ਨਵੀਂ ਦਿੱਲੀ,ਜੇਐੱਨਐੱਨ। Maharashtra Election Voting 2019 Live Updates, ਮਹਾਰਾਸ਼ਟਰ ਦੀਆਂ 288 ਸੀਟਾਂ ਲਈ ਫਿਲਹਾਲ ਮਤਦਾਨ ਜਾਰੀ ਹੈ। ਇਥੇ 5 ਵਜੇ ਤਕ 54.53 ਫ਼ੀਸਦੀ ਵੋਟਿੰਗ ਹੋਈ ਹੈ। ਸੂਬੇ 'ਚ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਮਹਾਰਾਸ਼ਟਰ 'ਚ ਭਾਜਪਾ-ਸ਼ਿਵ ਸੈਨਾ (ਐੱਨਡੀਏ) ਤੇ ਕਾਂਗਰਸ-ਐੱਨਸੀਪੀ ਗਠਜੋੜ ਵਿਚਾਲੇ ਪ੍ਰਮੁੱਖ ਮੁਕਾਬਲਾ ਹੈ। ਭਾਜਪਾ ਗਠਜੋੜ ਦੀ ਗੱਲ ਕਰੀਏ ਤਾਂ ਭਾਜਪਾ 150 ਸੀਟਾਂ 'ਤੇ ਚੋਣ ਲੜ ਰਹੀ ਹੈ ਜਦਕਿ ਸ਼ਿਵ ਸੈਨਾ 124 ਸੀਟਾਂ 'ਤੇ ਚੋਣ ਲੜ ਰਹੀ ਹੈ। ਉੱਥੇ ਹੀ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਉਸ ਨੇ 147 ਸੀਟਾਂ 'ਤੇ ਉਮੀਦਵਾਰ ਉਤਾਰੇ ਹਨ ਜਦਕਿ ਐੱਨਸੀਪੀ ਦੇ 121 ਸੀਟਾਂ 'ਤੇ ਉਮੀਦਵਾਰ ਚੋੜ ਲੜ ਰਹੇ ਹਨ।

Maharashtra Election's Updates

102 ਸਾਲ ਦੇ ਬਜ਼ੁਰਗ ਨੇ ਆਪਣੇ ਪਰਿਵਾਰ ਨਾਲ ਲੋਹੇਗਾਂਵ ਦੇ ਪੋਲਿੰਗ ਬੂਥ 'ਤੇ ਮਤਦਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਪਿਛਲੇ 4 ਦਿਨਾਂ ਤੋਂ ਹਸਪਤਾਲ 'ਚ ਸੀ, ਅੱਜ ਆਪਣੀ ਵੋਟ ਪਾਉਣ ਆਇਆ ਹਾਂ।

-ਅੱਜ ਕੇਂਦਰੀ ਮੰਤਰੀ ਸ੍ਰਮਿਤੀ ਈਰਾਨੀ ਮੁੰਬਈ ਦੇ ਇਕ ਪੋਲਿੰਗ ਕੇਂਦਰ 'ਚ ਮਤਦਾਨ ਕਰਨ ਪਹੁੰਚੀ।

-ਐੱਨਸੀਪੀ ਪ੍ਰਮੁੱਖ ਸ਼ਰਦ ਪਵਾਰ ਨੇ ਮੁੰਬਈ 'ਚ ਆਪਣਾ ਮਤਦਾਨ ਕੀਤਾ। ਵੋਟ ਦੇਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਸਾਰਿਆਂ ਨੂੰ ਅਪੀਲ ਕਰਦੇ ਹਨ ਕਿ ਉਹ ਬਾਹਰ ਆਉਣ ਤੇ ਵੱਡੀ ਗਿਣਤੀ 'ਚ ਮਤਦਾਨ ਕਰਨ, ਇਹ ਲੋਕਤੰਤਰ ਦਾ ਉਤਸਵ ਹੈ।

- ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਆਪਣੀ ਪਤਨੀ ਅੰਜਲੀ ਤੇ ਬੇਟੇ ਅਰਜੁਨ ਨਾਲ ਬਾਂਦਰਾ (ਪੱਛਮੀ) ਦੇ ਇਕ ਮਤਦਾਨ ਕੇਂਦਰ 'ਚ ਵੋਟ ਦੇਣ ਪਹੁੰਚੇ।

-ਸਵੇਰੇ 11 ਵਜੇ ਤਕ 17.5% ਮਤਦਾਨ ਹੋ ਗਿਆ ਹੈ।

-ਬਾਲੀਵੁੱਡ ਦੇ ਦਿੱਗਜ ਅਦਾਕਾਰ ਤੇ ਖਲਨਾਇਕ ਦੀ ਭੂਮਿਕਾ ਨਿਭਾਉਣ ਵਾਲੇ ਪ੍ਰੇਮ ਚੋਪੜਾ ਤੇ ਨਿਰਦੇਸ਼ਕ ਤੇ ਗੀਤਕਾਰ ਗੁਲਜ਼ਾਰ ਨੇ ਬਾਂਦਰਾ (ਪੱਛਮੀ) ਦੇ ਇਕ ਮਤਦਾਨ ਕੇਂਦਰ ਪਹੁੰਚ ਕੇ ਮਤਦਾਨ ਕੀਤਾ।


-ਮਹਾਰਾਸ਼ਟਰ 'ਚ 288 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਸਮਾਚਾਰ ਏਜੰਸੀ ਏਐੱਨਆਈ ਅਨੁਸਾਰ ਇੱਥੇ ਸਵੇਰੇ 10 ਵਜੇ ਤਕ 5.77 ਫ਼ੀਸਦੀ ਮਤਦਾਨ ਹੋਇਆ ਹੈ।

-ਮੁੱਖ ਮੰਤਰੀ ਦਵੇਂਦਰ ਫਡਨਵੀਸ ਨੇ ਕੀਤਾ ਮਤਦਾਨ, ਪਤਨੀ ਤੇ ਮਾਂ ਨਾਲ ਪਹੁੰਚੇ


-ਮਹਾਰਾਸ਼ਟਰ ਚੋਣਾਂ 'ਚ ਅੱਜ ਵੋਟਿੰਗ ਜਾਰੀ ਹੈ। ਫ਼ਿਲਮੀ ਸਿਤਾਰੇ ਵੀ ਅੱਜ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਹਨ। ਅਭਿਨੇਤਰੀ ਮਾਧੁਰੀ ਦੀਕਸ਼ਿਤ ਨੇ ਅੱਜ ਬਾਂਦਰਾ (ਪੱਛਮੀ) 'ਚ ਆਪਣੀ ਵੋਟ ਪਾਈ।

-ਉਥੇ ਹੀ ਸੈਲੀਬ੍ਰਿਟੀਜ਼ 'ਚ ਸਭ ਤੋਂ ਪਹਿਲਾਂ ਆਪਣੇ ਜ਼ਮਾਨੇ ਦੀ ਮਸ਼ਹੂਰ ਕਲਾਕਾਰ ਰਹੀ ਸ਼ੋਭਾ ਖੋਟੇ ਆਪਣਾ ਵੋਟ ਦੇਣ ਪਹੁੰਚੀ।

-ਸਾਬਕਾ ਟੈਨਿਸ ਖਿਡਾਰੀ ਮਹੇਸ਼ ਭੂਪਤੀ ਆਪਣੀ ਪਤਨੀ ਤੇ ਅਦਾਕਾਰਾ ਲਾਰਾ ਦੱਤਾ ਨਾਲ ਬਾਂਦਰਾ (ਪੱਛਮੀ) ਪਹੁੰਚੇ ਤੇ ਆਪਣੇ ਮਤਦਾਨ ਦਾ ਇਸਤੇਮਾਲ ਕੀਤਾ।


-ਅਦਾਕਾਰ ਆਮਿਰ ਖ਼ਾਨ ਬਾਂਦਰਾ (ਪੱਛਮੀ) 'ਚ ਇਕ ਮਤਦਾਨ ਕੇਂਦਰ 'ਚ ਆਪਣਾ ਵੋਟ ਦੇਣ ਪਹੁੰਚੇ, ਇੱਥੇ ਆਮਿਰ ਨੇ ਲੋਕਾਂ ਨੂੰ ਕਿਹਾ ਕਿ ਉਹ ਮਹਾਰਾਸ਼ਟਰ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਬਾਹਰ ਨਿਕਲਣ ਤੇ ਵੱਡੀ ਗਿਣਤੀ 'ਚ ਮਤਦਾਨ ਕਰਨ।


-ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਲਈ ਮਤਦਾਨ ਜਾਰੀ ਹੈ। ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ 9 ਵਜੇ ਤਕ ਕਰੀਬ 5.46 ਫ਼ੀਸਦੀ ਮਤਦਾਨ ਹੋਇਆ ਹੈ।


-ਨਾਗਪੁਰ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਆਪਣਾ ਮਤਦਾਨ ਕੀਤਾ, ਉਨ੍ਹਾਂ ਦੀ ਪਤਨੀ ਕੰਚਨ ਨੇਵੀ ਇਸ ਦੌਰਾਨ ਮਤਦਾਨ ਕੀਤਾ।

Posted By: Akash Deep