ਨਈ ਦੁਨੀਆ, ਨਵੀਂ ਦਿੱਲੀ : Delhi Elections Results ਲਈ ਵੋਟਿੰਗ ਜਾਰੀ ਹੈ ਤੇ ਹੁਣ ਨਵੇਂ ਨਤੀਜਿਆਂ 'ਤੇ ਰੁਝਾਨਾਂ 'ਚ ਜਿੱਥੇ AAP ਨੇ ਦਿੱਲੀ 'ਚ ਫਿਰ ਸੱਤਾ ਬਰਕਾਰ ਰੱਖੀ ਹੈ। ਉੱਥੇ ਭਾਜਪਾ ਮਾਮੂਲੀ ਬੜਤ ਨਾਲ ਫਿਰ ਪਿੱਛੇ ਰਹਿ ਗਈ ਹੈ। ਇਨ੍ਹਾਂ ਸਾਰਿਆਂ 'ਚ ਤੀਸਰੀ ਪਾਰਟੀ ਕਾਂਗਰਸ ਨੇ ਚੋਣਾਂ 'ਚ ਖ਼ਬਰ ਲਿਖੇ ਜਾਣ ਤਕ ਖ਼ਾਤਾ ਨਹੀਂ ਖੋਲ੍ਹਿਆ ਸੀ। ਸਵੇਰੇ 8 ਵਜੇ ਸ਼ੁਰੂ ਹੋਈ ਵੋਟਿੰਗ 'ਚ ਆਮ ਆਦਮੀ ਪਾਰਟੀ ਨੇ ਬੜਤ ਬਣਾ ਲ਼ਈ ਸੀ ਜੋ ਆਖਿਰ ਤਕ ਕਾਇਮ ਰਹੀ ਤੇ ਇਹ ਨਤੀਜਿਆਂ 'ਚ ਬਦਲ ਗਈ। ਉੱਥੇ ਦੂਜੇ ਪਾਸੇ ਭਾਜਪਾ ਆਗੂਆਂ ਨੇ ਦਾਅਵੇ ਫੇਲ੍ਹ ਹੋ ਗਏ।

ਜਿੱਥੇ ਇਕ ਪਾਸੇ ਇਹ ਦਾਅਵੇ ਕੀਤੇ ਜਾ ਰਹੇ ਸਨ ਉੱਥੇ ਦੂਜੇ ਪਾਸੇ ਸੋਸ਼ਲ ਮੀਡੀਆ 'ਚ ਲੋਕ ਸਰਗਰਮ ਹੋ ਰਹੇ ਹਨ ਤੇ ਇਕ ਤੋਂ ਬਾਅਦ ਇਕ ਟਵੀਟਸ ਆ ਰਹੇ ਹਨ। ਹੁਣ ਤਕ ਆਏ ਨਤੀਜਿਆਂ 'ਤੇ ਰੁਝਾਨਾਂ ਤੋਂ ਬਾਅਦ ਹੁਣ ਇਕ ਵਾਰ ਫਿਰ ਤੋਂ ਕਾਂਗਰਸ ਟਰੋਲ ਹੋਣ ਲੱਗੀ ਹੈ। ਲੋਕ ਮੀਮਸ ਸ਼ੇਅਰ ਕਰ ਕਾਂਗਰਸ ਨੂੰ ਜੀਰੋ ਸੀਟਾਂ ਮਿਲਣ 'ਤੇ ਮਜ਼ਾਕ ਬਣਾ ਰਹੇ ਹਨ। ਅਸੀਂ ਤੁਹਾਡੇ ਲਈ ਲਿਆਏ ਹਨ ਸੋਸ਼ਲ ਮੀਡੀਆ 'ਚ Delhi Results ਨੂੰ ਲੈ ਕੇ ਆ ਰਹੀ ਲੋਕਾਂ ਦੀ ਪ੍ਰਤੀਕਿਰਿਆ।

ਕਾਂਗਰਸ ਨੂੰ ਸ਼ੁਰੂਆਤੀ ਰੁਝਾਨਾਂ 'ਚ ਕੋਈ ਸੀਟ ਨਹੀਂ ਮਿਲੀ ਹੈ ਤੇ ਇਕ ਯੂਜ਼ਰ ਨੇ ਇਸੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਤਨਜ਼ ਕੱਸਿਆ ਹੈ।

Posted By: Amita Verma