ ਜਸਪ੍ਰੀਤ ਸਿੰਘ ਜੱਸੀ ਸਨ।

ਸੁੱਰਖਿਆ ਦੇ ਮਦੇਨਜ਼ਰ ਸਾਰੇ 220 ਵੋਟਿੰਗ ਕੇਂਦਰਾਂ ਲਈ ਕਰੀਬ ਇਕ ਹਜ਼ਾਰ ਚੋਣ ਮੁਲਜ਼ਾਮਾਂ ਨੂੰ ਤਾਇਨਾਤ ਕਰ ਦਿੱਤਾ। ਦਾਖਾ ਹਲਕੇ ਦੇ 1.84 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ 11 ਉਮੀਦਵਾਰਾਂ ਦਾ ਭਵਿੱਖ ਈਵੀਐੱਮ 'ਚ ਬੰਦ ਕਰਨਗੇ। 24 ਅਕਤੂਬਰ ਨੂੰ ਵੋਟਿੰਗ ਹੋਵੇਗੀ।

ਚੋਣ ਮੈਦਾਨ 'ਚ ਉਤਰੇ ਉਮੀਦਵਾਰ

ਪਾਰਟੀ---- ਉਮੀਦਵਾਰ ਦਾ ਨਾਂ----- ਚੋਣ ਨਿਸ਼ਾਨ

 • ਕਾਗਰਸ------- ਸੰਦੀਪ ਸੰਧੂ ---------------- ਹੱਥ
 • ਸ਼੍ਰੋਅਦ------ ਮਨਪ੍ਰੀਤ ਇਆਲੀ --------- ਤਕੜੀ
 • ਆਪ --------- ਅਮਨਦੀਪ ਮੋਹੀ ------ ਝਾੜੂ
 • ਲਿਪ ------ ਸੁਖਦੇਵ ਸਿੰਘ ------ ਲੈਟਰਬਾਕਸ
 • ਆਪਣਾ ਪੰਜਾਬ ਪਾਰਟੀ------- ਸਿਮਰਨਦੀਪ ਸਿੰਘ ------ ਬੱਲੇਬਾਜ਼
 • ਨੈਸ਼ਨਲ ਜਸਟਿਸ ਪਾਰਟੀ ------- ਗੁਰਜੀਤ ਸਿੰਘ ----------- ਟ੍ਰੈਕਟਰ ਚਲਾਉਂਦਾ ਕਿਸਾਨ
 • ਸ਼੍ਰੋਅਦ ਅੰਮ੍ਰਿਤਸਰ ----------- ਜੋਗਿੰਦਰ ਸਿੰਘ ------ ਟਰੱਕ
 • ਆਜ਼ਾਦ ------ ਜੈਪ੍ਰਕਾਸ਼ ਜੈਨ ---- ਗੈਸ ਸਿਲੰਡਰ
 • ਆਜ਼ਾਦ ------ ਹਰਬੰਸ ਸਿੰਘ --------- ਫੁੱਟਬਾਲ
 • ਆਜ਼ਾਦ ----- ਗੁਰਦੀਪ ਸਿੰਘ ---- ਟੈਲੀਵਿਜ਼ਨ
 • ਆਜ਼ਾਦ ----- ਬਲਦੇਵ ਸਿੰਘ ----- ਸਿਲਾਈ ਮਸ਼ੀਨ

Posted By: Amita Verma