ਨਈ ਦੁਨੀਆ, ਨਵੀਂ ਦਿੱਲੀ : Delhi Election 2020 Result : ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਇਕ ਵਾਰ ਫਿਰ ਵੱਡੀ ਜਿੱਤ ਵੱਲ ਵਧ ਰਹੀ ਹੈ। ਹੁਣ ਤਕ ਦੇ ਰੁਝਾਨਾਂ 'ਚ ਸਾਫ਼ ਹੈ ਕਿ ਅਰਵਿੰਦ ਕੇਜਰੀਵਾਲ ਇਕ ਵਾਰ ਫਿਰ ਦਿੱਲੀ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਇਸ ਤਰ੍ਹਾਂ ਕੇਜਰੀਵਾਲ ਨੇ ਦਿੱਲੀ ਜਿੱਤ ਕੇ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਨੂੰ Birthday Gift ਦਿੱਤਾ ਹੈ। ਸੰਯੋਗ ਹੀ ਹੈ ਕਿ 11 ਫਰਵਰੀ ਨੂੰ ਨਤੀਜੇ ਆਏ ਹਨ ਤੇ ਦਿੱਲੀ ਦੀ ਜਨਤਾ ਨੇ ਦਿਲ ਖੋਲ੍ਹ ਕੇ ਕੇਜਰੀਵਾਲ ਦੀ ਪਾਰਟੀ ਨੂੰ ਵੋਟਾਂ ਦਿੱਤੀਆਂ ਹਨ ਤੇ ਇਸੇ ਦਿਨ ਸੁਨੀਤਾ ਦਾ ਜਨਮਦਿਨ ਹੈ। ਪਾਰਟੀ ਵਰਕਰਾਂ ਮੁਤਾਬਿਕ ਇਹ ਅਰਵਿੰਦ ਕੇਜਰੀਵਾਲ ਵੱਲੋਂ ਪਤਨੀ ਸੁਨੀਤਾ ਨੂੰ Birthday Gift ਹੈ।

ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਤੇ ਸੁਨੀਤਾ ਕੇਜਰੀਵਾਲ ਨੇ ਲਵ ਮੈਰਿਜ ਕੀਤੀ ਹੈ। ਦੋਵਾਂ ਦੇ ਪਿਆਰ ਦੀ ਸ਼ੁਰੂਆਤ ਆਈਆਰਐੱਸ ਦੀ ਟ੍ਰੇਨਿੰਗ ਦੌਰਾਨ ਹੀ ਹੋਈ ਸੀ। ਅਰਵਿੰਦ ਕੇਜਰੀਵਾਲ ਨੇ ਜਦੋਂ ਸਿਆਸੀ ਪਾਰੀ ਸ਼ੁਰੂ ਕੀਤੀ ਤਾਂ ਸੁਨੀਤਾ ਕੇਜਰੀਵਾਲ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਖੜ੍ਹੀ ਰਹੀ। ਇੱਥੋਂ ਤਕ ਕਿ 2020 ਦੇ ਚੋਣ ਪ੍ਰਚਾਰ ਦੌਰਾਨ ਜਦੋਂ ਵਿਰੋਧੀਆਂ ਨੇ ਕੇਜਰੀਵਾਲ 'ਤੇ ਗ਼ਲਤ ਤਰੀਕੇ ਨਾਲ ਦੋਸ਼ ਲਾਏ ਤਾਂ ਸੁਨੀਤਾ ਕੇਜੀਰਵਾਲ ਨੇ ਵਿਰੋਧ ਕੀਤਾ। ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਸਿਆਸੀ ਪਾਰੀ 'ਚ ਪਤਨੀ ਸੁਨੀਦਾ ਦਾ ਵੱਡਾ ਹੱਥ ਰਿਹਾ ਹੈ।

ਸੁਨੀਤਾ ਕੇਜਰੀਵਾਲ ਇੰਡੀਅਨ ਰੈਵੇਨਿਊ ਸਰਵਿਸ (IRS) 'ਚ ਨੌਕਰੀ ਕਰਦੀ ਸੀ ਪਰ ਉਨ੍ਹਾਂ 2016 'ਚ ਵੀਆਰਐੱਸ ਲੈ ਲਿਆ ਸੀ। ਆਪਣੇ ਕਰੀਅਰ 'ਚ ਉਹ ਇਨਕਮ ਟੈਕਸ ਟ੍ਰਿਬਿਊਨਲ 'ਚ ਆਈਟੀ ਕਮਿਸ਼ਨਰ ਦੇ ਅਹੁਦੇ 'ਤੇ ਰਹਿ ਚੁੱਕੀ ਹੈ।

ਪਾਰਟੀ ਆਫਿਸ 'ਚ ਰਹਿ ਕੇ ਦੇਖਿਆ ਚੋਣ ਨਤੀਜਾ

ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ 'ਚ ਬੈਠ ਕੇ ਚੋਣ ਨਤੀਜੇ ਦੇਖੇ। ਰੁਝਾਨਾਂ ਦੌਰਾਨ ਜਦੋਂ ਸਾਫ਼ ਹੋ ਗਿਆ ਕਿ ਦਿੱਲੀ ਦੀ ਜਨਤਾ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਹੈ ਤਾਂ ਦਫ਼ਤਰ ਦੇ ਬਾਹਰ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ।

Posted By: Seema Anand