ਜੇਐੱਨਐੱਨ, ਨਵੀਂ ਦਿੱਲੀ : Delhi Election Result : ਪਿਛਲੇ 20 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ VIP ਸੀਟ ਰਹੀ ਨਵੀਂ ਦਿੱਲੀ ਵਿਧਾਨ ਸਭਾ ਸੀਟ ਦੇ ਚੋਣ ਨਤੀਜੇ 'ਤੇ ਦਿੱਲੀ ਹੀ ਨਹੀਂ ਬਲਕਿ ਪੂਰੇ ਦੇਸ਼ ਦੀ ਨਜ਼ਰ ਰਹੇਗੀ, ਕਿਉਂਕਿ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ (Arvind Kejriwal, Aam Aadmi Party) ਚੋਣ ਮੈਦਾਨ 'ਚ ਹਨ।

2013 'ਚ ਕੇਜਰੀਵਾਲ ਨੇ ਦਿੱਤੀ ਸੀ ਸ਼ੀਲਾ ਦੀਕਸ਼ਤ ਨੂੰ ਮਾਤ

ਦਿੱਲੀ ਵਿਧਾਨ ਸਭਾ ਚੋਣਾਂ 2013 'ਚ AAP ਮੁਖੀ ਅਰਵਿੰਦ ਕੇਜਰੀਵਾਲ ਨੇ ਜੀਵਨ ਦੀ ਪਹਿਲੀ ਚੋਣ ਲੜਦੇ ਹੋਏ ਇਸ ਸੀਟ 'ਤੇ 15 ਸਾਲ ਤਕ ਦਿੱਲੀ ਦੀ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਤ ਨੂੰ ਵੱਡੇ ਫ਼ਰਕ ਨਾਲ ਹਰਾਇਆ ਸੀ। ਇਸ ਤੋਂ ਬਾਅਦ ਦਿੱਲੀ ਵਿਧਾਨ ਸਭਾ ਚੋਣਾਂ 2015 'ਚ ਅਰਵਿੰਦ ਕੇਜਰੀਵਾਲ ਨੇ ਆਪਣੀ ਨਜ਼ਦੀਕੀ ਮੁਕਾਬਲੇਬਾਜ਼ ਭਾਜਪਾ ਉਮੀਦਵਾਰ ਨੂਪੁਰ ਸ਼ਰਮਾ ਨੂੰ ਵੀ ਵੱਡੇ ਫ਼ਰਕ ਨਾਲ ਹਰਾਇਆ ਸੀ। ਇਸ ਤੋਂ ਬਾਅਦ ਇਹ ਸੀਟ ਅਰਵਿੰਦ ਕੇਜਰੀਵਾਲ ਦੀ ਸੀਟ ਮੰਨੀ ਜਾਣ ਲੱਗੀ ਹੈ। ਇਸ ਸੀਟ 'ਤੇ ਜ਼ਿਆਦਾਤਰ ਸਰਕਾਰੀ ਮੁਲਾਜ਼ਮ ਰਹਿੰਦੇ ਹਨ।

ਕੇਜਰੀਵਾਲ ਨੂੰ ਚੁਣੌਤੀ ਦੇ ਰਹੇ ਸੁਨੀਲ ਤੇ ਰੋਮੇਸ਼

ਇਸ ਵਾਰ ਅਰਵਿੰਦਰ ਕੇਜਰੀ ਵਾਲ ਸਾਹਮਣੇ ਭੂਜਪਾ ਤੋਂ ਸੁਨੀਲ ਯਾਦਵ ਤੇ ਕਾਂਗਰਸ ਤੋਂ ਰੋਮੇਸ਼ ਸੱਭਰਵਾਲ ਉਮੀਦਵਾਰ ਹਨ। ਦੋਵੇਂ ਹੀ ਆਪਣੇ ਧੂੰਆਂਧਾਰ ਪ੍ਰਚਾਰ ਜ਼ਰੀਏ ਕੇਜਰੀਵਾਲ ਸਾਹਮਣੇ ਚੁਣੌਤੀਆਂ ਪੇਸ਼ ਕਰ ਰਹੇ ਹਨ। ਜਿੱਥੇ ਇਕ ਪਾਸੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਜਿੱਤ ਪ੍ਰਤੀ ਆਸਵੰਦ ਹੈ ਤਾਂ ਉੱਥੇ ਹੀ ਭਾਜਪਾ ਉਮੀਦਵਾਰ ਸੁਨੀਲ ਯਾਦਵ ਤੇ ਕਾਂਗਰਸ ਦੇ ਰੋਮੇਸ਼ ਸੱਭਰਵਾਲ ਦਾ ਕਹਿਣਾ ਹੈ ਕਿ ਉਹ ਵੀ ਜਿੱਤ ਦੇ ਦਾਅਵੇਦਾਰ ਹਨ। 8 ਫਰਵਰੀ ਨੂੰ ਵੋਟਿੰਗ ਤੋਂ ਬਾਅਦ ਚੋਣ ਨਤੀਜਾ 11 ਫਰਵਰੀ ਨੂੰ ਆਵੇਗਾ, ਅਜਿਹੇ ਵਿਚ ਜਿੱਤੇ-ਹਾਰੇ ਕੋਈ ਵੀ ਪਰ ਨਵੀਂ ਦਿੱਲੀ ਸੀਟ ਦੇ ਨਤੀਜੇ 'ਤੇ ਦੇਸ਼ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਇਸ ਸੀਟ ਤੋਂ ਜਿੱਤਣ ਵਾਲਾ ਬਣਦਾ ਹੈ ਮੁੱਖ ਮੰਤਰੀ

ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਵੀਵੀਆਈਪੀ ਸੀਟ ਹੈ। ਹੋਵੇ ਵੀ ਕਿਉਂ ਨਾ, ਇਸ ਸੀਟ ਤੋਂ ਜਿੱਤਣ ਵਾਲੇ ਦੋ ਸ਼ਖ਼ਸ (ਸ਼ੀਲਾ ਦੀਕਸ਼ਤ ਤਿੰਨ ਵਾਰ, ਤਾਂ ਅਰਵਿੰਦ ਕੇਜਰੀਵਾਲ ਦੋ ਵਾਰ) ਮੁੱਖ ਮੰਤਰੀ ਬਣ ਚੁੱਕੇ ਹਨ। ਹਾਲਾਂਕਿ, ਸਾਲ 2008 'ਚ ਹੱਦਬੰਦੀ ਹੋਣ ਤੋਂ ਬਾਅਦ ਨਵੀਂ ਦਿੱਲੀ ਸੀਟ ਹੋਂਦ 'ਚ ਆਈ ਸੀ, ਜਦਕਿ ਇਸ ਤੋਂ ਪਹਿਲਾਂ ਇਹ ਇਲਾਕਾ ਦਿੱਲੀ ਮੈਟਰੋਪੌਲਿਟਨ ਕੌਂਸਲ ਹੁੰਦੀ ਸੀ। ਉਸ ਦੌਰਾਨ ਨਵੀਂ ਦਿੱਲੀ ਵਿਧਾਨ ਸਭਾ ਸੀਟ ਦੇ ਇਲਾਕੇ ਗੋਲ ਮਾਰਕੀਟ ਤੇ ਸਰੋਜਨੀਨਗਰ 'ਚ ਆਉਂਦੇ ਸਨ।

ਸਿਰਫ਼ ਇਕ ਵਾਰ ਇਸ ਸੀਟ ਤੋਂ ਜਿੱਤੀ ਹੈ ਭਾਜਪਾ

ਕਾਬਿਲੇਗ਼ੌਰ ਹੈ ਕਿ ਇਸ ਸੀਟ 'ਤੇ ਕਾਂਗਰਸ ਹਾਵੀ ਰਹੀ ਹੈ ਪਰ 2013 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਅਰਵਿੰਦ ਕੇਜਰੀਵਾਲ ਨੇ ਲਗਾਤਾਰ 3 ਵਾਰ ਦਿੱਲੀ ਦੀ ਸੀਐੱਮ ਰਹੀ ਸ਼ੀਲਾ ਦੀਕਸ਼ਤ ਨੂੰ ਹਰਾ ਦਿੱਤਾ ਸੀ। ਇਸ ਤੋਂ ਪਹਿਲਾਂ 1993 'ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੀਰਤੀ ਆਜ਼ਾਦ ਨੇ ਇਸ ਸੀਟ 'ਤੇ ਜਿੱਤ ਹਾਸਿਲ ਕੀਤੀ ਸੀ।

ਸ਼ੀਲਾ ਦੀਕਸ਼ਤ ਨੇ ਇਸ ਸੀਟ 'ਤੇ ਬਣਾਇਆ ਹੈ 3 ਵਾਰ ਜਿੱਤ ਦਾ ਰਿਕਾਰਡ

ਪਹਿਲਾਂ ਗੋਲ ਮਾਰਕੀਟ ਤੇ ਫਿਰ ਨਵੀਂ ਦਿੱਲੀ ਵਿਧਾਨ ਸਭਾ ਸੀਟ, ਇਹ 1998 ਤੋਂ ਲਗਾਤਾਰ ਕਾਂਗਰਸ ਦਾ ਗੜ੍ਹ ਰਹੀ ਹੈ। ਸ਼ੀਲਾ ਦੀਕਸ਼ਤ ਨੇ ਨਵੀਂ ਦਿੱਲੀ ਸੀਟ ਤੋਂ ਤਿੰਨ ਵਾਰ ਚੋਣ ਜਿੱਤ ਕੇ 15 ਸਾਲ ਤਕ ਰਾਜ਼ ਕੀਤਾ ਤੇ ਉਹ ਡੇਢ ਦਹਾਕੇ ਤਕ ਦਿੱਲੀ ਦੀ ਮੁੱਖ ਮੰਤਰੀ ਰਹੀ ਸਨ। ਅਪਵਾਦ ਰੂਪ 'ਚ ਸਿਰਫ਼ ਸਾਲ 1993 'ਚ ਭਾਜਪਾ ਦੇ ਉਮੀਦਵਾਰ ਤੇ ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਨੇ ਕਾਂਗਰਸ ਦੇ ਬ੍ਰਿਜਮੋਹਨ ਸ਼ਰਮਾ ਨੂੰ ਹਟਾਇਆ ਸੀ, ਉਦੋਂ ਭਾਜਪਾ ਨੇ ਦਿੱਲੀ ਦੀਆਂ 70 'ਚੋਂ 49 ਸੀਟਾਂ ਜਿੱਤ ਕੇ ਮਦਨ ਲਾਲ ਖੁਰਾਨਾ ਦੀ ਅਗਵਾਈ ਹੇਠ ਸਰਕਾਰ ਬਣਾਈ ਸੀ।

Posted By: Seema Anand