ਜੇਐੱਨਐੱਨ, ਨਵੀਂ ਦਿੱਲੀ : ਦੋ ਸੂਬਿਆਂ (ਹਰਿਆਣਾ ਤੇ ਮਹਾਰਾਸ਼ਟਰ) 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਸ਼ਾਮ ਪੰਜ ਵਜੇ ਚੋਣ ਪ੍ਰਚਾਰ ਰੁਕ ਜਾਵੇਗਾ। 21 ਅਕਤੂਬਰ ਨੂੰ ਦੋਵਾਂ ਸੂਬਿਆਂ 'ਚ ਵੋਟਾਂ ਪੈਣਗੀਆਂ ਤੇ 24 ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਹਰਿਆਣਾ 'ਚ ਵਿਧਾਨ ਸਭਾ ਦੀਆਂ ਕੁੱਲ 90 ਸੀਟਾਂ ਹਨ ਜਦਕਿ ਮਹਾਰਾਸ਼ਟਰ 'ਚ ਕੁੱਲ 289 ਵਿਧਾਨ ਸਭਾ ਸੀਟਾਂ ਹਨ। ਮਹਾਰਾਸ਼ਟਰ ਵਿਧਾਨ ਸਭਾ 'ਚ 288 ਸੀਟਾਂ ਲਈ 21 ਅਕਤੂਬਰ ਨੂੰ ਵੋਟਾਂ ਪੈਣਗੀਆਂ ਜਦਕਿ ਇਕ ਸੀਟ 'ਤੇ ਵਿਧਾਇਕ ਨੂੰ ਨਾਮਜ਼ਦ ਕੀਤਾ ਜਾਂਦਾ ਹੈ। ਆਪਣੀ ਕੀਮਤੀ ਵੋਟ ਦੇਣ ਤੋਂ ਪਹਿਲਾਂ ਜਾਣ ਲਓ ਮਹਾਰਾਸ਼ਟਰ ਦੇ ਚੋਣ ਦੰਗਲ 'ਚ ਮੌਜੂਦ ਉਮੀਦਵਾਰਾਂ ਬਾਰੇ...

ਸਿਆਸੀ ਪਾਰਟੀਆਂ ਤੇ ਚੋਣਾਂ ਦਾ ਵਿਸ਼ਲੇਸ਼ਣ ਕਰਨ ਵਾਲੀ ਸੰਸਥਾ ਏਡੀਆਰ ਦੀ ਰਿਪੋਰਟ ਅਨੁਸਾਰ ਮਹਾਰਾਸ਼ਟਰ ਵਿਧਾਨ ਸਬਾ ਚੋਣਾਂ 2019 'ਚ ਕੁੱਲ 3237 ਉਮੀਦਵਾਰ ਚੋਣ ਮੈਦਾਨ 'ਚ ਹਨ। ਸੰਸਥਾ ਨੇ ਇਨ੍ਹਾਂ ਵਿਚੋਂ 3112 ਦੇ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਮੌਜੂਦ ਹਲਫ਼ਨਾਮਿਆਂ ਦਾ ਅਧਿਐਨ ਕੀਤਾ ਹੈ। ਇਸੇ ਦੇ ਆਧਾਰ 'ਤੇ ਜੋ ਰਿਪੋਰਟ ਤਿਆਰ ਹੋਈ, ਉਸ ਮੁਤਾਬਿਕ ਮਹਾਰਾਸ਼ਟਰ ਵਿਧਾਨ ਸਭਾ 'ਚ 29 ਫ਼ੀਸਦੀ ਉਮੀਦਵਾਰਾਂ 'ਤੇ ਅਪਰਾਧਿਕ ਕੇਸ ਦਰਜ ਹਨ ਜਦਕਿ 19 ਫ਼ੀਸਦੀ ਉਮੀਦਵਾਰਾਂ 'ਤੇ ਗੰਭੀਰ ਕਿਸਮ ਦੇ ਅਪਰਾਧਿਕ ਮਾਮਲੇ ਦਰਜ ਹਨ। ਉੱਥੇ ਹੀ ਇਨ੍ਹਾਂ ਚੋਣਾਂ 'ਚ 32 ਫ਼ੀਸਦੀ ਉਮੀਦਵਾਰ ਅਜਿਹੇ ਹਨ, ਜਿਹੜੇ ਕਰੋੜਪਤੀ ਹਨ। ਏਡੀਆਰ ਦੀ ਰਿਪੋਰਟ ਅਨੁਸਾਰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਕਿਸਮਤ ਅਜ਼ਮਾ ਰਹੇ ਉਮੀਦਵਾਰਾਂ ਦੀ ਔਸਤ ਜਾਇਦਾਦ 4.2 ਕਰੋੜ ਰੁਪਏ ਹੈ।

Posted By: Seema Anand