ਜੇਐਨਐਨ, ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ। ਅਗਲੇ ਹਫ਼ਤੇ ਤੋਂ ਨਾਮੀਨੇਸ਼ਨ ਪਰਕਿਰਿਆ ਸ਼ੁਰੂ ਹੋ ਜਾਵੇਗੀ। ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਲਈ ਚੰਗੀ ਗੱਲ ਇਹ ਹੈ ਕਿ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਲਈ ਚੁਣਾਵੀਂ ਰੈਲੀ, ਜਨਸਭਾ ਜਾਂ ਕਿਸੇ ਵੀ ਤਰ੍ਹਾਂ ਦੇ ਆਯੋਜਨ ਦੀ ਮਜ਼ਨੂਰੀ ਲੈਣ ਅਤੇ ਨਾਂਮਕਣ ਦਾਖ਼ਲ ਕਰਨ ਦੀ ਆਨਲਾਈਨ ਸਹੁਲਤ ਮਿਲੇਗੀ। ਇਸ ਵਿਚ ਉਮੀਦਵਾਰਾਂ ਦੀ ਰਾਹ ਆਸਾਨ ਹੋ ਜਾਵੇਗੀ। ਦਫ਼ਤਰ ਵਿਚ ਬੈਠ ਕੇ ਹੀ ਉਹ ਚੋਣ ਪਰਕਿਰਿਆ ਨਾਲ ਜੁੜੀ ਹਰ ਤਰ੍ਹਾਂ ਦੀ ਦਸਤਾਵੇਜ਼ੀ ਪਰਕਿਰਿਆ ਪੂਰੀ ਕਰ ਸਕਣਗੇ। ਹਾਲਾਂਕਿ ਨਾਂਮਕਣ ਦਾ ਪਰਚਾ ਭਰਨ ਤੋਂ ਬਾਅਦ ਉਸ ਦਾ ਪ੍ਰਿੰਟਆਊਟ ਉਮੀਦਵਾਰਾਂ ਨੂੰ ਚੋਣ ਅਧਿਕਾਰੀ ਦੇ ਦਫ਼ਤਰ ਵਿਚ ਜਮਾ ਕਰਾਉਣਾ ਹੋਵੇਗਾ। ਤਾਂ ਹੀ ਐਪਲੀਕੇਸ਼ਨ ਸਵੀਕਾਰ ਹੋਵੇਗੀ।

ਦਿੱਲੀ ਦੇ ਸੀਈਓ ਨੇ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸ਼ਾਮ ਨੂੰ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਮੀਟਿੰਗ ਸੱਦੀ। ਇਸ ਵਿਚ ਰਾਜਨੀਤਿਕ ਪਾਰਟੀਆਂ ਨੂੰ ਚੋਣ ਜ਼ਾਬਤਾ ਨਾਲ ਜੁੜੀ ਜਾਣਕਾਰੀ ਦਿੱਤੀ ਗਈ। ਇਸ ਮੀਟਿੰਗ ਵਿਚ ਆਨਲਾਈਨ ਪਰਕਿਰਿਆ ਦੀ ਵੀ ਜਾਣਕਾਰੀ ਦਿੱਤੀ ਗਈ। 14 ਜਨਵਰੀ ਨੂੰ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਵੇਗਾ। ਇਸ ਦੇ ਨਾਲ ਹੀ ਨਾਂਮਕਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਚੋਣ ਕਮਿਸ਼ਨ ਨੇ ਨਾਮੀਨੇਸ਼ਨ ਦੀ ਆਖਰੀ ਮਿਤੀ 21 ਜਨਵਰੀ ਤੈਅ ਕੀਤੀ ਹੈ।

ਸੀਈਓ ਡਾ. ਰਣਬੀਰ ਸਿੰਘ ਨੇ ਕਿਹਾ ਕਿ ਚੋਣ ਪ੍ਰਬੰਧਨ ਲਈ ਮੁੱਖ ਆਈਟੀ ਐਪ 'ਐਨ-ਕੋਰ' ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਨਾਲ ਸਬੰਧਤ ਦੂਜਾ ਐਪ 'ਸੁਵਿਧਾ' ਹੈ। ਇਸ ਜ਼ਰੀਏ ਇਸ ਵਾਰ ਉਮੀਦਵਾਰਾਂ ਨੂੰ ਆਨਲਾਈਨ ਨਾਮੀਨੇਸ਼ਨ ਕਰਨ ਦੀ ਸਹੂਲਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਚੋਣਾਂ ਨਾਲ ਸਬੰਧਤ ਗਤੀਵਿਧੀਆਂ ਦੀ ਮਨਜ਼ੁਰੀ ਵੀ ਆਨਲਾਈਨ ਮਿਲ ਸਕੇਗੀ।

ਦਰਅਸਲ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਹਰ ਰੋਜ਼ ਦੇ ਚੁਣਾਵੀ ਪ੍ਰੋਗਰਾਮਾਂ ਦੀ ਕਮਿਸ਼ਨ ਤੋਂ ਮਨਜ਼ੁਰੀ ਲੈਣੀ ਹੋਵੇਗੀ। ਇਸ ਲਈ ਸਾਰੇ ਜ਼ਿਲ੍ਹਿਆਂ ਦੇ ਚੋਣ ਅਧਿਕਾਰੀਆਂ ਦੇ ਦਫ਼ਤਰਾਂ ਵਿਚ ਸਿੰਗਲ ਵਿੰਡੋਂ ਦੀ ਸਹੂਲਤ ਹੁੰਦੀ ਹੈ। ਉਮੀਦਵਾਰਾਂ ਨੂੰ ਜ਼ਰੂਰੀ ਮਨਜ਼ੂਰੀ ਲਈ ਭੱਜਦੌੜ ਕਰਨ ਪੈਂਦੀ ਸੀ। ਇਸ ਵਾਰ ਮਨਜ਼ੂਰੀ ਲਈ ਭੱਜਦੌਙ ਦੀ ਲੋੜ ਨਹੀਂ ਪਵੇਗੀ।

Posted By: Tejinder Thind