ਜੇਐੱਨਐੱਨ, ਰੇਵਾੜੀ : ਹਰਿਆਣਾ ਵਿਧਾਨ ਸਭਾ ਚੋਣਾਂ 2019 ਦੇ ਮੱਦੇਨਜ਼ਰ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਵਾੜੀ 'ਚ ਜ਼ਿਲ੍ਹਾ ਸਕੱਤਰੇਤ ਨੇੜੇ ਸਥਿਤ ਹੁੱਡਾ ਗਰਾਊਂਡ 'ਚ ਹੋਈ 'ਵਿਜੈ ਸੰਕਲਪ ਰੈਲੀ' ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐੱਮ ਦੇ ਨਿਸ਼ਾਨੇ 'ਤੇ ਕਾਂਗਰਸ ਹੀ ਰਹੀ, ਜਿਸਦੀ ਉਨ੍ਹਾਂ ਨੇ ਜੰਮ ਕੇ ਖ਼ਬਰ ਲਈ।


ਕਸ਼ਮੀਰ 'ਚ ਸਿਰਫ਼ ਕੁਝ ਹੀ ਪਰਿਵਾਰਾਂ ਦੀ ਚਿੰਤਾ ਕੀਤੀ ਗਈ

ਪੀਐੱਮ ਮੋਦੀ ਨੇ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਕਸ਼ਮੀਰ 'ਚ ਸਾਲਾਂ ਤੋਂ ਖ਼ਾਸ ਪਰਿਵਾਰਾਂ ਦੀ ਹੀ ਚਿੰਤਾ ਕੀਤੀ ਗਈ ਅਤੇ ਵੱਖਵਾਦ 'ਤੇ ਜ਼ੋਰ ਦਿੱਤਾ ਗਿਆ, ਜਿਸ ਨਾਲ ਸਮੱਸਿਆ ਵਧਦੀ ਗਈ। ਅਜਿਹੇ 'ਚ ਦਿੱਲੀ ਕਮਜ਼ੋਰ ਹੋਈ ਤਾਂ ਕਸ਼ਮੀਰ ਪੰਡਿਤਾਂ ਨੂੰ ਡਰਾ ਦਿੱਤਾ ਗਿਆ।

ਰੈਲੀ 'ਚ ਆਈ ਭੀੜ ਨੂੰ ਦੇਖ ਕੇ ਮੋਦੀ ਨੇ ਕਿਹਾ ਕਿ ਭਾਈਓ-ਭੈਣੋ! ਤੁਸੀਂ ਮੈਨੂੰ ਨਾ ਤਾਂ ਅੱਖਾਂ ਬੰਦ ਕਰਨ ਲਈ ਬਿਠਾਇਆ ਅਤੇ ਨਾ ਹੀ ਮੈ ਮੌਜ-ਮਸਤੀ ਲਈ ਬਿਠਾਇਆ ਹੈ। ਮੈਂ ਕੁਰਸੀ ਲਈ ਨਹੀਂ, ਦੇਸ਼ ਲਈ ਜਿਊਂਦਾ ਹਾਂ। 125 ਕਰੋੜ ਭਾਰਤੀਆਂ ਲਈ ਜਿਊਂਦਾ ਹਾਂ। ਉਨ੍ਹਾਂ ਕਿਹਾ ਕਿ ਅਸੀਂ ਧਾਰਾ 370 ਨੂੰ ਹਟਾਇਆ ਹੈ ਤਾਂ ਕਾਂਗਰਸ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਹੈ। ਅਜਿਹੇ ਲੋਕਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਅਤੇ ਰਾਜਨੀਤੀ ਤੋਂ ਛੁੱਟੀ ਕਰ ਦੇਣੀ ਚਾਹੀਦੀ ਹੈ।


ਮੋਦੀ ਨੇ ਕਿਹਾ ਕਿ ਕਾਂਗਰਸ ਦੀਆਂ ਸਰਕਾਰਾਂ ਅੱਤਵਾਦੀਆਂ ਤੋਂ ਡਰਦੀਆਂ ਸਨ। ਕਸ਼ਮੀਰ ਮਸਲਾ 70 ਸਾਲਾਂ ਤੋਂ ਲਟਕਿਆ ਸੀ। ਕਾਂਗਰਸ ਇਸ ਦਾ ਹੱਲ ਨਹੀਂ ਕਰ ਸਕਦੀ। ਅਸੀਂ ਧਾਰਾ 370 ਨੂੰ ਖਤਮ ਕਰ ਕੇ ਕਸ਼ਮੀਰ 'ਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਸੰਵਿਧਾਨ ਲਾਗੂ ਕੀਤਾ।

ਮੋਦੀ ਨੇ ਭੀੜ ਨੂੰ ਹੀ ਪਹਿਲਾ ਸਵਾਲ ਕੀਤਾ ਕਿ 5 ਅਗਸਤ 2019 ਨੂੰ ਕੀ ਹੋਇਆ ਸੀ, ਪਹਿਲਾਂ ਦਿੱਲੀ 'ਚ ਬੈਠੀ ਕਸਰਾਰ ਦੇਸ਼ ਅਤੇ ਕਸ਼ਮੀਰ ਨਾਲ ਧੋਖਾ ਕਰਦੀ ਸੀ। ਛੋਟੇ ਜਿਹੇ ਪਾਕਿਸਤਾਨ ਨੇ ਸਾਡੇ ਕਸ਼ਮੀਰ ਦਾ ਅੱਧਾ ਹਿੱਸਾ ਖੋਹ ਲਿਆ। ਇਹ ਤਾਂ ਭਲਾ ਹੋਵੇ ਪਟੇਲ ਦਾ ਜੋ ਅੱਧਾ ਕਸ਼ਮੀਰ ਬਚ ਗਿਆ। ਜੰਮੂ-ਕਸ਼ਮੀਰ 'ਚ 370 ਟੈਂਪਰੇਰੀ ਕਰਕੇ ਲਟਕਾ ਦਿੱਤੀ ਗਈ। ਸੰਸਦ 'ਚ ਧਾਰਾ 370 ਹਟਾਉਣ 'ਤੇ ਬਹਿਸ ਹੋਈ। ਉਦੋਂ ਕਾਂਗਰਸ ਨੇ ਇਕ ਸਾਲ 'ਚ ਇਸ ਧਾਰਾ ਨੂੰ ਹਟਾਉਣ ਦਾ ਵਾਅਵਾ ਕੀਤਾ ਸੀ, ਪਰ ਹੋਇਆ ਕੀ ਸਾਰੀ ਦੁਨੀਆ ਜਾਣਦੀ ਹੈ।


ਭਾਜਪਾ ਦੇ ਰਾਜ 'ਚ ਫ਼ੌਜ ਹੋਈ ਮਜ਼ਬੂਤ

ਉਨ੍ਹਾਂ ਕਿਹਾ ਕਿ ਮੈਂ ਵਾਅਦਾ ਨਿਭਾਉਂਦਾ ਹਾਂ। ਨਾਲ ਹੀ ਕਿਹਾ ਕਿ ਜੋ ਸਾਨੂੰ ਡਰਾਉਂਦੇ ਸਨ, ਉਹ ਅੱਜ ਡਰੇ ਹੋਏ ਨਜ਼ਰ ਆਉਂਦੇ ਹਨ। ਅੱਜ ਭਾਰਤ ਦੀ ਫ਼ੌਜ ਮਜ਼ਬੂਤ ਹੋਈ ਹੈ। ਫ਼ੌਜ ਨੂੰ ਢੰਗ ਦੇ ਕੱਪੜੇ ਤਕ ਨਹੀਂ ਮਿਲਦੇ ਸਨ। ਅਸੀਂ ਸੱਤਾ 'ਚ ਆਉਣ ਤੋਂ ਬਾਅਦ ਫ਼ੌਜਾਂ ਦੀ ਮਜ਼ਬੂਤੀਕਰਨ ਦੀ ਵੱਡੀ ਮੁਹਿੰਮ ਚਲਾਈ। ਅੱਜ ਆਧੁਨਿਕ ਪਣਡੁੱਬੀਆਂ ਅਤੇ ਰਾਫੇਲ ਵਰਗਾ ਆਧੁਨਿਕ ਜੰਗੀ ਜਹਾਜ਼ ਸਾਡੀ ਫ਼ੌਜ ਦਾ ਹਿੱਸਾ ਹੈ। ਤੇਜਸ ਪ੍ਰਾਜੈਕਟ ਨੂੰ ਅੱਗੇ ਵਧਾਇਆ। ਦੂਜੇ ਦੇਸ਼ ਆਧੁਨਿਕ ਹਥਿਆਰ ਦੇ ਰਹੇ ਹਨ।

ਭਾਸ਼ਣ ਦੀਆਂ ਅਹਿਮ ਗੱਲਾਂ

-ਮੈਂ ਹਰਿਆਣਾ 'ਚ ਕਈ ਜਗ੍ਹਾ ਜਾ ਕੇ ਦੇਖਿਆ। ਭਾਜਪਾ ਦੇ ਪੱਖ 'ਚ ਜੋ ਲਹਿਰ ਹੈ, ਉਹ ਇਸ ਗੱਲ ਦਾ ਸਬੂਤ ਹੈ ਕਿ ਜੇਕਰ ਇਮਾਨਦਾਰੀ ਨਾਲ ਜਨਤਾ ਦੀ ਸੇਵਾ ਕੀਤੀ ਜਾਵੇ ਤਾਂ ਜਨਤਾ ਸਨਮਾਨ ਵੀ ਦਿੰਦੀ ਹੈ ਅਤੇ ਫਿਰ ਇਕ ਵਾਰ ਫਿਰ ਕੰਮ ਕਰਨ ਦਾ ਮੌਕਾ ਵੀ ਦਿੰਦੀ ਹੈ।

-ਇੱਥੋਂ ਦੀ ਮਿੱਟੀ ਨੂੰ ਇੱਥੋਂ ਦੀ ਰੀਤ ਨੂੰ ਇੱਥੋਂ ਦੇ ਤਿਆਗ ਤਪੱਸਿਆ ਨੂੰ ਮੈਂ ਨਮਨ ਕਰਦਾ ਹਾਂ। ਇਸ ਦੌਰਾਨ ਆਪਣੀ 15 ਸਤੰਬਰ 2013 ਦੀ ਰੇਵਾੜੀ ਰੈਲੀ ਦਾ ਜ਼ਿਕਰ ਕੀਤਾ।

-ਮੈਨੂੰ 13 ਸਤੰਬਰ 2013 ਨੂੰ ਭਾਜਪਾ ਨੇ ਪੀਐੱਮ ਉਮੀਦਵਾਰ ਐਲਾਨ ਕੀਤਾ। 2 ਦਿਨਾ ਬਾਅਦ ਅਜਿਹੀ ਵੀਰ ਭੂਮੀ 'ਤੇ ਮੇਰਾ ਜਨਤਕ ਪ੍ਰੋਗਰਾਮ ਹੋਇਆ ਸੀ। ਮੇਰਾ ਉਹ ਭਾਸ਼ਣ ਇੰਟਰਨੈੱਟ 'ਤੇ ਅੱਜ ਵੀ ਮੌਜੂਦ ਹੈ।

-ਦਿੱਲੀ 'ਚ ਪੂਰਾ ਮੀਡੀਆ ਰੇਵਾੜੀ ਆਇਆ ਹੋਇਆ ਸੀ। ਉਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ। ਮੈਂ ਉਦੋਂ ਕਿਹਾ ਦਿੱਲੀ 'ਚ ਸਮਰੱਥ ਸਰਕਾਰ ਅਸੀਂ ਦੇ ਸਕਦੇ ਹਾਂ। ਕੀ ਅੱਜ ਸਮਰੱਥ ਸਰਕਾਰ ਹੈ ਜਾਂ ਨਹੀਂ, ਅੱਜ ਦੇਸ਼ 'ਚ ਦਮਖਮ ਨਜ਼ਰ ਆਉਂਦਾ ਹੈ ਜਾਂ ਨਹੀਂ।

-ਇਸ ਵਾਰ ਹਰਿਆਣਾ ਪਿੰਡ ਕਿਸਾਨ ਤੇ ਪਸ਼ੂ ਪਾਲਕਾਂ ਲਈ ਹੋਏ ਇਤਿਹਾਸਕ ਕੰਮਾਂ ਲਈ ਇਨਾਮ ਦੇ ਰਿਹਾ ਹੈ। ਬੇਟੀਆਂ ਲਈ ਲਏ ਗਏ ਫ਼ੈਸਲਿਆਂ ਦੇ ਪੱਖ 'ਚ ਫੈਸਲਾ ਲੈਣ ਜਾ ਰਿਹਾ ਹੈ। ਪਹਿਲਾਂ ਜ਼ਮੀਨ ਘੁਟਾਲੇ ਦੀਆਂ ਖ਼ਬਰਾਂ ਆਉਂਦੀਆਂ ਸਨ। ਅਖ਼ਬਾਰ ਭਰੇ ਰਹਿੰਦੇਸਨ। ਅੱਜ ਹਰਿਆਣਾ ਦੀ ਚਚਾ ਗੀਤਾ ਮਹਾਉਤਸਵ ਲਈ, ਬੇਟੀ ਬਚਾਉਣ ਲਈ ਅਤੇ ਕੈਰੋਸੀਨ ਮੁਕਤ ਰਾਜ ਲਈ ਹੁੰਦੀ ਹੈ।

-ਬਿਜਲੀ, ਪਾਣੀ ਦਾ ਇਤਿਹਾਸਕ ਕੰਮ ਹੋਇਆ ਹਰਿਆਣਾ 'ਚ। ਹਰ ਘਰ ਜਲ ਪ੍ਰਤੀ ਸੇਵਕ ਸੰਕਲਪ। ਪਾਕਿਸਤਾਨ ਜਾ ਰਹੇ ਪਾਣੀ 'ਤੇ ਇੱਥੋਂ ਦਾ ਹੱਕ। ਮਨੋਹਰ ਸਰਕਾਰ ਨੇ ਜ਼ਮੀਨ ਦੀ ਬਾਂਦਰ ਵੰਡ ਬੰਦ ਕੀਤੀ ਅਤੇ ਜੋ ਇਸ ਖੇਡ 'ਚ ਸ਼ਾਮਲ ਸਨ, ਉਨ੍ਹਾਂ 'ਤੇ ਸ਼ਿਕੰਜਾ ਵੀ ਕਸਿਆ। ਖੁਰਾਕ ਸਪਲਾਈ ਸਿਸਟਮ ਠੀਕ ਕੀਤਾ। ਫ਼ਰਜ਼ੀ ਰਾਸ਼ਨ ਕਾਰਡ ਹਟਾਏ।

Posted By: Jagjit Singh