v> ਜੇਐੱਨਐੱਨ, ਧਰਮਸ਼ਾਲਾ/ਰਾਜਗੜ੍ਹ : ਹਿਮਾਚਲ ਜ਼ਿਮਨੀ ਚੋਣਾਂ 'ਚ ਧਰਮਸ਼ਾਲਾ ਤੇ ਪੱਛਾਦ ਦੋਵਾਂ ਵਿਧਾਨ ਸਭਾ ਸੀਟਾਂ 'ਤੇ ਭਾਜਪਾ ਉਮੀਦਵਾਰਾਂ ਨੇ ਜਿੱਤ ਦਰਜ ਕਰ ਲਈ ਹੈ। ਧਰਮਸ਼ਾਲਾ 'ਚ ਵਿਸ਼ਾਲ ਨੈਹਰੀਆ 6758 ਵੋਟਾਂ ਨਾਲ ਜਿੱਤ ਦਰਜ ਕਰਨ 'ਚ ਕਾਮਯਾਬ ਹੋਏ ਹਨ। ਉੱਥੇ ਹੀ, ਪੱਛਾਦ 'ਚ ਭਾਜਪਾ ਉਮੀਦਵਾਰ ਰੀਨਾ ਕਸ਼ੱਯਪ ਨੇ 2,742 ਵੋਟਾਂ ਨਾਲ ਜਿੱਤ ਦਰਜ ਕੀਤੀ। ਅੱਠਵੇਂ ਪੜਾਅ ਦੀ ਗਿਣਤੀ ਦੌਰਾਨ ਰੀਨਾ 2,742 ਵੋਟਾਂ ਨਾਲ ਅੱਗੇ ਰਹੀ, ਜਿਹੜੀ ਨੌਵੇਂ ਪੜਾਅ ਤਕ ਵੀ ਕਾਇਮ ਰਹੀ।

ਦੋਵਾਂ ਹਲਕਿਆਂ 'ਚ ਜਿੱਤ ਦਰਜ ਕਰਨ ਤੋਂ ਬਾਅਦ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਇਹ ਬਹੁਤ ਵੱਡਾ ਤੋਹਫ਼ਾ ਹੈ। ਉਨ੍ਹਾਂ ਸਾਰੇ ਦਫ਼ਤਰਾਂ ਤੇ ਸਮਰਥਕਾਂ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਨੇ ਦੋਵਾਂ ਹਲਕਿਆਂ ਦੇ ਚੋਣ ਇੰਚਾਰਜਾਂ ਤੇ ਹੋਰ ਟੀਮਾਂ ਦਾ ਧੰਨਵਾਦ ਕੀਤਾ। ਓਧਰ, ਵਿਸ਼ਾਲ ਨਹਿਰੀਆ ਨੇ ਵੀ ਜਿੱਤ ਤੋਂ ਬਾਅਦ ਵਰਕਰਾਂ ਤੇ ਸਮਰਥਕਾਂ ਦਾ ਧੰਨਵਾਦ ਕੀਤਾ। ਸੀਐੱਮ ਜੈਰਾਮ ਠਾਕੁਰ ਸਮੇਤ ਹੋਰ ਆਗੂਆਂ ਦਾ ਵੀ ਧੰਨਵਾਦ ਕੀਤਾ।

Posted By: Seema Anand