ਜੇਐੱਨਐੱਨ, ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮਤਦਾਨ 'ਚ ਹੁਣ ਬੱਸ ਕਝ ਹੀ ਘੰਟੇ ਬਾਕੀ ਹਨ। ਮਤਾਦਨ ਲਈ ਪੋਲਿੰਗ ਪਾਰਟੀਆਂ ਈਵੀਐੱਮ, ਵੀਵੀਪੈਟ ਮਸ਼ੀਨ ਤੇ ਹੋਰ ਸਾਮਾਨ ਨਾਲ ਰਵਾਨਾ ਹੋਣ ਲੱਗੀਆਂ ਹਨ। ਇਸ ਤੋਂ ਪਹਿਲਾਂ ਮਤਦਾਨ ਕਰਮੀਆਂ ਦੀ ਫਾਈਨਲ ਰਿਹਰਸਲ ਹੋਈ। ਸੂਬੇ 'ਚ 90 ਵਿਧਾਨ ਸਭਾ ਸੀਟਾਂ ਲਈ 21 ਅਕਤੂਬਰ ਨੂੰ ਵੋਟਾਂ ਪੈਣਗੀਆਂ। ਮਤਦਾਨ ਸੋਮਵਾਰ ਸਵੇਰੇ ਸੱਤ ਵਜੇ ਤੋਂ ਸ਼ੁਰੂ ਹੋਵੇਗਾ ਜੋ ਸ਼ਾਮ ਪੰਜ ਵਜੇ ਤਕ ਚੱਲੇਗਾ।

ਮਤਦਾਨ ਸਬੰਧੀ ਹਰਿਆਣਾ ਦੀ ਹੱਦ ਨਾਲ ਲਗਦੇ ਉੱਤਰ ਪ੍ਰਦੇਸ਼, ਪੰਜਾਬ ਤੇ ਦਿੱਲੀ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਸੂਬੇ 'ਚ ਸ਼ਰਾਬ ਦੇ ਠੇਕੇ ਬੰਦ ਕਰ ਦਿੱਤੇ ਗਏ ਹਨ। ਦੂਸਰੇ ਸੂਬਿਆਂ 'ਚ ਵੀ ਹਰਿਆਣਾ ਦੀ ਹੱਦ ਨਾਲ ਲਗਦੇ ਤਿੰਨ ਕਿੱਲੋਮੀਟਰ ਦੇ ਖੇਤਰ 'ਚ ਸ਼ਰਾਬ ਦੀ ਵਿਕਰੀ ਬੰਦ ਕਰ ਦਿੱਤੀ ਗਈ ਹੈ। ਸੁਰੱਖਿਆ ਬਲ ਵੀ ਪੂਰੀ ਤਰ੍ਹਾਂ ਮੁਸਤੈਦ ਹਨ।

ਡੀਜੀਪੀ ਮਨੋਜ ਯਾਦਵ ਦਾ ਕਹਿਣਾ ਹੈ ਕਿ ਸ਼ਾਂਤੀਪੂਰਨ ਚੋਣਾਂ ਲਈ ਪੁਲਿਸ ਬਲ ਮੁਸਤੈਦ ਹਨ। ਚੋਣ ਡਿਊਟੀ 'ਚ ਨੀਮ ਫ਼ੌਜੀ ਬਲਾਂ ਦੀਆਂ 130 ਕੰਪਨੀਆਂ ਸਮੇਤ 75 ਹਜ਼ਾਰ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸਾਰੇ ਸੀਨੀਅਰ ਪੁਲਿਸ ਅਧਿਕਾਰੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਯਕੀਨੀ ਬਣਾਉਣਗੇ। ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ 21 ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ 'ਚ ਲਗਾਇਆ ਗਿਆ ਹੈ।

Posted By: Seema Anand