ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਲਈ ਜਾਰੀ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਯਾਨੀ ਆਪ (Aam Aadmi Party, AAP) ਦੁਬਾਰਾ ਸੱਤਾ 'ਤੇ ਕਾਬਜ਼ ਹੋਣ ਜਾ ਰਹੀ ਹੈ। ਉੱਥੇ ਹੀ ਭਾਜਪਾ ਨੂੰ ਦੂਸਰਾ ਸਥਾਨ ਮਿਲਦਾ ਨਜ਼ਰ ਆ ਰਿਹਾ ਹੈ। ਰੁਝਾਨ ਸੰਕੇਤ ਦੇ ਰਹੇ ਹਨ ਕਿ ਰਾਸ਼ਟਰੀ ਰਾਜਧਾਨੀ 'ਚ ਚੋਣਾਂ ਦੋ ਪਾਰਟੀਆਂ ਵਿਚਾਲੇ ਹੋਈਆਂ ਹਨ ਤੇ ਕਾਂਗਰਸ ਕਿਤੇ ਦੂਰ-ਦੂਰ ਤਕ ਨਜ਼ਰ ਨਹੀਂ ਆ ਰਹੀ ਹੈ। ਜੇਕਰ ਲੋਕ ਸਭਾ ਚੋਣਾਂ ਦੇ ਲਿਹਾਜ਼ ਤੋਂ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਸਾਰੀਆਂ ਸੱਤਾਂ ਸੀਟਾਂ 'ਤੇ ਆਪਣਾ ਦਬਦਬਾ ਬਣਾਉਣ 'ਚ ਕਾਮਯਾਬ ਰਹੀ ਹੈ।

ਹਾਲਾਂਕਿ ਸਾਰੀਆਂ ਸੱਤਾਂ ਲੋਕ ਸਭਾ ਸੀਟਾਂ ਤਹਿਤ ਆਉਣ ਵਾਲੀਆਂ ਵਿਧਾਨ ਸਭਾਵਾਂ 'ਚ ਆਮ ਆਦਮੀ ਪਾਰਟੀ ਨੂੰ ਭਾਜਪਾ ਨੇ ਕੜੀ ਚੁਣੌਤੀ ਦਿੱਤੀ ਹੈ। ਰੁਝਾਨਾਂ 'ਤੇ ਗ਼ੌਰ ਕਰੀਏ ਤਾਂ ਚਾਂਦਨੀ ਚੌਕ ਲੋਕ ਸਭਾ ਖੇਤਰ (Chandani Chowk Lok Sabha Area) ਤਹਿਤ ਆਉਣ ਵਾਲੀਆਂ ਵਿਧਾਨ ਸਭਾਵਾਂ 'ਚ ਆਮ ਆਦਮੀ ਪਾਰਟੀ ਅੱਠ ਸੀਟਾਂ 'ਤੇ ਅੱਗੇ ਹੈ। ਪੂਰਬੀ ਦਿੱਲੀ ਲੋਕ ਸਭਾ ਸੀਟ (East Delhi Lok Sabha Seat) ਤਹਿਤ ਆਉਣ ਵਾਲੀਆਂ ਵਿਧਾਨ ਸਭਾਵਾਂ 'ਤੇ ਆਪ ਸਭ ਤੋਂ ਅੱਗੇ ਹੈ। ਉਹ ਇਸ ਲੋਕ ਸਭਾ ਹਲਕੇ ਦੀਆਂ ਸੱਤ ਵਿਧਾਨ ਸਭਾ ਸੀਟਾਂ 'ਤੇ ਅੱਗੇ ਚੱਲ ਰਹੀ ਹੈ ਜਦਕਿ ਭਾਜਪਾ ਤਿੰਨ ਸੀਟਾਂ 'ਤੇ ਅੱਗੇ ਹੈ।

ਇਸੇ ਤਰ੍ਹਾਂ ਨਵੀਂ ਦਿੱਲੀ ਲੋਕ ਸਭਾ ਹਲਕੇ (New Delhi Lok Sabha Seat) ਤਹਿਤ ਆਉਣ ਵਾਲੀਆਂ ਵਿਧਾਨ ਸਭਾ 'ਚੋਂ 7 ਸੀਟਾਂ 'ਤੇ ਆਮ ਆਦਮੀ ਪਾਰਟੀ ਅੱਗੇ ਹੈ ਜਦਕਿ ਭਾਜਪਾ ਤਿੰਨ 'ਤੇ ਬੜ੍ਹਤ ਬਣਾਏ ਹੋਏ ਹਨ। ਦੱਖਣੀ ਦਿੱਲੀ ਲੋਕ ਸਭਾ ਹਲਕੇ ਤਹਿਤ ਆਉਣ ਵਾਲੀਆਂ ਸਾਰੀਆਂ ਸੀਟਾਂ 'ਤੇ ਆਪ ਅੱਗੇ ਚੱਲ ਰਹੇ ਹਨ ਜਦਕਿ ਉੱਤਰੀ ਪੂਰਬੀ ਦਿੱਲੀ ਲੋਕ ਸਭਾ ਹਲਕਿਆਂ ਤਹਿਤ ਆਉਣ ਵਾਲੀਆਂ ਵਿਧਾਨ ਸਭਾਵਾਂ 'ਚ ਭਾਜਪਾ ਦੋ ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਪੱਛਮੀ ਦਿੱਲੀ ਲੋਕ ਸਭਾ ਹਲਕੇ 'ਚ ਭਾਜਪਾ ਤਿੰਨ ਵਿਧਾਨ ਸਭਾ ਸੀਟਾਂ 'ਤੇ ਅੱਗੇ ਚੱਲ ਰਹੀ ਹੈ ਜਦਕਿ ਆਪ ਨੇ ਛੇ ਸੀਟਾਂ 'ਤੇ ਬੜ੍ਹਤ ਬਣਾਈ ਹੋਈ ਹੈ।

ਉੱਤਰੀ-ਪੱਛਮੀ ਲੋਕ ਸਭਾ ਹਲਕੇ ਤਹਿਤ ਆਉਣ ਵਾਲੀਆਂ ਵਿਧਾਨ ਸਭਾਵਾਂ 'ਤੇ ਭਾਜਪਾ ਸਿਰਫ਼ ਇੱਕ ਸੀਟ 'ਤੇ ਜਿੱਤ ਦਰਜ ਕਰਨ 'ਚ ਕਾਮਯਾਬ ਰਹੀ ਹੈ। ਦੱਸ ਦੇਈਏ ਕਿ 2015 ਦੀਆਂ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ 70 'ਚੋਂ 67 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਇਨ੍ਹਾਂ ਚੋਣਾਂ 'ਚ ਕਾਂਗਰਸ ਪਾਰਟੀ ਕੋਈ ਚੁਣੌਤੀ ਨਹੀਂ ਪੇਸ਼ ਕਰ ਸਕੀ ਜਦਕਿ ਸਾਲ 1998 ਤੋਂ 2013 ਤਕ ਦਿੱਲੀ ਦੀ ਸੱਤਾ 'ਤੇ ਉਹ ਕਾਬਜ਼ ਰਹੀ ਸੀ। ਅਜਿਹਾ ਨਹੀਂ ਕਿ ਕਾਂਗਰਸ ਨੇ ਦਿੱਲੀ ਦੀਆਂ ਚੋਣਾਂ ਲੜੀਆਂ ਤੇ ਪਹਿਲੀ ਵਾਰ ਇੰਨਾ ਖ਼ਰਾਬ ਪ੍ਰਦਰਸ਼ਨ ਕੀਤਾ ਹੈ। ਸਾਲ 2015 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਉਸ ਦਾ ਸਕੋਰ ਜ਼ੀਰੋ ਸੀ ਜਦਕਿ ਭਾਜਪਾ ਤਿੰਨ ਸੀਟਾਂ ਜਿੱਤਣ 'ਚ ਕਾਮਯਾਬ ਹੋਈ ਸੀ।

Posted By: Seema Anand