ਜੇਐੱਨਐੱਨ, ਹਰਿਆਣਾ : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਮਸ਼ਹੂਰ ਰੈਸਲਰ ਬਬੀਤਾ ਫੋਗਾਟ ਵੀ ਇਸ ਵਾਰ ਭਾਜਪਾ ਉਮੀਦਵਾਰ ਦੇ ਤੌਰ 'ਤੇ ਦਾਦਰੀ ਵਿਧਾਨ ਸਭਾ ਸੀਟ ਤੋਂ ਆਪਣੀ ਕਿਸਮਤ ਅਜਮਾ ਰਹੀ ਹੈ। ਬਬੀਤਾ ਜਿੱਥੇ ਇਸ ਚੋਣ 'ਚ ਆਪਣੀ ਜਿੱਤ ਨੂੰ ਲੈ ਕੇ ਭਰੋਸੇਮੰਦ ਹੈ ਉੱਥੇ ਉਨ੍ਹਾਂ ਦੇ ਪਿਤਾ ਮਹਾਵੀਰ ਸਿੰਘ ਫੋਗਾਟ ਦਾ ਵੀ ਹਾਲ ਹੀ 'ਚ ਇਕ ਬਿਆਨ ਸਾਹਮਣੇ ਆਇਆ ਹੈ। ਜਿਸ 'ਚ ਉਨ੍ਹਾਂ ਕਿਹਾ, 'ਬਬੀਤਾ ਸਾਫ ਅਕਸ ਦੀ ਹੈ ਤੇ ਉਸ ਦੀ ਸਪੀਚ ਕਾਫੀ ਜਨੂਨ ਨਾਲ ਭਰੀ ਹੁੰਦੀ ਹੈ। ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ ਤੇ ਉਨ੍ਹਾਂ ਨੇ ਉਸ ਨੂੰ ਆਪਣਾ ਆਸ਼ੀਰਵਾਦ ਦਿੱਤਾ ਹੈ। ਉਹ ਚੋਣ ਵੱਡੇ ਅੰਤਰ ਨਾਲ ਜਿੱਤੇਗੀ।'

ਦਾਦਰੀ ਬਣੀ ਹਾਈਪ੍ਰੋਫਾਈਲ ਸੀਟ

ਦਾਦਰੀ ਵਿਧਾਨ ਸਭਾ ਸੀਟ 'ਤੇ ਸਾਲ 2014 'ਚ ਇਨੇਲੋ ਦੇ ਉਮੀਦਵਾਰ ਰਾਜਦੀਪ ਨੇ 43 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਦੂਜੇ ਨੰਬਰ 'ਤੇ ਭਾਜਪਾ ਉਮੀਦਵਾਰ ਸੋਮਵੀਰ ਰਹੇ ਸਨ। ਇਸ ਵਾਰ ਮਸ਼ਹੂਰ ਰੇਸਲਰ ਬਬੀਤਾ ਫੋਗਾਟ ਨੇ ਇਸ ਸੀਟ 'ਤੇ ਚੋਣ ਲੜਨ ਤੋਂ ਬਾਅਦ ਇੱਥੇ ਦਾ ਚੋਣ ਹਾਈ ਪ੍ਰੋਫਾਈਲ ਹੋ ਗਿਆ ਹੈ। ਇਸ ਵਾਰ ਬਬੀਤਾ ਦੇ ਸਾਹਮਣੇ ਕਾਂਗਰਸ ਵੱਲੋਂ ਸਾਬਕਾ ਵਿਧਾਇਕ ਨ੍ਰਿਪੇਂਦਰ ਸਾਂਗਵਾਨ ਨੂੰ ਉਤਾਰਿਆ ਗਿਆ ਹੈ।

Posted By: Amita Verma