ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪਿਛਲੇ ਢਾਈ ਸਾਲਾਂ ਦੌਰਾਨ ਸੂਬੇ ਦਾ ਸਿਰਫ਼ ਨੁਕਸਾਨ ਹੀ ਕੀਤਾ ਹੈ ਤੇ ਸੂਬੇ ਦੀ ਜਨਤਾ ਨੂੰ ਲਾਰਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਸਕਦੇ ਹਨ ਤਾਂ ਸੂਬੇ ਦੀ ਜਨਤਾ ਨਾਲ ਕੀਤੇ ਵਾਅਦੇ ਕਦੇ ਵੀ ਪੂਰੇ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸੂਬਾ ਦੇ ਨੌਜਵਾਨ ਨੌਕਰੀ ਸਮੇਤ ਮੋਬਾਈਲ ਫ਼ੋਨਾਂ ਦੀ ਉਡੀਕ ਕਰ ਰਹੇ ਹਨ ਤੇ ਕਿਸਾਨ ਕਰਜ਼ਾ ਮਾਫ਼ ਹੋਣ ਦੀ ਆਸ 'ਚ ਹੋਰ ਕਰਜ਼ਾਈ ਹੋ ਗਿਆ ਹੈ।

ਉਹ ਮੁਕੇਰੀਆਂ ਜ਼ਿਮਨੀ ਚੋਣਾਂ ਸਬੰਧੀ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਜੰਗੀ ਲਾਲ ਮਹਾਜਨ ਦੇ ਹੱਕ 'ਚ ਚੋਣ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਸਨ। ਇਸ ਸਮੇਂ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ, ਪੰਜਾਬ ਇੰਚਾਰਜ ਪ੍ਰਕਾਸ ਝਾਅ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸੂਬਾ ਮੀਤ ਪ੍ਰਧਾਨ ਉਮੇਸ਼ ਸ਼ਾਕਰ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਦੇਸ ਰਾਜ ਧੁੱਗਾ, ਸੂਬਾ ਜਨਰਲ ਸਕੱਤਰ ਯੂਥ ਅਕਾਲੀ ਦਲ ਸਰਬਜੋਤ ਸਿੰਘ ਸਾਬੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਉਮੀਦਵਾਰ ਜੰਗੀ ਲਾਲ ਮਹਾਜਨ ਨੇ ਕਿਹਾ ਕਿ ਜੇਕਰ ਹਲਕੇ ਦੀ ਜਨਤਾ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੰਦੀ ਹੈ ਤਾਂ ਉਹ ਵਾਅਦਾ ਕਰਦੇ ਹਨ ਕਿ ਉਹ ਐੱਮਐੱਲਏ ਨੂੰ ਮਿਲਣ ਵਾਲੀ ਤਨਖ਼ਾਹ ਸਮੇਤ ਸਾਰੇ ਭੱਤੇ ਹਲਕੇ ਦੇ ਵਿਕਾਸ 'ਚ ਲਗਾ ਦੇਣਗੇ।

ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ, ਸੂਬਾ ਸਕੱਤਰ ਰਾਕੇਸ਼ ਰਾਠੌਰ, ਕੁੰਵਰ ਸੰਗਰਾਮ ਸਿੰਘ, ਸੂਬਾ ਕਾਰਜਕਾਰਨੀ ਮੈਂਬਰ ਮੁਨੀਸ਼ ਮਹਾਜਨ, ਸੂਬਾ ਕਾਰਜਕਾਰਨੀ ਮੈਂਬਰ ਸੰਦੀਪ ਮਿਨਹਾਸ, ਅਜੇ ਕੌਸ਼ਲ ਸੇਠੂ, ਅਨਿਲ ਵਸ਼ਿਸ਼ਟ, ਜਥੇਦਾਰ ਰਵਿੰਦਰ ਸਿੰਘ ਚੱਕ ਮੈਂਬਰ ਐਸਜੀਪੀਸੀ, ਜਥੇਦਾਰ ਸੌਦਾਗਰ ਸਿੰਘ ਚਨੌਰ, ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ, ਸਾਬਕਾ ਵਿਧਾਇਕ ਸੁਖਜੀਤ ਕੌਰ ਸਾਹੀ, ਬੀਬੀ ਸੁਰਜੀਤ ਕੌਰ ਹਲਕਾ ਪ੍ਰਧਾਨ ਇਸਤਰੀ ਅਕਾਲੀ ਦਲ, ਅੰਜਨਾ ਕਟੋਚ, ਨੇਕ ਮਿਨਹਾਸ, ਬਲਜੀਤ ਸਿੰਘ ਛੰਨੀ ਨੰਦ ਸਿੰਘ, ਈਸ਼ਰ ਸਿੰਘ ਮੰਝਪੁਰ, ਦਵਿੰਦਰ ਰਾਮ ਮਹਾਜਨ, ਸਾਬਕਾ ਚੇਅਰਮੈਨ ਰਘੂਨਾਥ ਰਾਣਾ, ਚੇਅਰਪਰਸਨ ਬਲਾਕ ਸੰਮਤੀ ਹਾਜੀਪੁਰ ਰਾਜ ਰਾਣੀ, ਬਲਵਿੰਦਰ ਬੱਗੂ, ਭੁਪਿੰਦਰ ਵਾਲੀਆ, ਵਿਪਨ ਮਹਾਜਨ, ਰਾਜੂ ਬਲਗਨ, ਨਰਿੰਦਰ ਸਿੰਘ ਮੱਲ੍ਹੀ, ਅਰਵਿੰਦਰ ਸਿੰਘ ਪਿ੍ਰੰਸ ਦੇਵੀਦਾਸ ਆਦਿ ਹਾਜ਼ਰ ਸਨ।