ਚੰਡੀਗੜ੍ਹ, ਜੇਐੱਨਐੱਨ। ਹਰਿਆਣਾ ਵਿਧਾਨ ਸਭਾ 2019 ਚੋਣ ਨਤੀਜਿਆਂ ਤੋਂ ਬਾਅਦ ਕਿੰਗਮੇਕਰ ਦੀ ਭੂਮਿਕਾ 'ਚ ਆਈ ਜਨਨਾਇਕ ਜਨਤਾ ਪਾਰਟੀ ਦੀ ਨਵੀਂ ਦਿੱਲੀ 'ਚ ਬੈਠਕ ਹੋਈ। ਬੈਠਕ 'ਚ ਦੁਸ਼ਯੰਤ ਚੌਟਾਲਾ ਨੂੰ ਜੇਜੇਪੀ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ। ਈਸ਼ਵਰ ਸਿੰਘ ਨੂੰ ਮੀਤ ਪ੍ਰਧਾਨ ਤੇ ਅਮਰਜੀਤ ਨੂੰ ਮੁੱਖ ਚੀਫ਼ ਵ੍ਹਿਪ ਚੁਣਿਆ ਗਿਆ। ਸਰਕਾਰ ਦੇ ਗਠਨ ਤੇ ਨਵੀਂ ਸਿਆਸੀ ਸਮੀਕਰਣ ਸਬੰਧੀ ਚੱਲ ਰਹੀਆਂ ਸਰਗਰਮੀਆਂ 'ਚ ਜੇਜੇਪੀ 'ਤੇ ਸਭ ਦੀ ਨਜ਼ਰ ਹੈ। ਇਸ ਦੌਰਾਨ ਦੁਸ਼ਯੰਤ ਚੌਟਾਲਾ ਪਿਤਾ ਡਾ. ਅਜੈ ਸਿੰਘ ਚੌਟਾਲਾ ਨੂੰ ਮਿਲਣ ਤਿਹਾੜ ਜੇਲ੍ਹ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਅਜੈ ਚੌਟਾਲਾ ਨੂੰ ਮਿਲ ਕੇ ਅੱਗੇ ਦੇ ਰੁਖ਼ ਬਾਰੇ ਚਰਚਾ ਕਰਨਗੇ।

ਸੀਐੱਮ ਖੱਟਰ ਦੇ ਅਚਾਨਕ ਦਿੱਲੀ ਜਾਣ ਨੂੰ ਜੇਜੇਪੀ ਨਾਲ ਸਮਰਥਨ ਨਾਲ ਜੋੜਿਆ ਜਾ ਰਿਹਾ

ਜੇਜੇਪੀ ਨੇ ਹੁਣ ਤਕ ਆਪਣਾ ਰੁਖ਼ ਸਪਸ਼ਟ ਨਹੀਂ ਕੀਤਾ। ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪਾਰਟੀ ਦੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਦੀ ਬੈਠਕ 'ਚ ਇਸ ਬਾਰੇ ਫ਼ੈਸਲਾ ਲਿਆ ਜਾਵੇਗਾ। ਜੇਜੇਪੀ ਵਿਧਾਇਕਾਂ ਦੀ ਬੈਠਕ 'ਚ ਹੋ ਗਈ ਹੈ। ਦੂਸਰੇ ਪਾਸੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਅਚਾਨਕ ਅੱਜ ਸਵੇਰੇ ਦਿੱਲੀ ਜਾਣ ਨੂੰ ਵੀ ਜੇਜੇਪੀ ਨਾਲ ਸਮਰਥਨ ਲੈਣ ਦੇ ਮੁੱਦੇ ਨਾਲ ਜੋੜਿਆ ਜਾ ਰਿਹਾ ਹੈ।

Posted By: Akash Deep