ਸਟਾਫ ਰਿਪੋਰਟਰ, ਕੋਲਕਾਤਾ : ਹਰਿਆਣਾ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਖਰਾਬ ਪ੍ਰਦਰਸ਼ਨ 'ਤੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤੇ ਬੰਗਾਲ ਦੇ ਇੰਚਾਰਜ ਕੈਲਾਸ਼ ਵਿਜੇਵਰਗੀਯ ਨੇ ਕਿਹਾ ਹੈ ਕਿ ਉੱਥੇ ਚੋਣਾਂ ਦੀ ਮੈਨੇਜਮੈਂਟ 'ਚ ਚੂਕ ਹੋਈ। ਚੋਣ ਨਤੀਜਿਆਂ 'ਤੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਹਰਿਆਣਾ 'ਚ ਪਿਛਲੇ ਪੰਜ ਸਾਲਾਂ 'ਚ ਭਾਜਪਾ ਸਰਕਾਰ ਨੇ ਸ਼ਾਨਦਾਰ ਕੰਮ ਕੀਤਾ ਸੀ, ਪਰ ਸਾਨੂੰ ਲੱਗਦਾ ਹੈ ਕਿ ਪਾਰਟੀ ਤੇ ਵੋਟਰਾਂ ਦਰਮਿਆਨ ਕੁਝ ਕਮਿਊਨਿਕੇਕਸ਼ਨ ਗੈਪ ਰਹਿ ਗਿਆ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਲਈ ਮੈਨੇਜਮੈਂਟ ਅਹਿਮ ਹੁੰਦੀ ਹੈ। ਸਾਨੂੰ ਲੱਗਦਾ ਹੈ ਕਿ ਚੋਣ ਮੈਨੇਜਮੈਂਟ ਕਰਨ 'ਚ ਥੋੜ੍ਹੀ ਕਮੀ ਰਹਿ ਗਈ। ਚੰਗਾ ਕੰਮ ਕਰਨ ਦੇ ਬਾਵਜੂਦ ਸੰਪਰਕ 'ਚ ਕਮੀ ਦੇ ਕਾਰਨ ਸ਼ਾਇਦ ਵੋਟਰਾਂ ਤਕ ਇਹ ਸੰਦੇਸ਼ ਨਹੀਂ ਪਹੁੰਚਾ ਸਕੇ। ਹਾਲਾਂਕਿ ਨਾਲ ਹੀ ਉਨ੍ਹਾਂ ਕਿਹਾ ਕਿ ਹਰਿਆਣਾ 'ਚ ਭਾਜਪਾ ਹੀ ਦੁਬਾਰਾ ਸਰਕਾਰ ਬਣਾਏਗੀ। ਜ਼ਿਕਰਯੋਗ ਹੈ ਕਿ 2014 ਦੀ ਹਰਿਆਣਾ ਵਿਧਾਨ ਸਭਾ ਚੋਣ ਦੇ ਸਮੇਂ ਵਿਜੇਵਰਗੀਯ ਹੀ ਉੱਥੋਂ ਦੇ ਇੰਚਾਰਜ ਸਨ।