ਜੇਐੱਨਐੱਨ, ਹਰਿਆਣਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਸਾਰੀਆਂ ਯੋਜਨਾਵਾਂ ਗਰੀਬਾਂ ਲਈ ਬਣਾਈਆਂ ਹਨ। ਉਪਲਬੱਧੀਆਂ ਵੀ ਹਾਸਲ ਕੀਤੀਆਂ ਹਨ। ਸੁਰੱਖਿਅਤ ਮਾਹੌਲ 'ਚ ਦੇਸ਼ ਅੱਗੇ ਵਧਦਾ ਜਾ ਰਿਹਾ ਹੈ। ਖ਼ਾਸ ਕਰ ਔਰਤਾਂ ਲਈ। ਮਤਲੌਡਾ ਆਨਾਜ਼ ਮੰਡੀ 'ਚ ਸ਼ਨਿਚਰਵਾਰ ਨੂੰ ਦੁਪਹਿਰ ਜਨਸਭਾ ਨੂੰ ਸੰਬੋਧਨ ਕਰਦਿਆਂ ਇਹ ਗੱਲ ਮਸ਼ਹੂਰ ਅਦਾਕਾਰਾ ਤੇ ਮਥੂਰਾ ਦੀ ਸੰਸਦ ਮੈਂਬਰ ਹੇਮਾਮਾਲਿਨੀ ਨੇ ਕਹੀ।

ਹੇਮਾਮਾਲਿਨੀ ਨੇ ਸਭ ਤੋਂ ਪਹਿਲਾਂ ਰਾਧੇ-ਰਾਧੇ ਕਹਿ ਕੇ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਕਿਹਾ, 'ਮੈਂ ਮਥੂਰਾ ਦੀ ਸੰਸਦ ਮੈਂਬਰ ਹੋਣ ਦੇ ਨਾਅਤੇ ਰਾਧੇ-ਰਾਧੇ ਤੋਂ ਮੰਚ 'ਤੇ ਭਾਸ਼ਣ ਸ਼ੁਰੂ ਕਰ ਰਹੀ ਹਾਂ। ਇਸਰਾਨਾ ਵਿਧਾਨ ਸਭਾ ਦੇ ਮੌਜੂਦ ਉਮੀਦਵਾਰਾਂ ਨੂੰ ਮੇਰਾ ਨਮਸਤੇ। ਮੈਂ ਦੇਖ ਸਕਦੀ ਹਾਂ ਤੁਹਾਡਾ ਪਿਆਰ ਤੇ ਮਾਨ ਸਨਮਾਨ। ਤੁਸੀਂ ਮੈਨੂੰ ਕਈ ਫਿਲਮਾਂ 'ਚ ਅਦਾਕਾਰੀ ਕਰਦਿਆਂ ਦੇਖਿਆ ਹੋਵੇਗਾ। ਮੈਂ ਭਾਜਪਾ ਜੁਆਇੰਨ ਕਰ ਕਈ ਸਾਲਾਂ ਤੋਂ ਚੋਣ ਪ੍ਰਚਾਰ 'ਚ ਆਉਂਦੀ ਹਾਂ। ਤੁਹਾਡੇ ਵਰਗੇ ਪਿਆਰੇ ਲੋਕਾਂ ਨਾਲ ਮਿਲਦੀ ਹਾਂ।'

ਹੇਮਾਮਾਲਿਨੀ ਨੇ ਕਿਹਾ, 'ਇਸਰਾਨਾ ਤੋਂ ਭਾਜਪਾ ਉਮੀਦਵਾਰ ਨੂੰ ਤੁਸੀਂ ਲੋਕਾਂ ਨੇ ਪਹਿਲਾਂ ਵੀ ਜਿਤਾਇਆ ਹੈ। ਮੈਂ ਪਹਿਲਾਂ ਵੀ ਇੱਥੇ ਆਈ ਹਾਂ। ਤੁਸੀਂ ਲੋਕਾਂ ਨੇ ਉਨ੍ਹਾਂ ਨੂੰ ਸਾਲ 2014 'ਚ ਜਿਤਾਇਆ ਸੀ, ਇਸ ਲਈ ਧੰਨਵਾਦ। ਸਾਡੇ ਉਮੀਦਵਾਰ ਕ੍ਰਿਸ਼ਨਲਾਲ ਪੰਵਾਰ ਜੋ ਵਧੀਆ ਕੰਮ ਕਰ ਰਹੇ ਹਨ ਤੇ ਦੂਜੀ ਵਾਰ ਇੱਥੋਂ ਚੋਣ ਮੈਦਾਨ 'ਚ ਹਨ। ਉਨ੍ਹਾਂ ਨੂੰ ਜਿਤਾਓ, ਚੰਗਾ ਮਾਹੌਲ ਬਣੇਗਾ। ਅੱਗੇ ਵੀ ਚੰਗਾ ਕੰਮ ਕਰੋਗੇ।'

ਮੈਨੂੰ ਸਿਖਾਉਣ ਦਾ ਮੌਕਾ ਮਿਲਿਆ

ਹੇਮਾਮਾਲਿਨੀ ਨੇ ਕਿਹਾ ਕਿ ਭਾਜਪਾ 'ਚ ਕੰਮ ਚੰਗਾ ਹੋਣ ਲੱਗਾ ਹੈ। ਸੰਸਦ ਮੈਂਬਰ ਦੇ ਰੂਪ 'ਚ ਮੈਨੂੰ ਕੰਮ ਸਿਖਣ ਦਾ ਵੀ ਮੌਕਾ ਮਿਲ ਰਿਹਾ ਹੈ। ਤੁਸੀਂ ਕ੍ਰਿਸ਼ਣਲਾਲ ਪੰਵਾਰ ਨੂੰ ਜਿਤਾਓ। ਚੰਗਾ ਮਾਹੌਲ ਬਣੇਗਾ। ਮੈਂ ਦੁਬਾਰਾ ਇੱਥੇ ਆਉਂਗੀ। ਪਿਛਲੀ ਵਾਰ ਜਦੋਂ ਇੱਥੇ ਆਈ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਇੱਥੇ ਵਧੀਆ ਲੱਸੀ ਬਣਦੀ ਹੈ ਉਹ ਤੁਹਾਨੂੰ ਪਿਲਾਉਣਗੇ।'

Posted By: Amita Verma