ਨਵੀਂ ਦਿੱਲੀ, ਏਜੰਸੀਆਂ : ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਾਰਟੀ ਸਕੱਤਰੇਤ 'ਚ ਵਰਕਰਾਂ ਨੂੰ ਸੰਬੋਧਨ ਕਰ ਰਹੇ ਹਨ। ਇਸ ਤੋਂ ਪਹਿਲਾਂ ਪੀਐੱਮ ਮੋਦੀ ਨੇ ਟਵੀਟ ਕਰਕੇ ਹਰਿਆਣਾ ਅਤੇ ਮਹਾਰਾਸ਼ਟਰ ਦੇ ਲੋਕਾਂ ਦਾ ਭਾਜਪਾ ਦਾ ਸਾਥ ਦੇਣ ਲਈ ਧੰਨਵਾਦ ਕੀਤਾ। ਪੀਐੱਮ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਾਨੂੰ ਆਸ਼ੀਰਵਾਦ ਦੇਣ ਲਈ ਹਰਿਆਣਾ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਅਸੀਂ ਰਾਜ ਦੀ ਤਰੱਕੀ ਲਈ ਬਰਾਬਰ ਉਤਸ਼ਾਹ ਨਾਲ ਕੰਮ ਕਰਦੇ ਰਹਾਂਗੇ। ਮੈਂ ਮਿਹਨਤੀ ਭਾਜਪਾ ਹਰਿਆਣਾ ਦੇ ਵਰਕਰਾਂ ਦੇ ਯਤਨਾਂ ਦੀ ਸ਼ਲਾਘਾ ਕਰਦਾਹਾਂ ਜਿਨ੍ਹਾਂ ਨੇ ਸਾਡੇ ਵਿਕਾਸ ਦੇ ਏਜੰਡੇ ਨੂੰ ਵਿਸਥਾਰ ਦਿੱਤਾ ਹੈ।


Live Update :

- ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਮਹਾਰਾਸ਼ਟਰ ਅਤੇ ਹਰਿਆਣਾ ਦੇ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਤੁਸੀਂ ਸਾਡੇ 'ਤੇ ਜੋ ਭਰੋਸਾ ਪ੍ਰਗਟਾਇਆ ਹੈ, ਉਸ ਲਈ ਅਸੀਂ ਤੁਹਾਡੀ ਸੇਵਾ 'ਚ ਕੋਈ ਕਮੀ ਨਹੀਂ ਛੱਡਾਂਗੇ।

-ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ 'ਚ50 ਸਾਲਾਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੁੱਖ ਮੰਤਰੀ ਨੂੰ ਲਗਾਤਾਰ ਪੰਜ ਸਾਲ ਤਕ ਸੇਵਾ ਕਰਨ ਦਾ ਮੌਕਾ ਮਿਲਿਆ ਹੈ।

-ਹਰਿਆਣਾ ਅਤੇ ਮਹਾਰਾਸ਼ਟਰ 'ਚ ਸਾਡੇ ਮੁੱਖ ਮੰਤਰੀ ਨਵੇਂ ਸਨ ਪਰ ਉਨ੍ਹਾਂ ਨੇ ਜਿਸ ਤਰ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਲੋਕਾਂ ਦੀ ਸੇਵਾ ਕੀਤੀ ਅਤੇ ਕੰਮ ਕਰਦੇ ਰਹੇ, ਇਹ ਜਿੱਤ ਉਸੇ ਦਾ ਨਤੀਜਾ ਹੈ।

-ਮੈਨੂੰ ਯਕੀਨ ਹੈ ਕਿ ਅੱਗੇ ਵੀ ਦੇਵੇਂਦਰ ਫਡਨਵੀਸ ਅਤੇ ਮਨੋਹਰ ਲਾਲ ਦੀ ਅਗਵਾਈ 'ਚ ਮਹਾਰਾਸ਼ਟਰ ਅਤੇ ਹਰਿਆਣਾ ਵਿਕਾਸ ਦੀਆਂ ਨਵੀਆਂ ਉੱਚਾਈਆਂ ਨੂੰ ਹਾਸਲ ਕਰਨਗੇ।

-ਹਰਿਆਣਾ 'ਚ ਸੀਐੱਮ ਮਨੋਹਰ ਲਾਲ ਨੇ ਜਿਸ ਇਮਾਨਦਾਰੀ ਅਤੇ ਬੇਦਾਗ ਅਕਸ ਨਾਲ ਸਰਕਾਰ ਚਲਾਈ, ਉਹ ਸ਼ਲਾਹੁਣ ਯੋਗ ਹੈ। ਹਰਿਆਣਾ 'ਚ ਦੁਬਾਰਾ ਮਨੋਹਰ ਲਾਲ 'ਤੇ ਜਨਤਾ ਦਾ ਵਿਸ਼ਵਾਸ ਪ੍ਰਗਟਾਉਣਾ ਬਹੁਤ ਵੱਡੀ ਗੱਲ ਹੈ।

-ਪੀਐੱਮ ਮੋਦੀ ਨੇ ਕਿਹਾ ਕਿ ਹਰਿਆਣਾ 'ਚ ਸਾਨੂੰ ਤਿੰਨ ਫੀਸਦੀ ਜ਼ਿਆਦਾ ਵੋਟਾਂ ਮਿਲੀਆਂ। ਇਕ ਤਰ੍ਹਾਂ ਨਾਲ ਕਹੀਏ ਤਾਂ ਸਾਨੂੰ ਹਰਿਆਣਾ 'ਚ ਹੈਰਾਨੀਜਨਕ ਜਿੱਤ ਮਿਲੀ ਹੈ। ਹਰਿਆਣਾ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀਆਂ ਨੇ ਚੰਗਾ ਕੰਮ ਕੀਤਾ।


-ਪੀਐੱਮ ਮੋਦੀ ਬੋਲੇ, ਮਹਾਰਾਸ਼ਟਰ ਅਤੇ ਹਰਆਿਣਾ ਦੀ ਜਨਤਾ ਨੇ ਭਾਜਪਾ ਪ੍ਰਤੀ ਜੋ ਵਿਸ਼ਵਾਸ ਪ੍ਰਗਟਾਇਆ ਹੈ, ਮੈਂ ਉਸ ਦਾ ਧੰਨਵਾਦ ਕਰਦਾ ਹਾਂ।

-ਕੇਂਦਰੀ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ 'ਚ ਐੱਨਡੀਏ ਨੂੰ ਪੂਰਨ ਬਹੁਮਤ ਮਿਲਿਆ ਹੈ, ਜਦੋਂਕਿ ਹਰਿਆਣਾ 'ਚ ਅਸੀਂ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੇ ਹਾਂ। ਅਸੀਂ ਕੇਂਦਰ 'ਚ ਬੀਤੇ ਪੰਜ ਮਹੀਨਿਆਂ 'ਚ ਇੰਨਾ ਕੰਮ ਕੀਤਾ ਹੈ ਜਿੰਨਾ ਸਰਕਾਰਾਂ ਪੰਜ ਸਾਲਾਂ 'ਚ ਕਰਦੀਆਂ ਹਨ।

-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਮਹਾਰਾਸ਼ਟਰ ਅਤੇ ਹਰਿਆਣਾ ਦੀ ਜਨਤਾ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ। ਮਹਾਰਾਸ਼ਟਰ 'ਚ ਇਕ ਵਾਰ ਫਿਰ ਐੱਨਡੀਏ ਦੀ ਸਰਕਾਰ ਬਣੇਗੀ।

Posted By: Jagjit Singh