ਨਵੀਂ ਦਿੱਲੀ : Assembly Election Exit Poll Live 2019 ਮਹਾਰਾਸ਼ਟਰ 'ਚ ਭਾਜਪਾ ਤੇ ਸ਼ਿਵਸੈਨਾ ਮਿਲ ਕੇ ਸਰਕਾਰ ਬਣਾ ਸਕਦੇ ਹਨ। ਇੰਡੀਆ ਟੂਡੇ ਐਕਸੀਸ ਮਾਈ ਇੰਡੀਆ ਦੇ ਸਰਵੇ 'ਚ ਇਸ ਗਠਜੋੜ ਨੂੰ 166 ਤੋਂ 194 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਹੈ। ਸਰਵੇ ਅਨੁਸਾਰ ਕਾਂਗਰਸ ਤੇ ਐੱਨਸੀਪੀ ਦੇ ਖਾਤੇ 'ਚ 72 ਤੋਂ 90 ਸੀਟਾਂ ਆ ਸਕਦੀਆਂ ਹਨ। ਭਾਜਪਾ ਨੂੰ 109 ਤੋਂ 124 ਸੀਟਾਂ ਮਿਲ ਸਕਦੀਆਂ ਹਨ। ਸ਼ਿਵਸੈਨਾ ਦੇ ਖਾਤੇ 'ਚ 57 ਤੋਂ 70 ਸੀਟਾਂ ਆ ਸਕਦੀਆਂ ਹਨ। ਐਗਜ਼ਿਟ ਪੋਲ ਅਨੁਸਾਰ ਹਰਿਆਣਾ 'ਚ ਵੀ ਭਾਜਪਾ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ।

ਵੱਖ-ਵੱਖ ਟੀਵੀ ਚੈਨਲਾਂ ਨੇ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਭਾਰੀ ਬਹੁਮਤ ਮਿਲਣ ਦੀ ਸੰਭਾਵਨਾ ਪ੍ਰਗਟਾਈ ਹੈ। ਨਿਊਜ਼ 24 ਨੇ ਭਾਜਪਾ ਨੂੰ 71 ਸੀਟਾਂ, ਕਾਂਗਰਸ 11 ਤੇ ਬਾਕੀਆਂ ਨੂੰ 8 ਸੀਟਾਂ ਦਿੱਤੀਆਂ ਹਨ। ਇੰਡੀਆ ਟੀਵੀ ਨੇ ਭਾਜਪਾ ਨੂੰ 75 ਸੀਟਾਂ, ਕਾਂਗਰਸ ਨੂੰ 10 ਤੇ ਬਾਕੀਆਂ ਨੂੰ 8 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਆਜ ਤਕ ਨੇ ਭਾਜਪਾ ਨੂੰ 63 ਸੀਟਾਂ, ਕਾਂਗਰਸ ਨੂੰ 16 ਸੀਟਾਂ ਤੇ ਬਾਕੀਆਂ ਨੂੰ 11 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਹੈ। ਰਿਪਲਲਿਕ ਟੀਵੀ ਨੇ ਭਾਜਪਾ ਨੂੰ 52 ਤੋਂ 63 ਸੀਟਾਂ, ਕਾਂਗਰਸ ਨੂੰ 15 ਤੋਂ 19 ਸੀਟਾਂ ਤੇ ਬਾਕੀਆਂ ਨੂੰ 12 ਤੇਂ 19 ਸੀਟਾਂ ਮਿਲਣ ਦੀ ਸੰਭਾਵਨਾ ਦਿਖਾਈ ਹੈ। ਏਬੀਪੀ ਸੀ ਵੋਟਰਾਂ ਨੇ ਆਪਣੇ ਐਗਜ਼ਿਟ ਪੋਲ 'ਚ ਭਾਜਪਾ ਨੂੰ 72, ਕਾਂਗਰਸ ਨੂੰ 8 ਤੇ ਬਾਕੀਆਂ ਨੂੰ 10 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਹੈ।

ਨਿਊਜ਼ ਸਰਵੇ ਅਨੁਸਾਰ ਮਹਾਰਾਸ਼ਟਰ 'ਚ ਭਾਜਪਾ ਤੇ ਸ਼ਿਵਸੈਨਾ ਨੂੰ 181, ਕਾਂਗਰਸ ਤੇ ਐੱਨਸੀਪੀ ਨੂੰ 69 ਤੇ ਬਾਕੀ ਪਾਰਟੀਆਂ ਨੂੰ 15 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇੰਡੀਆ ਟੀਵੀ ਦੇ ਸਰਵੇ ਅਨੁਸਾਰ ਭਾਜਪਾ ਤੇ ਸ਼ਿਵਸੈਨਾ ਨੂੰ ਮਹਾਰਾਸ਼ਟਰ 'ਚ 230, ਕਾਂਗਰਸ ਤੇ ਐੱਨਸੀਪੀ ਨੂੰ 48 ਤੇ ਬਾਕੀ ਪਾਰਟੀਆਂ ਨੂੰ 10 ਸੀਟਾਂ ਮਿਲਣ ਦਾ ਅੰਦਾਜ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਆਜ ਤਕ ਦੇ ਸਰਵੇ ਅਨੁਸਾਰ ਭਾਜਪਾ-ਸ਼ਿਵਸੈਨਾ ਨੂੰ 166-194 ਤਕ, ਕਾਂਗਰਸ ਐੱਨਸੀਪੀ ਨੂੰ 72 ਤੋਂ 90 ਤੇ ਬਾਕੀ ਪਾਰਟੀਆਂ ਨੂੰ 22 ਤੋਂ 34 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਰਿਪਬਲਿਕ ਚੈਨਲ ਨੇ ਆਪਣੇ ਸਰਵੇ 'ਚ ਮਹਾਰਾਸ਼ਟਰ 'ਚ ਭਾਜਪਾ-ਸ਼ਿਵਸੈਨਾ ਨੂੰ 216-230 ਸੀਟਾਂ, ਕਾਂਗਰਸ-ਐੱਨਸੀਪੀ ਨੂੰ 44 ਤੋਂ 65 ਤਕ ਸੀਟਾਂ ਤੇ ਬਾਕੀ ਪਾਰਟੀਆਂ ਨੂੰ 8 ਤੋਂ 11 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਹੈ। ਏਬੀਪੀ ਤੇ ਸੀ ਵੋਟਰਾਂ ਦੇ ਸਰਵੇ ਅਨੁਸਾਰ ਮਹਾਰਾਸ਼ਟਰ 'ਚ ਭਾਜਪਾ-ਸ਼ਿਵਸੈਨਾ ਨੂੰ 204, ਕਾਂਗਰਸ-ਐੱਨਸੀਪੀ ਨੂੰ 69 ਤੇ ਬਾਕੀ ਪਾਰਟੀਆਂ ਨੂੰ 15 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

Haryana and Maharashtra Assembly Election Exit Poll 2019 Live

- ਏਬੀਪੀ ਤੇ ਸੀ ਵੋਟਰਾਂ ਦੇ ਅਨੁਸਾਰ ਹਰਿਆਣਾ 'ਚ ਭਾਜਪਾ ਨੂੰ 72 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਕਾਂਗਰਸ 8 ਸੀਟਾਂ ਤੇ ਬਾਕੀਆਂ ਨੂੰ 10 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

- ਏਬੀਪੀ ਤੇ ਸੀ ਵੋਟਰ ਦੇ ਸਰਵੇ ਅਨੁਸਾਰ ਮਹਾਰਾਸ਼ਟਰ 'ਚ ਭਾਜਪਾ ਤੇ ਸ਼ਿਵਸੈਨਾ ਨੂੰ 204 ਸੀਟਾਂ ਮਿਲ ਸਕਦੀਆਂ ਹਨ। ਉੱਥੇ ਹੀ ਕਾਂਗਰਸ ਗਠਜੋੜ ਨੂੰ 69 ਸੀਟਾਂ ਮਿਲ ਸਕਦੀਆਂ ਹਨ। ਬਾਕੀ ਪਾਰਟੀਆਂ ਨੂੰ 15 ਸੀਟਾਂ ਮਿਲ ਸਕਦੀਆਂ ਹਨ।

Posted By: Sukhdev Singh