ਜੇਐੱਨਐੱਨ, ਹਿਸਾਰ : ਟਿਕਟਾਕ ਸਟਾਰ ਸੋਨਾਲੀ ਫੋਗਾਟ (Tiktok Sonali Phogat) ਭਾਜਪਾ ਦੀ ਟਿਕਟ 'ਤੇ ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੀ ਹੈ ਪਰ ਚੋਣ ਪ੍ਰਚਾਰ ਦੇ ਸ਼ੁਰੂਆਤੀ ਦਿਨਾਂ 'ਚ ਹੀ ਉਨ੍ਹਾਂ ਨੇ 'ਭਾਰਤ ਮਾਤਾ ਦੀ ਜੈ' 'ਤੇ ਦਿੱਤੇ ਗਏ ਇਕ ਬਿਆਨ ਨੇ ਬਵਾਲ ਮਚਾ ਦਿੱਤਾ ਸੀ। ਹਾਲਾਂਕਿ ਉਨ੍ਹਾਂ ਨੇ ਇਕ ਵੀਡੀਓ ਜਾਰੀ ਕਰ ਅੱਜ ਆਪਣੇ ਉਸ ਬਿਆਨ 'ਤੇ ਮਾਫੀ ਮੰਗ ਲਈ। ਸੋਨਾਲੀ ਫੋਗਾਟ ਨੇ ਆਪਣੀ ਸਫਾਈ 'ਚ ਕਿਹਾ, 'ਮੈਂ ਗੁੱਸਾ ਸੀ ਤੇ ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਪਾਕਿਸਤਾਨ ਤੋਂ ਆਏ ਹਨ। ਮੈਂ ਮਾਫੀ ਮੰਗਦੀ ਹਾਂ ਜੇ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੋਵੇ, ਪਰ ਮੈਂ ਉਨ੍ਹਾਂ ਨੂੰ ਸਿਰਫ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਦੇਸ਼ ਨੂੰ ਸਨਮਾਨ ਦੇਣ ਲਈ ਭਾਰਤ ਮਾਤਾ ਦੀ ਜੈ ਬੋਲਣਾ ਚਾਹੀਦਾ।'

ਦੱਸ ਦੇਈਏ ਕਿ ਟਿਕਟਾਕ ਸਟਾਰ ਸੋਨਾਲੀ ਫੋਗਾਟ ਹਰਿਆਣਾ ਵਿਧਾਨ ਸਭਾ ਚੋਣ 'ਚ ਭਾਰਤੀ ਜਨਤਾ ਪਾਰਟੀ ਦੇ ਟਿਕਟ 'ਤੇ ਆਦਮਪੁਰ ਸੀਟ ਤੋਂ ਚੋਣ ਲੜ ਰਹੀ ਹੈ। ਮੰਗਲਵਾਰ ਨੂੰ ਬਾਲਸਮੰਦ 'ਚ ਹੋਈ ਇਕ ਚੋਣਾਵੀ ਸਭਾ ਨੂੰ ਸੰਬੋਧਿਤ ਕਰਦੇ ਸਮੇਂ ਉਨ੍ਹਾਂ ਨੇ ਭਾਰਤ ਮਾਤਾ ਦੀ ਜੈ ਬੋਲਣ ਨੂੰ ਕਿਹਾ ਸੀ। ਜਦੋਂ ਭੀੜ 'ਚ ਖੜ੍ਹੇ ਕੁਝ ਨੌਜਵਾਨਾਂ ਨੇ ਅਜਿਹਾ ਨਹੀਂ ਕੀਤਾ ਕਿ ਤਾਂ ਉਹ ਭੜਕ ਗਈ ਤੇ ਮੰਚ ਤੋਂ ਹੀ ਕਿਹਾ ਕਿ, ਕੀ ਪਾਕਿਸਤਾਨ ਤੋਂ ਆਏ ਹੋ? ਉਹ ਇੱਥੇ ਨਹੀਂ ਰੁਕੀ ਉਨ੍ਹਾਂ ਕਿਹਾ ਕਿ ਜੋ ਭਾਰਤ ਮਾਤਾ ਦੀ ਜੈ ਨਹੀਂ ਬੋਲ ਸਕਦੇ, ਉਨ੍ਹਾਂ ਦਾ ਵੋਟ ਕਿਸੇ ਕੰਮ ਦਾ ਨਹੀਂ ਹੈ। ਵਿਵਾਦ ਵੱਧਦਾ ਦੇਖ ਅੱਜ ਉਨ੍ਹਾ ਨੇ ਆਪਣੇ ਬਿਆਨ 'ਤੇ ਖੇਦ ਜਤਾਉਂਦਿਆਂ ਮਾਫੀ ਮੰਗ ਲਈ।

Posted By: Amita Verma