ਜੇਐੱਨਐੱਨ, ਰਾਂਚੀ : Jharkhand Election Result 2019 : ਸੋਮਵਾਰ ਨੂੰ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਜਾਣਗੇ। ਇਸ ਦੇ ਨਾਲ ਹੀ ਝਾਰਖੰਡ ਦੀ 81 ਵਿਧਾਨ ਸਭਾ ਸੀਟਾਂ 'ਤੇ ਜ਼ੋਰ ਅਜ਼ਮਾਇਸ਼ ਕਰ ਰਹੇ 1,215 ਉਮੀਦਵਾਰਾਂ ਦਾ ਵੀ ਫ਼ੈਸਲਾ ਹੋ ਜਾਵੇਗਾ। ਐਗਜ਼ਿਟ ਪੋਲ 'ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ਕਾਰਨ ਪੂਰੇ ਦੇਸ਼ ਦੀ ਉਤਸੁਕਤਾ ਝਾਰਖੰਡ ਚੋਣ ਦੇ ਨਤੀਜਿਆਂ 'ਤੇ ਟਿਕੀ ਹੈ। ਵੋਟਾਂ ਦੀ ਗਿਣਤੀ ਸਖਤ ਸੁਰੱਖਿਆ ਹੇਠ ਸੋਮਵਾਰ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋਵੇਗੀ।

Posted By: Jagjit Singh