ਨਵੀਂ ਦਿੱਲੀ, ਜੇਐੱਨਐੱਨ। ਹਰਿਆਣਾ ਦੀ ਸੀਐੱਮ ਮਨੋਹਰ ਲਾਲ ਖੱਟਰ ਦੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਕੀਤੀ ਸਿਆਸੀ ਟਿੱਪਣੀ ਤੋਂ ਬਾਅਦ ਦਿੱਲੀ 'ਚ ਸਿਆਸਤ ਭਖ ਗਈ ਹੈ। ਕਾਂਗਰਸ ਜਿੱਥੇ ਇਸ ਗੱਲ ਤੋਂ ਨਾਰਾਜ਼ ਹੈ ਉੱਥੇ ਹੀ ਕਾਂਗਰਸ ਦੀ ਮਹਿਲਾ ਵਿੰਗ ਇਸ ਮਾਮਲੇ ਸਬੰਧੀ ਪ੍ਰਦਰਸ਼ਨ ਦਾ ਮਨ ਬਣਾ ਲਿਆ ਹੈ।

ਦਿੱਲੀ ਦੀ ਮਹਿਲਾ ਕਾਂਗਰਸ ਵਿੰਗ ਭਾਜਪਾ ਦਫ਼ਤਰ ਬਾਹਰ ਦੁਪਹਿਰ 2.30 ਵਜੇ ਪ੍ਰਦਰਸ਼ਨ ਕਰੇਗੀ। ਇਸ ਦੌਰਾਨ ਮਹਿਲਾ ਕਾਂਗਰਸ ਦੀਆਂ ਵਰਕਰਾਂ ਭਾਜਪਾ ਆਗੂ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਵੀ ਫੂਕਣਗੀਆਂ।

ਦੱਸ ਦੇਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਸਬੰਧੀ ਪਾਰਟੀਆਂ ਦੀਆਂ ਰੈਲੀ ਹੋ ਰਹੀਆਂ ਹਨ। ਇਸ ਸਿਲਸਿਲੇ 'ਚ 13 ਅਕਤੂਬਰ ਨੂੰ ਹਰਿਆਣਾ ਦੇ ਸੀਐੱਮ ਤੇ ਭਾਜਪਾ ਦੇ ਕੱਦਵਾਰ ਆਗੂ ਖੱਟਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਵਿਵਾਦਤ ਟਿੱਪਣੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਅਹੁਦੇ ਲਈ ਕਾਂਗਰਸ ਪਾਰਟੀ ਨੇ ਪੂਰੇ ਦੇਸ਼ 'ਚ ਖੋਜ ਕੀਤੀ ਪਰ ਪੁੱਟਿਆ ਪਹਾੜ ਨਿੱਕਲੀ ਚੂਹੀ, ਉਹ ਵੀ ਮਰੀ ਹੋਈ। ਇਸ ਤੋਂ ਬਾਅਦ ਕਾਂਗਰਸ ਨੇ ਸੀਐੱਮ ਦੇ ਬਿਆਨ 'ਤੇ ਸਖ਼ਤ ਨਾਰਾਜ਼ਗੀ ਜਤਾਈ ਹੈ। ਕਾਂਗਰਸ ਨੇ ਕਿਹਾ ਕਿ ਇਹ ਸੰਘੀ ਸੋਚ ਵਾਲਾ ਵਿਅਕਤੀ ਹੀ ਅਜਿਹੀਆਂ ਗੱਲਾਂ ਔਰਤਾਂ ਲਈ ਕਹਿ ਸਕਦਾ ਹੈ।

Posted By: Akash Deep