ਜੇਐੱਨਐੱਨ, ਸਿਰਸਾ : ਹਰਿਆਣਾ ਚੋਣਾਂ ਲਈ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਪੀਐੱਮ ਨਰਿੰਦਰ ਮੋਦੀ ਚੋਣ ਪ੍ਰਚਾਰ ਦੇ ਆਖਰੀ ਦਿਨ ਹਰਿਆਣਾ ਦੇ ਦੌਰੇ 'ਤੇ ਹਨ। ਇੱਥੇ ਸਿਰਸਾ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ ਨੇ ਕਰਤਾਰਪੁਰ ਕਾਰੀਡੋਰ ਜ਼ਰੀਏ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਪੀਐੱਮ ਮੋਦੀ ਨੇ ਕਿਹਾ, 'ਕਰਤਾਰਪੁਰ ਸਾਹਿਬ ਤੇ ਸਾਡੇ ਵਿਚਕਾਰ ਸਾਰੇ ਅੜਿੱਕੇ ਤੇ ਦੂਰੀਆਂ ਖ਼ਤਮ ਹੋ ਜਾਣ ਰਹੇ ਹਨ। ਪਿਛਲੇ 70 ਸਾਲਾਂ ਤੋਂ ਬਾਈਨੋਕਿਊਲਰ ਤੋਂ ਦੇਖਣ ਦੀ ਮਜਬੂਰੀ ਵੀ ਹੁਣ ਦੂਰ ਹੋਣ ਜਾ ਰਹੀ ਹੈ।' ਇਸ ਤੋਂ ਪਹਿਲਾਂ ਪੀਐੱਮ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤੈਅ ਕੀਤਾ ਹੈ ਕਿ ਤਰਨਤਾਰਨ ਨੇੜੇ ਕਪੂਰਥਲਾ ਤੋਂ ਗੋਇੰਦਵਾਲ ਸਾਹਿਬ ਵਿਚਕਾਰ ਬਣੇ ਨਵੇਂ ਨੈਸ਼ਨਲ ਹਾਈਵੇਅ (NH) ਨੂੰ ਹੁਣ 'ਗੁਰੂ ਨਾਨਕ ਦੇਵ ਜੀ ਮਾਰਗ' ਦੇ ਨਾਂ ਨਾਲ ਪਛਾਣਿਆ ਜਾਵੇਗਾ।

ਪੀਐੱਮ ਮੋਦੀ ਨੇ ਕਿਹਾ, 'ਕਰਤਾਰਪੁਰ ਕਾਰੀਡੋਰ ਲਗਪਗ ਪੂਰਾ ਹੋ ਚੁੱਕਾ ਹੈ। ਇਹ ਮੌਕਾ ਆਜ਼ਾਦੀ ਦੇ ਸੱਤ ਦਹਾਕੇ ਗੁਜ਼ਰਨ ਤੋਂ ਬਾਅਦ ਆਇਆ ਹੈ। ਇਸ ਤੋਂ ਜ਼ਿਆਦਾ ਮੰਦਭਾਗਾ ਹੋਰ ਕੀ ਹੋ ਸਕਦਾ ਸੀ ਕਿ ਅਸੀਂ ਇਸ ਪਵਿੱਤਰ ਜਗ੍ਹਾ ਨੂੰ ਦੂਰੋਂ ਬਾਈਨੋਕਿਊਲਰ ਜ਼ਰੀਏ ਦੇਖਣਾ ਪੈਂਦਾ ਸੀ।' ਕਰਤਾਰਪੁਰ ਕਾਰੀਡੋਰ ਜ਼ਰੀਏ ਪੀਐੱਮ ਮੋਦੀ ਨੇ ਕਾਂਗਰਸ 'ਤੇ ਵੀ ਨਿਸ਼ਾਨਾ ਵਿੰਨ੍ਹਿਆ।

ਉਨ੍ਹਾਂ ਕਿਹਾ ਕਿ 1947 'ਚ ਵੰਡ ਦੀਆਂ ਲਕੀਰਾਂ ਖਿੱਚਣ ਵਾਲੇ ਜ਼ਿੰਮੇਵਾਰ ਲੋਕਾਂ ਨੇ ਇਹ ਨਹੀਂ ਸੋਚਿਆ ਕਿ ਸ਼ਰਧਾਲੂ ਗੁਰੂ ਤੋਂ 4 ਕਿਲੋਮੀਟਰ ਦੂਰ ਕਿਵੇਂ ਰਹਿ ਸਕਦੇ ਹਨ? ਕੀ ਕਾਂਗਰਸ ਸਰਕਾਰ ਨੇ ਇਹ ਦੂਰੀ ਘਟਾਉਣ ਲਈ ਯਤਨ ਕੀਤੇ? ਕਾਂਗਰਸ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੀ ਸੰਸਕ੍ਰਿਤੀ 'ਚ ਹੀ ਹੈ ਕਿ ਉਹ ਭਾਰਤੀ ਸੰਸਕ੍ਰਿਤੀ ਦਾ ਸਨਮਾਨ ਨਹੀਂ ਕਰਦੀਆਂ ਹਨ।

Posted By: Seema Anand