ਚੰਡੀਗੜ੍ਹ, ਜੇਐੱਨਐੱਨ। Haryana Election 2019 Voting LIVE: ਨਵੀਂ ਵਿਧਾਨ ਸਭਾ ਲਈ ਅੱਜ ਸੂਬੇ 'ਚ ਲਗਪਗ 64.23 ਫ਼ੀਸਦੀ ਵੋਟਿੰਗ ਹੋਈ। ਸੂਬੇ 'ਚ ਇਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਮਤਦਾਨ ਸ਼ਾਂਤੀ ਨਾਲ ਸੰਪਨ ਹੋਇਆ। ਸੂਬੇ 'ਚ ਵੋਟਾਂ ਦਾ ਕੰਮ ਤਾਂ ਮੁਕੰਮਲ ਹੋ ਗਿਆ ਹੈ ਪਰ ਪੋਲਿੰਗ ਦੇ ਪੂਰੇ ਅੰਕੜੇ ਨਹੀਂ ਮਿਲੇ। ਤਾਜ਼ਾ ਐਗਜ਼ਿਟ ਪੋਲ ਦੀ ਗੱਲ ਕਰੀਏ ਤਾਂ ਸੂਬੇ 'ਚ ਭਾਜਪਾ ਅੱਗੇ ਵਧਦੀ ਨਜ਼ਰ ਆ ਰਹੀ ਹੈ ਜਿਸ ਕਰਕੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਹੈ। ਮਤਦਾਨ ਦਾ ਕੰਮ ਪੂਰਾ ਹੋਣ ਦੇ ਬਾਅਦ ਈਵੀਐੱਮ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਜਾ ਰਿਹਾ ਹੈ।

ਵੱਖ-ਵੱਖ ਟੀਵੀ ਚੈਨਲਾਂ ਨੇ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਭਾਰੀ ਬਹੁਮਤ ਮਿਲਣ ਦੀ ਸੰਭਾਵਨਾ ਪ੍ਰਗਟਾਈ ਹੈ। ਨਿਊਜ਼ 24 ਨੇ ਭਾਜਪਾ ਨੂੰ 71 ਸੀਟਾਂ, ਕਾਂਗਰਸ 11 ਤੇ ਬਾਕੀਆਂ ਨੂੰ 8 ਸੀਟਾਂ ਦਿੱਤੀਆਂ ਹਨ। ਇੰਡੀਆ ਟੀਵੀ ਨੇ ਭਾਜਪਾ ਨੂੰ 75 ਸੀਟਾਂ, ਕਾਂਗਰਸ ਨੂੰ 10 ਤੇ ਬਾਕੀਆਂ ਨੂੰ 8 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਆਜ ਤਕ ਨੇ ਭਾਜਪਾ ਨੂੰ 63 ਸੀਟਾਂ, ਕਾਂਗਰਸ ਨੂੰ 16 ਸੀਟਾਂ ਤੇ ਬਾਕੀਆਂ ਨੂੰ 11 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਹੈ। ਰਿਪਲਲਿਕ ਟੀਵੀ ਨੇ ਭਾਜਪਾ ਨੂੰ 52 ਤੋਂ 63 ਸੀਟਾਂ, ਕਾਂਗਰਸ ਨੂੰ 15 ਤੋਂ 19 ਸੀਟਾਂ ਤੇ ਬਾਕੀਆਂ ਨੂੰ 12 ਤੇਂ 19 ਸੀਟਾਂ ਮਿਲਣ ਦੀ ਸੰਭਾਵਨਾ ਦਿਖਾਈ ਹੈ। ਏਬੀਪੀ ਸੀ ਵੋਟਰਾਂ ਨੇ ਆਪਣੇ ਐਗਜ਼ਿਟ ਪੋਲ 'ਚ ਭਾਜਪਾ ਨੂੰ 72, ਕਾਂਗਰਸ ਨੂੰ 8 ਤੇ ਬਾਕੀਆਂ ਨੂੰ 10 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਹੈ।

7.18 PM

ਹਰਿਆਣਾ 'ਚ ਹੁਣ ਤਕ 63.55 ਫ਼ੀਸਦੀ ਮਤਦਾਨ ਹੋਇਆ ਹੈ। ਮਤਦਾਨ ਖ਼ਤਮ ਹੋ ਗਿਆ ਹੈ, ਪਰ ਹੱਲੇ ਪੂਰੇ ਅੰਕੜੇ ਨਹੀਂ ਮਿਲੇ।

7.01 PM

ਹਰਿਆਣਾ ਵਿਧਾਨ ਸਭਾ ਚੋਣਾਂ 'ਚ ਤਾਜ਼ਾ ਜਾਣਕਾਰੀ ਅਨੁਸਾਰ ਹੁਣ ਤਕ 63.36 ਫ਼ੀਸਦੀ ਵੋਟਿੰਗ ਹੋਈ ਹੈ।

6.47 PM

ਸੂਬੇ 'ਚ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤਕ 62.98 ਫ਼ੀਸਦੀ ਮਤਦਾਨ ਹੋਇਆ ਹੈ।

6.05 PM

ਹਰਿਆਣਾ 'ਚ ਆਖਰੀ ਅੰਕੜਾ ਮਿਲਣ ਤਕ 61.78 ਫ਼ੀਸਦੀ ਮਤਦਾਨ ਹੋਇਆ ਹੈ। ਮਤਦਾਨ ਦਾ ਸਮਾਂ ਖ਼ਤਮ ਹੋ ਗਿਆ ਹੈ, ਪਰ ਲਾਈਨਾਂ 'ਚ ਖ਼ੜ੍ਹੇ ਲੋਕਾਂ ਨੂੰ ਵੋਟ ਪਾਉਣ ਦਿੱਤੀ ਜਾਵੇਗੀ।

5.55 PM

ਸੂਬੇ 'ਚ ਹੁਣ ਤਕ 61.78 ਫ਼ੀਸਦੀ ਵੋਟਿੰਗ ਹੋਈ ਹੈ।

5.33 PM

ਸੂਬੇ 'ਚ ਹੁਣ ਤਕ 60.57 ਫ਼ੀਸਦੀ ਵੋਟਿੰਗ ਹੋਈ ਹੈ।


5.30 PM

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਹੁਣ ਤਕ 60.22 ਫ਼ੀਸਦੀ ਮਤਦਾਨ ਹੋਇਆ ਹੈ।

5.15 PM

ਸੂਬੇ 'ਚ ਆਖਰੀ ਅੰਕੜਾ ਮਿਲਣ ਤਕ 55.70 ਫ਼ੀਸਦੀ ਵੋਟਿੰਗ ਹੋਈ ਹੈ। ਸੂਬੇ 'ਚ ਹੱਲੇ ਤਕ ਮਤਦਾਨ ਜਾਰੀ ਹੈ।

5.05 PM

ਸੂਬੇ 'ਚ ਆਖਰੀ ਅੰਕੜਾ ਮਿਲਣ ਤਕ 54.41 ਫ਼ੀਸਦੀ ਵੋਟਿੰਗ ਹੋਈ ਹੈ।

4.50 PM

ਸੂਬੇ 'ਚ ਹੁਣ 51 .29 ਫ਼ੀਸਦੀ ਵੋਟਿੰਗ ਹੋਈ ਹੈ। ਕੁਝ ਦੇਰ ਦਾ ਮਤਦਾਨ ਰਹਿ ਗਿਆ ਹੈ।

ਪੰਚਕੂਲਾ-53.91 ਫ਼ੀਸਦੀ

ਅੰਬਾਲਾ-47.16 ਫ਼ੀਸਦੀ

ਯਮੂਨਾਨਗਰ-54.95 ਫ਼ੀਸਦੀ

ਕੁਰਕੂਸ਼ੇਤਰ-56.38 ਫ਼ੀਸਦੀ

ਕੈਥਲ-56.05 ਫ਼ੀਸਦੀ

ਕਰਨਾਲ-48.43 ਫ਼ੀਸਦੀ

ਪਾਨੀਪਤ-48.43 ਫ਼ੀਸਦੀ

ਸੋਨੀਪਤ-45.53 ਫ਼ੀਸਦੀ

ਜੀਂਦ-56.91 ਫ਼ੀਸਦੀ

ਫਤਹਿਬਾਦ-56.67 ਫ਼ੀਸਦੀ

ਸਿਰਸਾ-56.02 ਫ਼ੀਸਦੀ

ਹਿਸਾਰ-54.27 ਫ਼ੀਸਦੀ

ਭਿਵਾਨੀ-61.47 ਫ਼ੀਸਦੀ

ਰੋਹਤਕ-53.49 ਫ਼ੀਸਦੀ

ਝਜਰ-48.47 ਫ਼ੀਸਦੀ

ਮਹਿੰਦਰਗੜ੍ਹ-48.60 ਫ਼ੀਸਦੀ

ਰੇਵਾੜੀ-52.12 ਫ਼ੀਸਦੀ

ਗੁਰੂਗ੍ਰਾਮ-40.39 ਫ਼ੀਸਦੀ

ਫਰੀਦਾਬਾਦ-41.38 ਫ਼ੀਸਦੀ

ਮੇਵਾਤ-57.55 ਫ਼ੀਸਦੀ

ਪਲਵਲ-57.24 ਫ਼ੀਸਦੀ

ਚਰਖੀ ਦਾਦਰੀ-55.29 ਫ਼ੀਸਦੀ

4.05 PM

ਸੂਬੇ 'ਚ ਮਤਦਾਨ ਦਾ ਕੰਮ ਖ਼ਤਮ ਹੋਣ 'ਤੇ ਹੈ। ਇਸ 'ਤੇ ਮਤਦਾਨ ਫ਼ੀਸਦੀ ਪਿਛਲੀ ਵਾਰ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਵੋਟਿੰਗ 'ਚ ਅੱਧਾ ਘੰਟੇ ਦਾ ਸਮਾਂ ਰਹਿ ਗਿਆ ਹੈ ਤੇ ਹੁਣ ਤਕ 50.78 ਫਡੀਸਦੀ ਮਤਦਾਨ ਹੋਇਆ ਹੈ। ਹੁਣ ਤਕ ਸਭ ਤੋਂ ਜ਼ਿਆਦਾ ਵੋਟਿੰਗ ਭਿਵਾਨੀ 'ਚ ਹੋਈ ਹੈ। ਇਥੇ 61.47 ਫ਼ੀਸਦੀ ਮਤਦਾਨ ਹੋਇਆ ਹੈ।

4.05 PM

ਹਰਿਆਣਾ 'ਚ ਹੁਣ ਮਤਦਾਨ ਖ਼ਤਮ ਹੋਣ 'ਚ ਇਕ ਘੰਟੇ ਦਾ ਸਮਾਂ ਰਹਿ ਗਿਆ ਹੈ ਤੇ ਹੁਣ ਤਕ 50.59 ਫ਼ੀਸਦੀ ਵੋਟਿੰਗ ਹੀ ਹੋਈ ਹੈ।

3.45 PM

ਸੂਬੇ 'ਚ ਮਤਦਾਨ 50 ਫ਼ੀਸਦੀ ਨੂੰ ਪਾਰ ਕਰ ਗਿਆ ਹੈ। ਸੂਬਿਆਂ 'ਚ ਆਖਰੀ ਸਮਾਚਾਰ ਮਿਲਣ ਤਕ 50.02 ਫ਼ੀਸਦੀ ਮਤਦਾਨ ਹੋਇਆ ਹੈ।

03.00 PM

ਹਰਿਆਣਾ 'ਚ ਮਤਦਾਨ ਜਾਰੀ ਹੈ। ਹੁਣ ਤਕ ਕੁੱਲ ਮਤਦਾਨ 42.08 % 'ਤੇ ਪਹੁੰਚ ਗਿਆ ਹੈ।

02.43 PM

ਸੂਬੇ 'ਚ ਮਤਦਾਨ ਜਾਰੀ ਹੈ ਤੇ ਹੁਣ ਤਕ 37.64 ਫ਼ੀਸਦੀ ਵੋਟਿੰਗ ਹੋਈ ਹੈ।

01.43 PM

ਉਚਾਨਾ 'ਚ ਜੇਜੇਪੀ ਉਮੀਦਵਾਰ ਦੁਸ਼ਅੰਤ ਚੌਟਾਲਾ ਨੇ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਦੇ ਪਿੰਡ ਚ ਫਰਜ਼ੀ ਵੋਟਿੰਗ ਤੇ ਬੂਥ ਕਬਜ਼ਾ ਕੀਤੇ ਜਾਣ ਦੇ ਦੋਸ਼ ਲਗਾਏ। ਦੁਸ਼ਅੰਤ ਦਾ ਕਹਿਣਾ ਹੈ ਕਿ ਇਸ ਬਾਰੇ ਜਾਣਕਾਰੀ ਮਿਲਣ 'ਤੇ ਉਹ ਫਰਜ਼ੀ ਵੋਟਿੰਗ ਰੋਕਣ ਆਏ ਤਾਂ ਕੁਝ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਦਾ ਦੋਸ਼ ਹੈ ਕਿ ਮੌਕੇ 'ਤੇ ਮੌਜੂਦ ਡੀਐੱਸਪੀ ਨੇ ਉਨ੍ਹਾਂ ਨੂੰ ਸਹਿਯੋਗ ਨਹੀਂ ਦਿੱਤਾ। ਇਸ ਕਾਰਨ ਪਿੰਡ 'ਚ ਤਣਾਅ ਪੈਦਾ ਹੋ ਗਿਆ। ਨੀਮ ਫ਼ੌਜੀ ਬਲਾਂ ਦੇ ਜਵਾਨਾਂ ਨੇ ਮੋਰਚਾ ਸੰਭਾਲ ਲਿਆ ਹੈ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

01.03 PM

ਹਰਿਆਣਾ 'ਚ ਹੁਣ ਤਕ 25.09 ਫ਼ੀਸਦੀ ਮਤਦਾਨ ਹੋ ਗਿਆ ਹੈ।

12.32 PM

ਸੀਨੀਅਰ ਕਾਂਗਰਸ ਆਗੂ ਤੇ ਤੋਸ਼ਾਮ ਪਾਰਟੀ ਦੀ ਉਮੀਦਵਾਰ ਕਿਰਣ ਚੌਧਰੀ ਨੇ ਆਪਣੀ ਬੇਟੀ ਨਾਲ ਮਤਦਾਨ ਕੀਤਾ। ਸੂਬੇ ਦੇ ਸਿਹਤ ਮੰਤਰੀ ਅਨਿਲ ਵਿਜ ਸਮੇਤ ਕਈ ਮੰਤਰੀ ਹੁਣ ਤਕ ਮਤਦਾਨ ਕਰ ਚੁੱਕੇ ਹਨ।


12.10 PM

ਕੂਰਕਸ਼ੇਤਰ ਦੇ ਥਾਨੇਸਰ ਵਿਧਾਨ ਸਭਾ ਦੇ ਬੂਥ ਨੰਬਰ 185 'ਤੇ ਈਵੀਐੱਮ ਖ਼ਰਾਬ ਹੋਣ ਕਾਰਨ ਮਤਦਾਨ ਕਰੀਬ ਇਕ ਘੰਟਾ ਬੰਦ ਰਿਹਾ। ਇਸ ਤੋਂ ਬਾਅਦ ਨਵੀਂ ਈਵੀਐੱਮ ਨਾਲ ਮਤਦਾਨ ਸ਼ੁਰੂ ਹੋਇਆ।

11.51 AM

ਹਰਿਆਣਾ 'ਚ ਹੁਣ ਤਕ 22.83 ਫ਼ੀਸਦੀ ਵੋਟਿੰਗ ਹੋਈ ਹੈ। ਪਲਵਲ ਜ਼ਿਲ੍ਹਾ ਮਤਦਾਨ 'ਚ ਹੁਣ ਅੱਵਲ ਹੈ। ਇੱਥੇ 29.46 ਫ਼ੀਸਦੀ ਮਤਦਾਨ ਹੋਇਆ ਹੈ।

11.15 AM

ਸਾਬਕਾ ਮੁੱਖ ਮੰਤਰੀ ਭੁਪੇਂਦਰ ਹੁੱਡਾ ਨੇ ਆਪਣੇ ਪਰਿਵਾਰ ਨਾਲ ਮਤਦਨ ਕੀਤਾ।

10.45 AM

ਹਰਿਆਣਾ 'ਚ ਹੌਲੀ-ਹੌਲੀ ਮਤਦਾਨ 'ਚ ਤੇਜ਼ੀ ਆ ਰਹੀ ਹੈ। ਹਾਲੇ ਤਕ ਸੂਬੇ ਚ 11.30 ਫ਼ੀਸਦੀ ਮਤਦਾਨ ਹੋ ਗਿਆ ਹੈ। ਸਭ ਤੋਂ ਜ਼ਿਆਦਾ ਵੋਟਿੰਗ ਮੇਵਾਤੀ 'ਚ ਹੋਈ ਹੈ। ਇਥੇ ਹੁਣ ਤਕ 21.64 ਫ਼ੀਸਦੀ ਵੋਟਿੰਗ ਹੋਈ ਹੈ।

10.20 AM

-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਾਈਕਲ 'ਤੇ ਕੁਝ ਇਸ ਤਰ੍ਹਾਂ ਮਤਦਾਨ ਕਰਨ ਪਹੁੰਚੇ।

10.00 AM

ਹੁਣ ਤਕ ਸੂਬੇ 'ਚ 8.73 ਫ਼ੀਸਦੀ ਵੋਟਿੰਗ ਹੋਈ ਹੈ। ਮੇਵਾਤ 16.15 ਫ਼ੀਸਦੀ ਵੋਟਿੰਗ ਨਾਲ ਸਭ ਤੋਂ ਅੱਗੇ ਹੈ।

09.24 AM

ਹਰਿਆਣਾ 'ਚ ਹੁਣ ਤਕ 3.41 ਫ਼ੀਸਦੀ ਮਤਦਾਨ ਹੋ ਗਿਆ ਹੈ।

08.57 AM

ਆਦਮਪੁਰ ਤੋਂ ਭਾਜਪਾ ਦੀ ਉਮੀਦਵਾਰ ਸੋਨਾਲੀ ਫੋਗਾਟ ਨੇ ਹਿਸਾਰ ਦੇ ਜਾਨ ਕਾਲਜ 'ਚ ਲੱਗੇ ਪੋਲਿੰਗ ਬੂਥ ਚ ਆਪਣੀ ਵੋਟ ਪਾਈ।


8.35 AM

ਸਿਰਸਾ 'ਚ ਜਨਨਾਇਕ ਜਨਤਾ ਪਾਰਟੀ ਦੇ ਆਗੂ ਦੁਸ਼ਅੰਤ ਚੌਟਾਲਾ ਆਪਣੀ ਮਾਂ ਤੇ ਪਤਨੀ ਨਾਲ ਟ੍ਰੈਕਟਰ 'ਤੇ ਸਵਾਰ ਹੋ ਕੇ ਮਤਦਾਨ ਕਰਨ ਪਹੁੰਚੇ।


08.24 AM

ਰਾਨੀਆਂ ਦੇ ਪਿੰਡ ਓਟੂ ਦੇ ਪੋਲਿੰਗ ਬੂਥ 180 'ਤੇ ਮਤਦਾਨ ਰੁੱਕਿਆ। ਈਡੀਐੱਮ ਖ਼ਰਾਬ ਹੋਣ ਕਾਰਨ 50ਮਿੰਟ ਤਕ ਰੁਕਿਆ ਰਿਹਾ ਮਤਦਾਨ।

08.08 AM

ਫਤਿਆਬਾਦ 'ਚ ਬੂਥ ਨੰਬਰ 24 'ਤੇ ਵੋਟਿੰਗ ਸ਼ੁਰੂ ਨਹੀਂ ਹੋ ਸਕੀ। ਈਵੀਐੱਮ 'ਚ ਖ਼ਰਾਬੀ ਕਾਰਨ ਮਤਦਾਨ ਪ੍ਰਭਾਵਿਤ ਹੋਇਆ ਹੈ। ਤਕਨੀਕੀ ਟੀਮ ਇਸ ਨੂੰ ਠੀਕ ਕਰਨ 'ਚ ਜੁਟੀ।


07.58 AM

ਸਿਰਸਾ ਦੇ ਰਾਨੀਆ ਦੇ ਪਿੰਡ ਮਤੁਵਾਲਾ 'ਚ ਪੋਲਿੰਗ ਪਾਰਟੀ ਤੇ ਪੋਲਿੰਟ ਏਜੰਟਾਂ ਵਿਚਾਲੇ ਵਿਵਾਦ। ਵੋਟਿੰਗ ਸ਼ੁਰੂ ਨਹੀਂ ਹੋ ਸਕੀ। ਪੁਲਿਸ ਮੌਕੇ 'ਤੇ ਪਹੁੰਚੀ। ਵੋਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਵੋਟ ਪੋਲ ਦੀ ਚੈਕਿੰਗ ਸਬੰਧੀ ਹੋਇਆ ਵਿਵਾਦ।

07.54 AM

ਸਿਰਸਾ ਦੇ ਪਿੰਡ ਦੜਬਾ ਕਲਾ ਦੇ 58 ਬੂਥ 'ਤੇ ਐਲਨਾਬਾਦ ਤੋਂ ਭਾਜਪਾ ਦੇ ਉਮੀਦਵਾਰ ਪਵਨ ਬੇਨੀਵਾਲ ਨੇ ਮਤਦਾਨ ਕੀਤਾ। ਇੱਥੇ ਵੀ ਲੋਕਾਂ 'ਚ ਮਤਦਾਨ ਲਈ ਕਾਫ਼ੀ ਉਤਸ਼ਾਹ ਹੈ।


07.47 AM

ਹਿਸਾਰ ਜ਼ਿਲ੍ਹੇ ਦੇ ਉਕਲਾਨਾ ਹਲਕੇ ਦੇ ਪਿੰਡ ਸੁਰੇਵਾਲਾ ਸਥਿਤ ਬੂਥ ਨੰਬਰ 34 'ਤੇ 30 ਮਿੰਟ ਦੇਰੀ ਨਾਲ ਮਤਦਾਨ ਸ਼ੁਰੂ ਹੋਇਆ।

07.40 AM

ਦਿੱਗਜਾਂ ਨੇ ਵੀ ਆਪਣੇ ਵੋਟ ਦਾ ਇਸਤੇਮਾਲ ਕੀਤਾ। ਹਰਿਆਣਾ ਭਾਜਪਾ ਪ੍ਰਧਾਨ ਤੁਸ਼ਾਰ ਬਰਾਲਾ ਨੇ ਆਪਣੇ ਪਰਿਵਾਰ ਸਮੇਤ ਟੋਹਾਨਾ 'ਚ ਆਪਣੇ ਮਤਦਾਨ ਕੀਤਾ।

Posted By: Akash Deep