ਨਵੀਂ ਦਿੱਲੀ, ਏਐੱਨਆਈ : ਜਨਤਾ ਦਲ ਐੱਸ ਦੇ ਆਗੂ ਤੇ ਕਰਨਾਟਕ ਦੇ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀ ਜ਼ਿਮਨੀ ਚੋਣਾਂ ਇਕੱਲੇ ਲੜੇਗੀ ਤੇ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ। ਦੱਸ ਦੇਈਏ ਕਿ ਪਿਛਲੇ ਸਾਲ ਕਰਨਾਟਕ 'ਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਮਿਲਣ 'ਤੇ ਜੇਡੀਐੱਸ ਨੇ ਕਾਂਗਰਸ ਨਾਲ ਗਠਜੋੜ ਕਰ ਕੇ ਸਰਕਾਰ ਬਣਾਈ ਸੀ। ਹਾਲਾਂਕਿ, ਵਿਧਾਇਕਾਂ ਦੀ ਬਗਾਵਤ ਤੋਂ ਬਾਅਦ ਸਰਕਾਰ ਡਿੱਗ ਗਈ ਸੀ ਜਿਸ ਤੋਂ ਬਾਅਦ ਭਾਜਪਾ ਨੇ ਸਰਕਾਰ ਬਣਾ ਲਈ ਸੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੁਮਾਰਸਵਾਮੀ ਨੇ ਕਿਹਾ ਸੀ ਕਿ ਕਰਨਾਟਕ 'ਚ ਭਾਜਪਾ ਸਰਕਾਰ ਨਹੀਂ ਡਿਗੇਗੀ। ਜੇ ਲੋੜ ਪਈ ਤਾਂ ਸਾਡੀ ਪਾਰਟੀ ਸੂਬਾ 'ਚ ਭਾਜਪਾ ਨੂੰ ਆਪਣਾ ਸਮਰਥਨ ਦੇ ਸਕਦੀ ਹੈ ਪਰ ਹੁਣ ਕੁਮਾਰਸਵਾਮੀ ਨੇ ਜੋ ਬਿਆਨ ਦਿੱਤਾ ਉਸ ਤੋਂ ਸਾਫ਼ ਹੈ ਕਿ ਜੇਡੀਐੱਸ ਜ਼ਿਮਣੀ ਚੋਣਾਂ 'ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ। ਇਸ ਵਿਚਕਾਰ ਜ਼ਿਮਨੀ ਚੋਣਾਂ ਦੀ ਆਹਟ ਤੋਂ ਬਾਅਦ ਕਰਨਾਟਕ 'ਚ ਰਾਜਨੀਤਕ ਹਲਚਲ ਤੇਜ਼ ਹੋ ਗਈ ਹੈ।

Posted By: Amita Verma