ਜੈਐੱਨਐੱਨ/ਏਐੱਨਆਈ, ਚੰਡੀਗੜ੍ਹ : Haryana Assembly Election 2019 Result ਤੋਂ ਬਾਅਦ ਕਿੰਗਮੇਕਰ ਦੀ ਭੂਮਿਕਾ 'ਚ ਆਈ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਵਿਧਾਇਕ ਦਲ ਦੇ ਨੇਤਾ ਦੁਸ਼ਯੰਤ ਚੌਟਾਲਾ ਨੇ ਨਵੀਂ ਸਰਕਾਰ ਦੇ ਗਠਨ 'ਚ ਸਮਰਥਨ ਲਈ ਆਪਣੀ ਸ਼ਰਤ ਰੱਖੀ ਹੈ। ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਜੋ ਪਾਰਟੀ ਸਾਡੇ 'ਕਾਮਨ ਮਿਨੀਮਮ ਪ੍ਰੋਗਰਾਮ' ਨਾਲ ਸਮਹਿਤ ਹੋਵੇਗੀ, ਸਾਡਾ ਸਮਰਥਨ ਉਸੇ ਨੂੰ ਜਾਵੇਗਾ।

ਦੁਸ਼ਯੰਤ ਚੌਟਾਲਾ ਨੇ ਇੱਥੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਸਰਕਾਰ ਬਣਾਉਣ ਲੀ ਉਸ ਪਾਰਟੀ ਨੂੰ ਸਮਰਥਨ ਦੇਵਾਂਗੇ ਜੋ ਹਰਿਆਣਾ ਲਈ ਤੈਅ ਸਾਡੇ ਕਾਮਨ ਮਿਨੀਮਮ ਪ੍ਰੋਗਰਾਮ ਨੂੰ ਮੰਨੇਗੀ। ਇਸ ਪ੍ਰੋਗਰਾਮ ਤਹਿਤ ਅਸੀਂ ਹਰਿਆਣਵੀਆਂ ਲਈ ਨੌਕਰੀਆਂ 'ਚ 75 ਫ਼ੀਸਦੀ ਰਾਖਵੇਂਕਰਨ ਦਾ ਸੰਕਲਪ ਕੀਤਾ ਸੀ।

ਹਰਿਆਣਾ 'ਚ ਸਰਕਾਰ ਗਠਨ ਲਈ ਕਿਸੇ ਪਾਰਟੀ ਨੂੰ ਸਮਰਥਨ ਦੇ ਮੁੱਦੇ 'ਤੇ ਪ੍ਰੈੱਸ ਕਾਨਫਰੰਸ 'ਚ ਦੁਸ਼ਯੰਤ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਅਤੇ ਇਸ ਸਬੰਧੀ ਭਾਜਪਾ ਤੇ ਕਾਂਗਰਸ ਦੋਵਾਂ ਲਈ ਆਪਣੇ ਦਰਵਾਜ਼ੇ ਖੁੱਲ੍ਹੇ ਰਹਿਣ ਦੇ ਸੰਕੇਤ ਦਿੱਤੇ। ਨਵੀਂ ਦਿੱਲੀ 'ਚ ਪਾਰਟੀ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਉਨ੍ਹਾਂ ਪ੍ਰੈੱਸ ਕਾਨਫਰੰਸ 'ਚ ਆਪਣੀ ਪਾਰਟੀ ਦਾ ਰੁਖ਼ ਸਾਫ਼ ਕੀਤਾ।

Posted By: Seema Anand