ਪੰਜਾਬੀ ਜਾਗਰਣ ਟੀਮ, ਫਾਜ਼ਿਲਕਾ : ਜਲਾਲਾਬਾਦ ਸੀਟ ਲਈ ਕੁੱਲ 78.76 ਫ਼ੀਸਦੀ ਪੋਲਿੰਗ ਹੋਈ। ਇਸ ਸੀਟ 'ਤੇ ਕਾਂਗਰਸ ਵੱਲੋਂ ਰਮਿੰਦਰ ਆਵਲਾ, ਅਕਾਲੀ ਦਲ ਵੱਲੋਂ ਡਾ. ਰਾਜ ਸਿੰਘ, ਆਮ ਆਦਮੀ ਪਾਰਟੀ ਵੱਲੋਂ ਮਹਿੰਦਰ ਕਚੂਰਾ ਤੇ ਕਾਂਗਰਸ ਤੋਂ ਬਾਗ਼ੀ ਹੋਏ ਆਜ਼ਾਦ ਉਮੀਦਵਾਰ ਜਗਦੀਪ ਕੰਬੋਜ ਗੋਲਡੀ ਕਿਸਮਤ ਅਜ਼ਮਾ ਰਹੇ ਹਨ। ਅੱਜ ਇਨ੍ਹਾਂ ਦੀ ਕਿਸਮਤ ਈਵੀਐੱਮ 'ਚ ਬੰਦ ਹੋ ਜਾਵੇਗੀ ਤੇ 24 ਨੂੰ ਨਤੀਜੇ ਆਉਣਗੇ। ਸਾਬਕਾ ਮੰਤਰੀ ਹੰਸਰਾਜ ਜੋਸਨ, ਸਾਬਕਾ ਸੰਸਦ ਮੈਂਬਰ ਫਿਰੋਜ਼ਪੁਰ ਸ਼ੇਰ ਸਿੰਘ ਘੁਬਾਇਆ, ਆਪ ਉਮੀਦਵਾਰ ਮਹਿੰਦਰ ਸਿੰਘ ਕਚੂਰਾ, ਅਕਾਲੀ ਉਮੀਦਵਾਰ ਡਾ. ਰਾਜ ਸਿੰਘ, ਆਜ਼ਾਦ ਉਮੀਦਵਾਰ ਗੋਲਡੀ ਕੰਬੋਜ ਤੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।

Live Updates

08:00 PM

ਜਲਾਲਾਬਾਦ ਸੀਟ ਲਈ ਕੁੱਲ 78.76 ਫ਼ੀਸਦੀ ਪੋਲਿੰਗ ਹੋਈ।

05:30 PM

ਜਲਾਲਾਬਾਦ ਸੀਟ ਲਈ ਸ਼ਾਮ 5 ਵਜੇ ਤਕ 70 ਫ਼ੀਸਦੀ ਮਤਦਾਨ ਹੋਇਆ।

04:04 PM

ਕਾਂਗਰਸੀ ਤੇ ਅਕਾਲੀ ਵਰਕਰਾਂ ਵਿਚਕਾਰ ਚੱਲੀਆਂ ਕੁਰਸੀਆਂ

ਸਥਾਨਕ ਮਾਰਕੀਟ ਕਮੇਟੀ ਦੇ ਪੋਲਿੰਗ ਬੂਥ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾਂ ਵੱਲੋਂ ਲਗਾਏ ਗਏ ਪਾਰਟੀ ਦੇ ਬੂਥ 'ਤੇ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਨੇ ਧਾਵਾ ਬੋਲ ਦਿੱਤਾ ਅਤੇ ਇਸ ਦੌਰਾਨ ਰਮਿੰਦਰ ਆਵਲਾ ਦੇ ਭਰਾ ਸੁਖਬੀਰ ਆਵਲਾ ਨਾਲ ਆਏ ਬਾਊਂਸਰਾਂ ਨੇ ਅਕਾਲੀ ਦਲ ਦੇ ਬੂਥ ਲਈ ਲਾਏ ਟੈਂਟ ਨੂੰ ਪੁੱਟ ਦਿੱਤਾ। ਇਸ ਦੌਰਾਨ ਅਕਾਲੀ ਤੇ ਕਾਂਗਰਸੀ ਲੀਡਰਾਂ ਵਿਚਾਲੇ ਧੱਕਾ ਮੁੱਕੀ ਹੋਈ ਪਰ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਨੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ।

03:44 PM

ਜਲਾਲਾਬਾਦ 'ਚ 3 ਵਜੇ ਤਕ 57 ਫ਼ੀਸਦੀ ਮਤਦਾਨ ਹੋਇਆ।

03:33 PM

ਸਾਬਕਾ ਮੰਤਰੀ ਹੰਸਰਾਜ ਜੋਸਨ ਬੰਦੀਵਾਲਾ 'ਚ ਵੋਟ ਪਾਉਂਦੇ ਹੋਏ।

12:46 PM

ਕਾਗਰਸੀ ਬੁਲਾਰੇ ਰਾਜ ਬਖ਼ਸ਼ ਕੰਬੋਜ ਨੇ ਬੂਥ ਨੰ. 96 ਪਿੰਡ ਅਰਾਈਆਵਾਲਾ 'ਚ ਵੋਟ ਪਾਈ ਹੈ।

12:34 PM

ਜਲਾਲਾਬਾਦ ਬੀਡੀਓ ਦਫ਼ਤਰ 'ਚ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਪਹੁੰਚੇ। ਉਨ੍ਹਾਂ ਕਾਂਗਰਸ ਤੇ ਬਾਹਰੀ ਬੰਦਿਆਂ ਦੇ ਬੂਥ 'ਚ ਦਾਖ਼ਲ ਹੋਣ ਦੇ ਦੋਸ਼ ਲਗਾਏ ਤੇ ਐੱਸਐੱਸਪੀ ਨੂੰ ਮੌਕੇ 'ਤੇ ਫੋਨ ਕਰ ਕੇ ਸੂਚਿਤ ਕੀਤਾ।

11:34 AM

ਪਿੰਡ ਘੁਬਾਇਆ ਦੇ ਮੌਜੂਦਾ ਸਰਪੰਚ ਹਰਕ੍ਰਿਸ਼ਨ ਲਾਲ ਵੱਲੋਂ ਬੀਮਾਰ ਹੋਣ ਦੇ ਬਾਵਜੂਦ ਵੀ ਪੋਲਿੰਗ ਸਟੇਸ਼ਨ ਘੁਬਾਇਆ ਦੇ ਬੂਥ ਨੰਬਰ 120 'ਚ ਆਪਣੀ ਵੋਟ ਪਾਈ ਗਈ।

11:13 AM

ਵਿਧਾਇਕ ਦਵਿੰਦਰ ਘੁਬਾਇਆ ਵੋਟ ਪਾਉਂਦੇ ਹੋਏ।

11:08 AM

ਬਜ਼ੁਰਗ ਔਰਤ ਨੂੰ ਪੋਲਿੰਗ ਬੂਥ 'ਤੇ ਵੋਟ ਪਾਉਣ ਲਿਜਾਂਦੇ ਪਰਿਵਾਰਕ ਮੈਂਬਰ।

11:01 AM

ਸੋਹਣਾ ਸਾਦੜ ਤੋ ਅਪੰਗ ਵੋਟਰ ਵੋਟ ਪਾ ਕੇ ਜਾਂਦਾ ਹੋਇਆ।

11:00 AM

ਜਲਾਲਾਬਾਦ ਹਲਕੇ 'ਚ 11 ਵਜੇ ਤਕ 25 ਫ਼ੀਸਦੀ ਮਤਦਾਨ ਹੋ ਚੁੱਕਾ ਹੈ।

10:43 AM

ਕਾਂਗਰਸ ਬੁੱਧੀਜੀਵੀ ਸੈੱਲ ਪੰਜਾਬ ਦੇ ਚੇਅਰਮੈਨ ਅਨੀਸ ਸਿਡਾਨਾ ਵੋਟ ਪਾਉਣ ਤੋਂ ਬਾਅਦ।

10:30 AM

ਪੋਲਿਗ 11 ਨੰਬਰ ਬੂਥ ਤੋ ਹੋਈ ਸ਼ੁਰੂ ਪਹਿਲਾ ਮਸ਼ੀਨ ਖਰਾਬ ਹੋਣ ਕਾਰਨ ਬੰਦ ਹੋਈ ਸੀ

9:48 AM

ਜੋਧਾ ਭੈਣੀ ਵਿਖੇ ਵੋਟ ਪਾਉਣ ਲਈ ਲੱਗੀਆਂ ਕਤਾਰਾਂ।

9:35 AM

ਸਰਕਾਰੀ ਪ੍ਰਾਇਮਰੀ ਸਕੂਲ ਚੱਕ ਅਰਾਈਆਵਾਲਾਂ 'ਚ ਬਣੇ ਬੂਥ ਨੰਬਰ 59 ਤੇ 60 'ਚ ਸ਼ਾਂਤਮਈ ਢੰਗ ਨਾਲ ਵੋਟਾਂ ਪੈ ਰਹੀਆਂ ਹਨ।

9:28 AM

ਆਜ਼ਾਦ ਉਮੀਦਵਾਰ ਜਗਦੀਪ ਗੋਲਡੀ ਪਰਿਵਾਰ ਸਮੇਤ ਬੂਥ ਨੰਬਰ 11 'ਤੇ ਵੋਟ ਪਾਉਂਦੇ ਹੋਏ।

9:09 AM

ਸਾਬਕਾ ਸੰਸਦ ਮੈਂਬਰ ਡਾ. ਮੋਹਨ ਸਿੰਘ ਫਲੀਆਵਾਲਾ ਨੇ ਆਪਣੇ ਪਿੰਡ ਫਲੀਆਵਾਲਾ 'ਚ ਬੂਥ ਨੰਬਰ 59 'ਤੇ ਵੋਟ ਪਾਈ।

9:06 AM

ਡਿਬੀਪੁਰਾ 'ਚ ਅਕਾਲੀ ਉਮੀਦਵਾਰ ਡਾ. ਰਾਜ ਸਿੰਘ ਵੋਟ ਪਾਉਣ ਤੋਂ ਬਾਅਦ ਚੋਣ ਨਿਸ਼ਾਨ ਦਿਖਾਉਂਦੇ ਹੋਏ।

9:02 AM

ਬੂਥ ਨੰ 30 ਸ਼ਿਵਾਲਿਕ ਸਕੂਲ 'ਚ ਆਮ ਆਦਮੀ ਪਾਰਟੀ ਦੇ ਜਲਾਲਾਬਾਦ ਜ਼ਿਮਨੀ ਚੋਣ ਲਈ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਨੇ ਸਾਥੀਆਂ ਸਮੇਤ ਵੋਟ ਪਾਈ।

8:55 AM

ਬੁਥ ਨੰਬਰ 11 ਤੇ ਮਸ਼ੀਨ ਖਰਾਬ ਹੋਣ ਕਾਰਨ ਪੋਲਿੰਗ ਰੁਕੀ।

8:54 AM

ਮੰਡੀ ਰੋੜਾਂ ਵਾਲੀ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਰੀਸ਼ ਗੂੰਬਰ ਤੇ ਦੀਪਕ ਗੂੰਬਰ ਨੇ ਮੰਡੀ ਰੋੜਾਂ ਵਾਲੀ ਤੋਂ ਆਪਣੀ ਵੋਟ ਪਾਈ।

8:44 AM

ਸਾਬਕਾ ਸੰਸਦ ਮੈਂਬਰ ਫਿਰੋਜ਼ਪੁਰ ਸ਼ੇਰ ਸਿੰਘ ਘੁਬਾਇਆ ਪਿੰਡ ਘੁਬਾਇਆ ਵਿਖੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਅਤੇ ਜਲਾਲਾਬਾਦ ਦੇ ਲੋਕਾ ਨੂੰ ਸ਼ਾਂਤੀਪੂਰਵਕ ਵੋਟ ਕਰਨ ਲਈ ਅਪੀਲ ਕਰਦੇ ਹੋਏ।

7:20 AM

ਜਲਾਲਾਬਾਦ ਜ਼ਿਮਨੀ ਚੋਣ ਲਈ ਪਹਿਲੀ ਵੋਟ ਪੈਣ ਦੇ ਨਾਲ ਹੀ ਮਤਦਾਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

Posted By: Seema Anand