ਜੇਐੱਨਐੱਨ, ਚੰਡੀਗੜ੍ਹ। ਹਰਿਆਣਾ 'ਚ ਪੰਜ ਸਾਲ ਸਰਕਾਰ ਚਲਾਉਣ ਵਾਲੀ ਭਾਜਪਾ ਨੇ ਐਤਵਾਰ ਨੂੰ ਆਪਣਾ ਚੋਣ ਮੈਨੀਫੈਸਟੋ ਪੇਸ਼ ਕਰ ਦਿੱਤਾ ਹੈ। 32 ਪੇਜ ਦੇ ਚੋਣ ਮੈਨੀਫੈਸਟੋ ਨੂੰ ਭਾਜਪਾ ਨੇ ਸੰਕਲਪ ਪੱਤਰ ਦਾ ਨਾਂ ਦਿੱਤਾ ਹੈ। ਸੰਕਲਪ ਪੱਤਰ 'ਚ ਖਿਡਾਰੀਆਂ, ਨੌਜਵਾਨਾਂ, ਕਿਸਾਨਾਂ ਤੇ ਗ਼ਰੀਬ ਵਰਗ ਨੂੰ ਮਹੱਤਵ ਦਿੰਦੇ ਹੋਏ ਹਰ ਵਰਗ ਦਾ ਖਿਆਲ ਰੱਖਿਆ ਗਿਆ ਹੈ।

ਮੈਨੀਫੈਸਟੋ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਜੈਪ੍ਰਕਾਸ਼ ਨੱਡਾ, ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਸੂਬਾ ਇੰਚਾਰਜ ਡਾ. ਅਨਿਲ ਜੈਨ, ਚੋਣ ਇੰਚਾਰਜ ਨਰਿੰਦਰ ਤੋਮਰ ਨੇ ਪੇਸ਼ ਕੀਤਾ।

ਅੰਬਾਲਾ ਤੇ ਪੰਚਕੂਲਾ ਦੇ ਅਤਿ-ਆਧੁਨਿਕ ਸੁਵਿਧਾਵਾਂ ਨਾਲ ਲੈਸ ਹਸਪਤਾਲਾਂ ਦੀ ਤਰਜ਼ 'ਤੇ ਸਾਰੇ 22 ਜ਼ਿਲ੍ਹਿਆਂ 'ਚ ਅਜਿਹੇ ਹੀ ਹਸਪਤਾਲ ਬਣਾਏ ਜਾਣਗੇ। ਸਿੱਖਿਆ ਦੇ ਖੇਤਰ 'ਚ ਸਕੂਲਾਂ 'ਚ ਮੁਕਾਬਲੇ ਸ਼ੁਰੂ ਹੋਣਗੇ। ਸਾਰੇ ਸਕੂਲ ਆਰੋਹੀ ਜਾਂ ਸੰਸਕ੍ਰਿਤ ਮਾਡਲ ਦੀ ਤਰਜ਼ 'ਤੇ ਹੋਣਗੇ। ਔਰਤਾਂ ਦੀ ਸੁਰੱਖਿਆ ਲਈ ਪਿੰਡ ਤਕ ਸੈਲਫ ਡਿਫੈਂਸ ਦੀ ਟ੍ਰੈਨਿੰਗ ਸ਼ੁਰੂ ਕੀਤੀ ਜਾ ਰਹੀ ਹੈ।

ਜਾਣੋ- ਕੀ ਹੈ ਭਾਜਪਾ ਦੇ ਚੋਣ ਮਨੋਰਥ ਪੱਤਰ 'ਚ

1. ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦਾ ਟੀਚਾ

2. ਨੌਜਵਾਨ ਵਿਕਾਸ ਤੇ ਸਵੈ-ਰੁਜ਼ਗਾਰ ਨਾਂ ਦਾ ਮੰਤਰਾਲੇ ਦਾ ਗਠਨ

3. 500 ਕਰੋੜ ਰੁਪਏ ਕਰਜ਼ ਕਰ 25 ਕਰੋੜ ਨੌਜਵਾਨਾਂ ਨੂੰ ਹੁਨਰ ਦੇਣ ਦੀ ਤਿਆਰੀ

4. ਸੂਬੇ ਦੇ ਸਾਰੇ 22 ਜ਼ਿਲ੍ਹਿਆਂ 'ਚ ਅਤਿ-ਆਧੁਨਿਕ ਹਸਪਤਾਲਾਂ ਦਾ ਨਿਰਮਾਣ

5. ਔਰਤਾਂ ਦੀ ਸੁਰੱਖਿਆ ਲਈ ਹਰੇਕ ਪਿੰਡ 'ਚ ਸੈਲਫ ਡਿਫੈਂਸ ਦੀ ਟ੍ਰੈਨਿੰਗ

Posted By: Akash Deep