ਜੇਐੱਨਐੱਨ, ਨਵੀਂ ਦਿੱਲੀ। Haryana, Maharashtra Election Result 2019 LIVE: ਹਰਿਆਣਾ ਦੀਆਂ 90 ਤੇ ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਦੀ ਮਤਗਣਨਾ ਜਾਰੀ ਹੈ। ਇਸ ਦੇ ਨਾਲ ਹੀ 17 ਸੂਬਿਆਂ ਦੀਆਂ 51 ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਦੀ ਗਿਣਤੀ ਵੀ ਚੱਲ ਰਹੀ ਹੈ। ਇਸ ਤੋਂ ਇਲਾਵਾ ਦੋ ਲੋਕ ਸਭਾ ਸੀਟਾਂ ਦੀ ਗਿਣਤੀ ਵੀ ਸ਼ੁਰੂ ਹੋ ਗਈ ਹੈ। ਇਨ੍ਹਾਂ ਦੋ ਲੋਕ ਸਭਾ ਸੀਟਾਂ 'ਚ ਬਿਹਾਰ ਦੀ ਸਮਸਤੀਪੁਰ ਲੋਕ ਸਭਾ ਸੀਟ ਤੇ ਮਹਾਰਾਸ਼ਟਰ ਦੀ ਸੋਲਾਪੁਰ ਲੋਕ ਸਭਾ ਸੀਟ ਹੈ।


Haryana, Maharashtra Election Result 2019 LIVE:

ਹਰਿਆਣਾ ਤੇ ਮਹਾਰਾਸ਼ਟਰ ਦੇ ਚੋਣ ਨਤੀਜੇ ਰੁਝਾਨਾਂ 'ਚ ਹੌਲੀ-ਹੌਲੀ ਸਾਫ਼ ਹੋ ਰਹੇ ਹਨ। ਮਹਾਰਾਸ਼ਟਰ 'ਚ ਭਾਜਪਾ-ਸ਼ਿਵ ਸੈਨਾ ਗਠਜੋੜ ਬਹੁਤਮ ਦੇ ਅੰਕੜੇ ਨੂੰ ਪਾਰ ਕਰ ਚੁੱਕਾ ਹੈ। ਉੱਥੇ ਹੀ ਹਰਿਆਣਾ 'ਚ ਫਿਲਹਾਲ ਭਾਜਪਾ-ਕਾਂਗਰਸ ਵਿਚਾਲੇ ਟੱਕਰ ਦੇਖੀ ਜਾ ਸਕਦੀ ਹੈ।

ਹਰਿਆਣਾ 'ਚ ਕਿੰਗਮੇਕਰ ਬਣ ਕੇ ਉੱਭਰੇ ਦੁਸ਼ਯੰਤ ਚੌਟਾਲਾ, ਇਸ ਸਿਆਸੀ ਘਰਾਣੇ ਨਾਲ ਰੱਖਦੇ ਹਨ ਤਾਅਲੁਕ

5.30 PM : ਹਰਿਆਣਾ ਦੇ ਮੰਤਰੀ ਤੇ ਭਾਜਪਾ ਨੇਤਾ ਅਨਿਲ ਵਿਜ ਅੰਬਾਲਾ ਛਾਵਨੀ ਵਿਧਾਨ ਸਭਾ ਖੇਤਰ ਤੋਂ ਜਿੱਤੇ ਸੀ। ਉਨ੍ਹਾਂ ਨੇ ਆਪਣੇ ਵਿਨਿੰਗ ਸਰਟੀਫਿਰਕੇਟ ਕੁਲੈਕਟ ਕੀਤੇ।

5.10 PM : ਚੋਣਾਂ ਜਿੱਤਣ ਦੇ ਬਾਅਦ ਸ਼ਿਵ ਸੈਨਾ ਦੇ ਨੇਤਾ ਆਦਿਤਿਆ ਠਾਕਰੇ ਨੇ ਆਪਣਾ ਵਿਨਿੰਗ ਸਰਟੀਫਿਕੇਟ ਕੁਲੈਕਟ ਕੀਤਾ। ਵਰਲੀ ਵਿਧਾਨ ਸਭਾ ਸੀਟ ਤੋਂ ਜਿੱਤੇ ਹਨ ਆਦਿਤਿਯਾ ਠਾਕਰੇ।

5.05 PM : ਮਹਾਰਾਸ਼ਟਰ ਦੇ ਸੀਐੱਮ ਦਵਿੰਦਰ ਫਡਨਵੀਸ ਨੇ ਕਿਹਾ ਕਿ ਸ਼ਿਵ ਸੈਨਾ ਤੇ ਸਾਡੇ ਵਿਚ ਜੋ ਤੈਅ ਹੋਇਆ ਸੀ, ਅਸੀਂ ਉਸ 'ਤੇ ਹੀ ਅੱਗੇ ਵਧਾਂਗੇ, ਜੋ ਤੈਅ ਕੀਤਾ ਗਿਆ ਹੈ ਕਿ ਤੁਹਾਨੂੰ ਸਹੀ ਸਮੇਂ 'ਤੇ ਪਤਾ ਚੱਲ ਜਾਵੇਗਾ।

4.58 PM : ਸ਼ਿਵ ਸੈਨਾ ਮੁਖੀ ਉਦਵ ਠਾਕਰੇ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ 50-50 ਦਾ ਫਾਰਮੂਲਾ ਤੈਅ ਕੀਤਾ ਗਿਆ ਹੈ। ਚਰਚਾ ਹੋਣੀ ਚਾਹੀਦੀ ਤੇ ਫਿਰ ਇਹ ਤੈਅ ਕੀਤਾ ਜਾਣਾ ਚਾਹੀਦਾ ਕਿ ਮਹਾਰਾਸ਼ਟਰ ਦਾ ਮੁੱਖ ਮੰਤਰੀ ਕੌਣ ਹੋਵੇਗਾ।

4.55 PM : ਸ਼ਿਵ ਸੈਨਾ ਮੁਖੀ ਉਦਵ ਠਾਕਰੇ ਨੇ ਕਿਹਾ ਕਿ ਪਿਤਾ ਹੋਣ ਦੇ ਨਾਤੇ ਮੈਨੂੰ ਆਪਣੇ ਬੇਟੇ 'ਤੇ ਮਾਣਾ ਹੈ। ਮੈਨੂੰ ਖੁਸ਼ੀ ਹੈ ਕਿ ਲੋਕਾਂ ਨੇ ਉਸ ਨੂੰ ਇੰਨਾ ਪਿਆਰ ਦਿੱਤਾ।

4.48 PM : ਗੜੀ ਸਾਂਪਲਾ ਕਿਲੋਈ ਵਿਧਾਨ ਸਭਾ ਸੀਟ ਤੋਂ ਜਿੱਤ ਦੇ ਬਾਅਦ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾਨੇ ਕਿਹਾ ਕਿ ਇਹ ਲੋਕ ਫਤਵਾ ਹਰਿਆਣਾ ਦੀ ਵਰਤਮਾਨ ਸਰਕਾਰ ਖ਼ਿਲਾਫ਼ ਹੈ। ਸਾਰੇ ਦਲਾਂ ਨੂੰ ਇਕਜੁੱਟ ਹੋ ਕੇ ਮਜ਼ਬੂਤ ਸਰਕਾਰ ਬਣਾਉਣੀ ਚਾਹੀਦੀ ਹੈ। ਚਾਹੇ ਉਹ ਜੇਜੇਬੀ, ਬਸਪਾ, ਈਨਲੋ, ਜਾਂ ਆਜ਼ਾਦ ਉਮੀਦਵਾਰ ਹੋਵੇ।

4.10 PM

ਦੁਸ਼ਯੰਤ ਚੌਟਾਲਾ : ਵੀਵੀਪੀਏਟੀ ਤੋਂ ਪਰਚੀਆਂ ਦੀ ਗਿਣਤੀ ਜਾਰੀ ਹੈ। ਜਿਵੇਂ ਹੀ ਮੈਨੂੰ ਪ੍ਰਮਾਣ ਪੱਤਰ ਮਿਲਦਾ ਹੈ, ਮੈਂ ਸਾਰਿਆਂ ਦੇ ਨਾਲ ਚਰਚਾ ਕਰਾਂਗਾ ਤੇ ਅੱਗੇ ਦੀ ਰਣਨੀਤੀ 'ਤੇ ਚਰਚਾ ਕਰਾਂਗਾ। ਫਿਲਹਾਲ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਮੇਰਾ ਮੰਨਣਾ ਹੈ ਕਿ ਸੂਬਾ ਬਦਲਾਅ ਚਾਹੁੰਦਾ ਹੈ ਤੇ ਜੇਜੇਪੀ ਇਸ ਬਦਲਾਅ ਨੂੰ ਲਿਆਏਗੀ।

4.00 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਦਫਤਰ 'ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ।

3.45 PM

ਯੂਪੀ ਲਈ ਕਾਂਗਰਸ ਉੱਚ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਹਰਿਆਣਾ ਤੇ ਮਹਾਰਾਸ਼ਟਰ ਦੇ ਨਤੀਜਿਆਂ ਤੋਂ ਖੁਸ਼ ਹਨ।

3.30 PM

ਸਮਾਚਾਰ ਏਜੰਸੀ ਆਈਏਐੱਨ ਮੁਤਾਬਕ ਹਰਿਆਣਾ 'ਚ ਭਾਜਪਾ 38 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦੋਂਕਿ ਕਾਂਗਰਸ 33 ਸੀਟਾਂ 'ਤੇ ਹੈ।

03.05 PM

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰਨਾਲ ਵਿਧਾਨ ਸਭਾ ਸੀਟ ਤੋਂ 41,950 ਵੋਟਾਂ ਨਾਲ ਅੱਗੇ ਹਨ। ਕਾਂਗਰਸ ਦੇ ਤਰਲੋਚਨ ਸਿੰਘ ਪਿੱਛੇ ਹਨ।

02.48 PM

ਹਰਿਆਣਾ ਭਾਜਪਾ ਦੇ ਪ੍ਰਮੁੱਖ ਸੁਭਾਸ਼ ਬਰਾਲਾ ਨੇ ਕਿਹਾ ਕਿ ਉਨ੍ਹਾਂ ਅਹੁਦੇ ਤੋਂ ਅਤਸੀਫ਼ਾ ਨਹੀਂ ਦਿੱਤਾ। ਅਸਤੀਫ਼ੇ ਦੀ ਖ਼ਬਰ ਅਫਵਾਹ ਹੈ।

02.31 PM

ਮਹਾਰਾਸ਼ਟਰ-ਭਾਜਪਾ ਨੇ 5 ਸੀਟਾਂ 'ਤੇ ਜਿੱਤ ਹਾਸਲ ਕੀਤੀ। ਫਿਲਹਾਲ ਭਾਜਪਾ 97 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਇਸ ਦੇ ਨਾਲ ਹੀ ਸ਼ਿਵ ਸੈਨਾ ਨੇ 5 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ ਤੇ 55 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਐੱਨਸੀਪੀ ਨੇ 1 ਸੀਟ ਜਿੱਤੀ ਹੈ ਤੇ 54 ਸੀਟਾਂ 'ਚੋਂ 44 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

2.28 PM

ਹਰਿਆਣਾ 'ਚ ਚੋਣ ਕਮਿਸ਼ਨ ਅਨੁਸਾਰ ਭਾਜਪਾ 39 ਤੇ ਕਾਂਗਰਸ 33 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

02.07 PM

ਚੋਣ ਜਿੱਤਣ ਤੋਂ ਬਾਅਦ ਜੇਜੇਪੀ ਪ੍ਰਧਾਨ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਉਹ ਨਾ ਕਿੰਗ ਹਨ ਤੇ ਨਾ ਹੀ ਕਿੰਗਮੇਕਰ।

02.04 PM

ਕਾਂਗਰਸੀ ਆਗੂ ਹੁੱਡਾ ਨੇ ਹਰਿਆਣਾ ਦੇ ਚੋਣ ਰੁਝਾਨਾਂ ਸਬੰਧੀ ਕਿਹਾ ਕਿ ਅੱਜ ਇਹ ਸਪੱਸ਼ਟ ਹੈ ਕਿ ਲੋਕਾਂ ਦਾ ਲੋਕ ਫ਼ਤਵਾਂ ਖੱਟਰ ਸਰਕਾਰ ਨੂੰ ਹਟਾਉਣਾ ਸੀ। ਉਨ੍ਹਾਂ ਦੁਸ਼ਯੰਤ, ਆਜ਼ਾਦ ਉਮੀਦਵਾਰਾਂ ਤੇ ਹੋਰ ਪਾਰੀਆਂ ਨੂੰ ਹਰਿਆਣਾ 'ਚ ਇਕੱਠੇ ਆਉਣ ਤੇ ਗਠਜੋੜ ਬਣਾਉਣ ਲਈ ਕਿਹਾ ਹੈ।

01.56 PM

ਹਰਿਆਣਾ 'ਚ ਸਰਕਾਰ ਬਣਾਉਣ ਦੀ ਕਵਾਇਦ ਦੌਰਾਨ ਜੇਜੇਪੀ ਵਿਧਾਇਕ ਦਲ ਦੀ ਬੈਠਕ ਕੱਲ੍ਹ ਕੀਤੀ ਜਾਵੇਗੀ। ਦੱਸ ਦੇਈਏ ਕਿ ਰੁਝਾਨਾਂ 'ਚ ਕਿਸੇ ਵੀਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲ ਸਕਿਆ। ਅਜਿਹੇ 'ਚ ਜੇਜੇਪੀ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ।

01.30 PM

ਹਰਿਆਣਾ 'ਚ ਸਰਕਾਰ ਬਣਾਉਣ ਦੀ ਕਵਾਇਦ ਦੌਰਾਨ ਭੁਪੇਂਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਹਰਿਆਣਾ 'ਚ ਕਾਂਗਰਸ ਦੀ ਸਰਕਾਰ ਬਣਨ ਜਾਰੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ, ਜੇਜੇਪੀ ਤੇ ਹੋਰ ਮਿਲ ਕੇ ਇਕ ਮਜ਼ਬੂਤ ਸਰਕਾਰ ਬਣਾਉਣ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਗਠਜੋੜ 'ਚ ਸਭ ਨੂੰ ਸਨਮਾਨ ਮਿਲੇਗਾ ਤੇ ਸਾਰਿਆਂ ਨੂੰ ਉੱਚਿਤ ਜਗ੍ਹਾ ਮਿਲੇਗੀ।

01.10 PM

ਹਰਿਆਣਾ- ਭਾਜਪਾ ਉਮੀਦਵਾਰ ਤੇ ਪਹਿਲਾਵਨ ਯੋਗੇਸ਼ਵਰ ਦੱਤ ਵਡੋਦਰਾ ਵਿਧਾਨ ਸਭਾ ਸੀਟ ਤੋਂ ਹਾਰ ਗਏ ਹਨ।

01.07 PM

ਹਰਿਆਣਾ- ਭਾਜਪਾ ਉਮੀਦਵਾਰ ਤੇ ਪਹਿਲਵਾਨ ਬਬੀਤਾ ਫੋਗਾਟ ਚਰਖੀ ਦਾਦਰੀ ਸੀਟ ਤੋਂ ਫਿਲਹਾਲ ਪਿੱਛੇ ਚੱਲ ਰਹੀ ਹੈ। ਉਹ 1410 ਸੀਟਾਂ ਨਾਲ ਪਿੱਛੇ ਹੈ।

12.54 PM

ਹਰਿਆਣਾ - ਭਾਜਪਾ ਦੇ ਉਮੀਦਵਾਰ ਤੇ ਪਹਿਲਵਾਨ ਯੋਗੇਸ਼ਵਰ ਦੱਤਾ ਵਡੋਦਰਾ ਵਿਧਾਨ ਸਭਾ ਸੀਟ ਤੋਂ ਪੱਛੜ ਗਏ ਹਨ। ਉਹ 3590 ਸੀਟਾਂ ਨਾਲ ਪਿੱਛੜ ਗਏ ਹਨ।

12.41 PM

ਹਰਿਆਣਾ 'ਚ ਚੋਣ ਰੁਝਾਨ ਜਿਵੇਂ-ਜਿਵੇਂ ਸਾਫ਼ ਹੋ ਰਹੇ ਹਨ, ਉਸ ਨੂੰ ਦੇਖਦੇ ਹੋਏ ਲਟਕਵੀਂ ਸਰਕਾਰ ਬਣਨ ਦੇ ਆਸਾਰ ਨਜ਼ਰ ਆ ਰਹੇ ਹਨ। ਏਬੀਪੀ ਨਿਊਜ਼ ਮੁਤਾਬਿਕ ਹਰਿਆਣਾ 'ਚ ਸਿਆਸੀ ਹਾਲਾਤ ਨੂੰ ਦੇਖਦੇ ਹੋਏ ਸੀਐੱਮ ਮਨੋਹਰ ਲਾਲ ਖੱਟਰ ਨਵੀਂ ਦਿੱਲੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ।

11.58 AM

ਮਹਾਰਾਸ਼ਟਰ ਦੇ ਸੀਐੱਮ ਦੇਵੇਂਦਰ ਫਡਨਵੀਸ ਨਾਗਪੁਰ (ਦੱਖਣ-ਪੱਛਮ) ਸੀਟ ਤੋਂ ਫਿਲਹਾਲ ਅੱਗੇ ਹਨ। ਮਹਾਰਾਸ਼ਟਰ 'ਚ ਐੱਨਡੀਏ ਗਠਜੋੜ ਨੂੰ ਰੁਝਾਨਾਂ 'ਚ ਬਹੁਤਮ ਮਿਲਿਆ ਹੈ।

11.47 AM

ਮਹਾਰਾਸ਼ਟਰ ਵਿਧਾਨ ਸਭਾ ਦੇ ਚੋਣ ਰੁਝਾਨਾਂ 'ਚ ਸ਼ਿਵ ਸੈਨਾ ਤੇ ਭਾਜਪਾ ਗਠਜੋੜ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੌਰਾਨ ਸ਼ਿਵ ਸੈਨਾ ਦੇ ਸੰਜੈ ਰਾਊਤ ਨੇ ਰੁਝਾਨਾਂ ਦੌਰਾਨ ਕਿਹਾ ਹੈ ਕਿ ਉਹ ਊਧਵ ਠਾਕਰੇ ਨਾਲ ਮੁਲਾਕਾਤ ਕਰਨ ਲਈ ਜਾ ਰਹੇ ਹਨ।

11.49 AM

ਹਰਿਆਣਾ ਦੇ ਰੁਝਾਨਾਂ 'ਚ ਕਾਂਗਰਸ ਤੇ ਭਾਜਪਾ ਵਿਚਾਲੇ ਸਖ਼ਤ ਟੱਕਰ ਚੱਲ ਰਹੀ ਹੈ। ਇਸ ਦੌਰਾਨ ਹਰਿਆਣਾ ਸੂਬਾਈ ਕਾਂਗਰਸ ਕਮੇਟੀ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਅੱਜ ਦਿੱਲੀ 'ਚ ਪਾਰਟੀ ਆਗੂ ਅਹਿਮਦ ਪਟੇਲ ਨਾਲ ਮੁਲਾਕਾਤ ਕੀਤੀ ਹੈ।

11.35 AM

ਚੁਣਾਵੀਂ ਰੁਝਾਨਾਂ ਵਿਚਾਲੇ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਭੁਪੇਂਦਰ ਸਿੰਘ ਹੁੱਡਾ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ।

11.18 AM

ਰੁਝਾਨਾਂ 'ਚ ਰੋਹਤਕ ਦੇ ਗੜੀ ਸਾਂਪਲਾ-ਕਿਲੋਈ ਸੀਟ ਤੋਂ ਕਾਂਗਰਸੀ ਉਮਦੀਵਾਰ ਤੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਅੱਗੇ ਚੱਲ ਰਹੇ ਹਨ।

11.02 AM

ਹਰਿਆਣਾ- ਭਰੋਡਾ ਤੋਂ ਭਾਜਪਾ ਉਮਦੀਵਾਰ ਯੋਗੇਸ਼ਵਰ ਦੱਤ ਸਿਰਫ਼ 430 ਵੋਟਾਂ ਨਾਲ ਫਿਲਹਾਲ ਅੱਗੇ ਚੱਲ ਰਹੇ ਹਨ।

10.51 AM

ਹਰਿਆਣਾ- ਜੇਜੇਪੀ ਆਗੂ ਦੁਸ਼ਯੰਤ ਚੌਟਾਲਾ ਹਰਿਆਣਾ ਦੇ ਉਚਾਨਾ ਕਲਾਂ ਵਿਧਾਨ ਸਭਾ ਹਲਕੇ ਤੋਂ ਅੱਗੇ ਚੱਲ ਰਹੇ ਹਨ।

10.50 AM

ਹਰਿਆਣਾ- ਕਾਂਗਰਸ ਦੇ ਰਣਦੀਪ ਸਿੰਘ ਸੁਰਜੇਵਾਲਾ ਕੈਥਲ ਵਿਧਾਨ ਸਭਾ ਸੀਟ ਤੋਂ ਫਿਲਹਾਲ ਅੱਗੇ ਚੱਲ ਰਹੇ ਹਨ। ਪੰਜਵੇਂ ਦੌਰ ਦੀ ਮਤਗਣਨਾ ਤੋਂ ਬਾਅਦ ਉਹ ਬੜ੍ਹਤ ਬਣਾਏ ਹੋਏ ਹੈ।

10.47 AM

ਮਹਾਰਾਸ਼ਟਰ- ਚੋਣ ਕਮਿਸ਼ਨ ਮੁਤਾਬਿਕ,ਭਾਜਪਾ 99 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਉੱਥੇ ਹੀ ਸ਼ਿਵ ਸੈਨਾ 60 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਐੱਨਸੀਪੀ 48 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਜਦਕਿ ਕਾਂਗਰਸ 40 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

10.35 AM

ਹਰਿਆਣਾ- ਤੀਸਰੇ ਗੇੜ ਦੀ ਮਤਗਣਨਾ ਤੋਂ ਬਾਅਦ ਸੀਐੱਮ ਮਨੋਹਰ ਲਾਲ ਖੱਟਰ ਕਰਨਾਲ ਵਿਧਾਨ ਸਭਾ ਸੀਟ ਤੋਂ 14030 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

10.20 AM

ਹਰਿਆਣਾ 'ਚ ਰੁਝਾਨ ਦੇ ਅੰਕੜੇ ਬਦਲੇ। ਹੁਣ ਭਾਜਪਾ 43, ਕਾਂਗਰਸ 33 ਤੇ ਜੇਜੇਪੀ 6 ਸੀਟਾਂ 'ਤੇ ਅੱਗੇ।

10.15 AM

ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣਾਂ 'ਚ ਫਿਲਹਾਲ ਤਿੰਨ ਸੀਟਾਂ ਤੇ ਕਾਂਗਰਸ ਅੱਗੇ ਚੱਲ ਰਹੀ ਹੈ ਤੇ ਇਕ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਲੀਡ ਹਾਸਲ ਕੀਤੀ ਹੋਈ ਹੈ।

10.08 AM

ਮਹਾਰਾਸ਼ਟਰ- ਭਾਜਪਾ ਫਿਲਹਾਲ 75 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਉੱਥੇ ਹੀ ਸ਼ਿਵ ਸੈਨਾ 47 ਸੀਟਾਂ 'ਤੇ ਅੱਗੇ ਹੈ। ਕਾਂਗਰਸ 43 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਤੇ ਹੋਰ ਨੇ 65 ਸੀਟਾਂ 'ਤੇ ਬੜ੍ਹਤ ਬਣਾਈ ਹੋਈ ਹੈ।

09.54 AM

ਹਰਿਆਣਾ-ਭਾਜਪਾ ਦੀ ਉਮੀਦਵਾਰ ਤੇ ਪਹਿਲਵਾਨ ਬਬੀਤਾ ਫੋਗਾਟ ਚਰਖੀ ਦਾਦਰੀ ਵਿਧਾਨ ਸਭਾ ਸੀਟ ਤੋਂ ਫਿਲਹਾਲ ਅੱਗੇ ਚੱਲ ਰਹੀ ਹੈ। ਹਰਿਆਣਾ 'ਚ ਭਾਜਪਾ ਤੇ ਕਾਂਗਰਸ ਵਿਚਾਲੇ ਫਸਵਾਂ ਮੁਕਾਬਲਾ ਦੇਖਿਆ ਜਾ ਸਕਦਾ ਹੈ।

09.45 AM

ਹਰਿਆਣਾ- ਅਧਿਕਾਰਤ ਰੁਝਾਨਾਂ ਅਨੁਸਾਰ ਭਾਜਪਾ 19 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਜਨਨਾਇਕ ਪਾਰਟੀ 7 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਕਾਂਗਰਸ 16 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

09.41 AM

ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਸੀਟਾਂ 'ਤੇ ਭਾਜਪਾ ਤੇ ਕਾਂਗਰਸ ਵਿਚਾਲੇ ਜੰਗ ਜਾਰੀ ਹੈ। ਮਹਾਰਾਸ਼ਟਰ ਦੇ ਰੁਝਾਨਾਂ 'ਚ ਭਾਜਪਾ ਲਹਿਰ ਸਾਫ਼ ਦਿਖਾਈ ਦੇ ਰਹੀ ਹੈ ਤੇ ਹਰਿਆਣਾ ਦੇ ਰੁਝਾਨਾਂ 'ਚ ਸਖ਼ਤ ਮੁਕਾਬਲਾ ਦਿਖਾਈ ਦੇ ਰਿਹਾ ਹੈ। ਇੱਥੇ ਭਾਜਪਾ ਬਹੁਤਮ ਦੇ ਅੰਕੜੇ ਤੋਂ ਖਿਸਕ ਗਈ ਹੈ।

9.15 AM

ਮਹਾਰਾਸ਼ਟਰ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ 15 ਸੀਟਾਂ 'ਤੇ ਭਾਜਪਾ ਅੱਗੇ ਚੱਲ ਰਹੀ ਹੈ। ਇਸ ਤੋਂ ਇਲਾਵਾ ਸ਼ਿਵ ਸੈਨਾ 11 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਕਾਂਗਰਸ 3 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਤਾਂ ਐੱਨਸੀਪੀ 9 ਸੀਟਾਂ 'ਤੇ ਅੱਗੇ ਹੈ।

Posted By: Akash Deep