ਹਿਸਾਰ, ਜੇਐੱਨਐੱਨ : ਸਾਬਕਾ ਸੀਐੱਮ ਭਜਨਲਾਲ ਦਾ ਕਿਲ੍ਹਾ ਮੰਨੇ ਜਾਣ ਵਾਲੇ ਹਲਕੇ ਆਦਮਪੁਰ ਤੋਂ ਸੋਨਾਲੀ ਫੋਗਾਟ ਨੂੰ ਭਾਜਪਾ ਨੇ ਚੋਣ ਦੰਗਲ 'ਚ ਉਤਾਰਿਆ ਹੈ, ਜਿਸ ਦਾ ਚਰਚਾ ਦਾ ਵਿਸ਼ਾ ਬਣਨਾ ਲਾਜ਼ਮੀ ਸੀ। ਇੰਨਾ ਹੀ ਨਹੀਂ ਸ਼ਾਮ ਹੁੰਦਿਆਂ ਕਾਂਗਰਸ ਉਮੀਦਵਾਰ ਕੁਲਦੀਪ ਬਿਸ਼ਨੋਈ ਖ਼ਿਲਾਫ਼ ਖੜ੍ਹੀ ਸੋਨਾਲੀ ਫੋਗਾਟ ਦੀ Tiktok ਵੀਡੀਓ ਵਾਇਰਲ ਹੋ ਗਈ ਸੀ।

ਟਿਕਟਾਕ ਵੀਡੀਓ 'ਚ ਵੱਖ-ਵੱਖ ਗਾਣਿਆਂ 'ਤੇ ਲਿਪਸਿੰਗ ਕਰਨ ਵਾਲੀ ਸੋਨਾਲੀ ਫੋਗਾਟ ਲਈ ਸੋਸ਼ਲ ਮੀਡੀਆ ਯੂਜ਼ਰਜ਼ ਨੇ ਵੱਖ-ਵੱਖ ਤਰ੍ਹਾਂ ਦੇ ਕੁਮੈਂਟ ਕੀਤੇ ਹਨ। ਉੱਥੇ ਸੋਸ਼ਲ ਮੀਡੀਆ 'ਤੇ ਟਿਕਟਾਕ ਵੀਡੀਓ ਸ਼ੇਅਰ ਕਰਨ ਦਾ ਹੜ੍ਹ ਆ ਗਿਆ। ਵੱਖ-ਵੱਖ ਤਰ੍ਹਾਂ ਦੇ ਗਾਣਿਆਂ 'ਤੇ ਸੋਨਾਲੀ ਫੋਗਾਟ ਨੇ ਰਿਐਕਸ਼ਨ ਦਿੱਤੇ ਹਨ, ਰੋਮਾਂਸ ਤੋਂ ਲੈ ਕੇ ਭਾਵੁਕ ਕਰ ਦੇਣ ਵਾਲੇ ਐਕਸਪ੍ਰੇਸ਼ਨ ਨੂੰ ਲੈ ਕੇ ਯੂਜ਼ਰਜ਼ ਪ੍ਰਤੀਕਿਰਿਆ ਦੇ ਰਹੇ ਹਨ।

ਸੋਨਾਲੀ ਫੋਗਾਟ ਦੇ Tiktok 'ਤੇ ਇਕ ਲੱਖ ਤੋਂ ਜ਼ਿਆਦਾ ਫੋਲੋਵਰਜ਼ ਹਨ। ਉਹ ਇਸ ਸੋਸ਼ਲ ਪਲੇਟਫਾਰਮ 'ਤੇ ਲਗਾਤਾਰ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਆਪਣੇ ਫੋਲੋਅਰਜ਼ ਦਰਮਿਆਨ ਉਹ ਹਮੇਸ਼ਾ ਚਰਚਾ 'ਚ ਬਣੀ ਰਹਿੰਦੀ ਹੈ।

Posted By: Amita Verma