ਜੇਐੱਨਐੱਨ, ਹਿਸਾਰ : ਫਿਲਮ ਸਟਾਰ ਤੇ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਬਾਦਲੀ 'ਚ ਭਾਜਪਾ ਉਮੀਦਵਾਰ ਦੇ ਪੱਖ 'ਚ ਰੋਡ ਸ਼ੋਅ ਕੱਢ ਰਹੇ ਸਨ। ਇਸ ਦੌਰਾਨ ਇਨੇਲੋ ਦੇ ਜ਼ਿਲ੍ਹਾ ਪ੍ਰਧਾਨ ਤੇ ਬਾਦਲੀ ਤੋਂ ਪਾਰਟੀ ਦੇ ਉਮੀਦਵਾਰ ਮਹਾਵੀਰ ਗੁਲੀਆ ਉੱਥੇ ਪਹੁੰਚੇ। ਭਾਜਪਾ ਉਮੀਦਵਾਰ ਓਮਪ੍ਰਕਾਸ਼ ਧਨਖੜ ਨੇ ਗੁਲੀਆ ਦੀ ਪਛਾਣ ਸੰਨੀ ਦਿਓਲ ਨਾਲ ਕਰਵਾਈ ਤੇ ਫਿਰ ਗੁਲੀਆ ਸੰਨੀ ਦਿਓਲ ਦੇ ਰੋਡ ਸ਼ੋਅ ਦਾ ਹਿੱਸਾ ਬਣ ਗਏ।

ਗੁਲੀਆ ਸੰਨੀ ਦਿਓਲ ਦੇ ਰੋਡ ਸ਼ੋਅ 'ਚ ਪਿੰਡ ਮਛਰੌਲੀ ਤਕ ਗੱਡੀ 'ਚ ਬੈਠੇ। ਦੱਸਿਆ ਜਾ ਰਿਹਾ ਹੈ ਕਿ ਗੁਲੀਆ ਨੇ ਧਨਖੜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਨੇਲੋ ਉਮੀਦਵਾਰ ਤੋਂ ਭਾਜਪਾ ਦੇ ਪੱਖ 'ਚ ਖੜ੍ਹੇ ਹੋਣ ਤੋਂ ਇੱਥੋਂ ਦੇ ਚੋਣਾਵੀ ਸਮੀਕਰਨ ਪੂਰੀ ਤਰ੍ਹਾਂ ਬਦਲ ਗਏ ਹਨ।

ਸੜਕ ਕਿਨਾਰੇ , ਚੌਂਕ ਚੌਰਾਹਾਂ 'ਤੇ ਸੰਨੀ ਦਿਓਲ ਦੀ ਇਕ ਝਲਕ ਪਾਉਣ ਲਈ ਉਨ੍ਹਾਂ ਦੇ ਫੈਨਜ਼ ਬੇਤਾਬ ਦਿਖਾਈ ਦਿੱਤੇ। ਸੰਨੀ ਨੇ ਵੀ ਆਪਣੇ ਪ੍ਰਸ਼ਸਕਾਂ ਨੂੰ ਨਿਰਾਸ਼ ਨਹੀਂ ਕੀਤਾ। ਉਨ੍ਹਾਂ ਨੇ ਹੱਥ ਹਿਲਾ ਕੇ ਲੋਕਾਂ ਦਾ ਸਵਾਗਤ ਸਵੀਕਾਰ ਕੀਤਾ।

ਕਈ ਸਥਾਨਾਂ 'ਤੇ ਸੰਨੀ ਦਿਓਲ ਨੂੰ ਦੇਖਣ ਲਈ ਲੋਕਾਂ ਵਿਚਕਾਰ ਹਲਕੀ ਧੱਕਾ-ਮੁੱਕੀ ਵੀ ਹੋਈ। ਇਸ ਦੌਰਾਨ ਸੰਨੀ ਦੇ ਸੁਰੱਖਿਆ ਕਰਮੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

Posted By: Amita Verma