ਮੁੰਬਈ, ਪੀਟੀਆਈ। ਮਹਾਰਾਸ਼ਟਰ ਦੀ ਸਿਆਸਤ 'ਚ ਉਥਲ-ਪੁਥਲ ਜਾਰੀ ਹੈ। ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਸਮਝੌਤੇ ਸਬੰਧੀ ਹਾਲੇ ਤਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ। ਇਸ ਦੌਰਾਨ ਸ਼ਿਵ ਸੈਨਾ ਅਗੂ ਦਿਵਾਕਰ ਰਾਓਤੇ ਤੋਂ ਬਾਅਦ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਮਿਲੇ। ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਮੁੱਖ ਮੰਤਰੀ ਅਹੁਦੇ ਲਈ ਖਿੱਚੋਤਾਣ ਚੱਲ ਰਹੀ ਹੈ। ਹਾਲਾਂਕਿ ਖੁੱਲ੍ਹ ਕੇ ਹਾਲੇ ਤਕ ਕਿਸੇ ਧਿਰ ਵੱਲੋਂ ਬਿਆਨਬਾਜ਼ੀ ਨਹੀਂ ਸੁਣਨ ਨੂੰ ਮਿਲੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਫੜਨਵੀਸ ਤੇ ਰਾਓਤੇ ਨੇ ਮੁਲਾਕਾਤ ਦੌਰਾਨ ਰਸਮੀ ਤੌਰ 'ਤੇ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਸਬੰਧੀ ਰਾਜਪਾਲ ਨਾਲ ਗੱਲਬਾਤ ਕੀਤੀ ਹੈ।


ਸ਼ਿਵ ਸੈਨਾ ਨੇ 50-50 ਦੇ ਫਾਰਮੂਲੇ ਨੂੰ ਪੇਸ਼ ਕਰ ਆਪਣੇ ਪੱਤੇ ਖੋਲ੍ਹ ਦਿੱਤੇ ਹਨ, ਪਰ ਭਾਜਪਾ ਨੇ ਬਾਲੇ ਤਕ ਆਪਣੀ ਮਨਸ਼ਾ ਜ਼ਾਹਿਰ ਨਹੀਂ ਕੀਤੀ ਹੈ। ਅਜਿਹੇ 'ਚ ਦਿਵਾਕਰ ਰਾਓਤੇ ਤੇ ਦੇਵੇਂਦਰ ਫੜਨਵੀਸ ਦੇ ਰਾਜਪਾਲ ਨੂੰ ਮਿਲਣ ਸਬੰਧੀ ਕਈ ਮਾਅਨੇ ਕੱਢੇ ਜਾ ਸਕਦੇ ਹਨ। ਦੋਵੇਂ ਪਾਰਟੀਆਂ ਇਸ ਮੁਲਾਕਾਤ ਨੂੰ ਸਿਰਫ਼ ਰਸਮੀ ਦੱਸ ਰਹੀਆਂ ਹਨ।


ਦਰਅਸਲ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਲਈ ਸ਼ਿਵ ਸੈਨਾ 50-50 ਦੇ ਫਾਰਮੂਲੇ 'ਤੇ ਅੜੀ ਹੋਈ ਹੈ। ਇੰਨਾ ਹੀ ਨਹੀਂ ਸ਼ਿਵ ਸੈਨਾ ਮੁੱਖ ਮੰਤਰੀ ਅਹੁਦੇ ਲਈ ਲਿਖਤੀ ਭਰੋਸਾ ਵੀ ਮੰਗਿਆ ਹੈ ਪਰ ਹੁਣ ਤਕ ਭਾਜਪਾ ਵੱਲੋਂ ਇਸ ਦਾ ਕੋਈ ਜਵਾਬ ਨਹੀਂ ਆਇਆ। ਸ਼ਿਵ ਸੈਨਾ ਆਗੂ ਅਦਿੱਤਿਆ ਠਾਕਰੇ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੀ ਹੈ।

Posted By: Akash Deep