ਨਵੀਂ ਦਿੱਲੀ (ਏਐੱਨਆਈ) : ਹਰਿਆਣਾ ਦੇ ਅਧਿਆਪਕ ਭਰਤੀ ਘੁਟਾਲੇ (Teacher Appointment Scam in Haryana) 'ਚ ਦਿੱਲੀ ਦੀ ਤਿਹਾੜ ਜੇਲ੍ਹ 'ਚ 10 ਸਾਲ ਦੀ ਸਜ਼ਾ ਕੱਟ ਰਹੇ ਅਜੈ ਸਿੰਘ ਚੌਟਾਲਾ ਨੂੰ ਦੋ ਹਫ਼ਿਤਾਂ ਦੀ ਫਰਲੋ ਮਿਲੀ ਹੈ। ਇਸ ਬਾਰੇ ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਫਰਲੋ ਮਿਲਣ ਤੋਂ ਬਾਅਦ ਅਜੈ ਚੌਟਾਲਾ ਸ਼ਨਿਚਰਵਾਰ ਸ਼ਾਮ ਤਕ ਜਾਂ ਫਿਰ ਐਤਵਾਰ ਸਵੇਰੇ ਤਿਹਾੜ ਜੇਲ੍ਹ ਤੋਂ ਬਾਹਰ ਆ ਜਾਣਗੇ।

ਦੱਸਿਆ ਜਾ ਰਿਹਾ ਹੈ ਕਿ ਅਜੈ ਚੌਟਾਲਾ ਐਤਵਾਰ ਦੁਪਹਿਰੇ 2 ਵਜੇ ਹੋਣ ਵਾਲੇ ਹਰਿਆਣਾ ਸਰਕਾਰ ਦੇ ਸਹੁੰ ਚੁੱਕ ਸਮਾਗਮ 'ਚ ਵੀ ਸ਼ਿਰਕਤ ਕਰ ਸਕਦੇ ਹਨ। ਸਾਲ ਭਰ ਦੇ ਅੰਦਰ ਬਣੀਆਂ ਹੋਰ 10 ਸੀਟਾਂ ਜਿੱਤਣ ਵਾਲੀ ਜੇਜੇਪੀ ਹਰਿਆਣਾ ਸਰਕਾਰ 'ਚ ਬਤੌਰ ਭਾਰਤੀ ਜਨਤਾ ਪਾਰਟੀ ਦੀ ਸਹਿਯੋਗੀ ਸ਼ਾਮਲ ਹੋ ਰਹੀ ਹੈ। ਇਸ ਦੇ ਨਾਲ ਹੀ ਜੇਜੇਪੀ ਨੂੰ ਕੋਟੇ ਵਜੋਂ ਉਪ ਮੁੱਖ ਮੰਤਰੀ ਅਹੁਦਾ ਵੀ ਮਿਲੇਗਾ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਦੁਸ਼ਯੰਤ ਚੌਟਾਲਾ ਬਤੌਰ ਉਪ ਮੁੱਖ ਮੰਤਰੀ ਸਹੁੰ ਚੁੱਕ ਸਕਦੇ ਹਨ। ਅਜਿਹੇ ਵਿਚ ਜੇਜੇਪੀ ਨਾਲ ਅਜੈ ਚੌਟਾਲਾ ਲਈ ਇਹ ਇਤਿਹਾਸਕ ਪਲ਼ ਹੋਵੇਗਾ।

Posted By: Seema Anand