v> ਜੇਐੱਨਐੱਨ, ਨਵੀਂ ਦਿੱਲੀ : Delhi Election 2020 : ਦਿੱਲੀ ਵਿਧਾਨ ਸਭਾ ਚੋਣਾਂ-2020 'ਚ ਬੜ੍ਹਤ ਲੈਂਦਿਆਂ ਕਾਂਗਰਸ ਸ਼ਨਿਚਰਵਾਰ ਦੇਰ ਰਾਤ ਤਕ 70 'ਚੋਂ 20 ਵਿਧਾਨ ਸਭਾ ਖੇਤਰਾਂ 'ਚ ਉਮੀਦਵਾਰਾਂ ਦਾ ਐਲਾਨ ਕਰਨ ਵਾਲੀ ਹੈ, ਉੱਥੇ ਹੀ ਇਸ ਤੋਂ ਪਹਿਲਾਂ ਉਸ ਨੂੰ ਵੱਡਾ ਝਟਕਾ ਲੱਗਿਆ ਹੈ। ਸ਼ਨਿਚਰਵਾਰ ਸਵੇਰੇ ਸਾਬਕਾ ਦਿੱਲੀ ਯੁਵਾ ਕਾਂਗਰਸ ਪ੍ਰਧਾਨ ਜਗਦੀਸ਼ ਯਾਦਵ (Former Delhi Youth Congress President Jagdish Yadav) ਨੇ ਕਾਂਗਰਸ ਨਾਲੋਂ ਨਾਤਾ ਤੋੜ ਕੇ ਆਮ ਆਦਮੀ ਪਾਰਟੀ ਨਾਲ ਰਿਸ਼ਤਾ ਜੋੜ ਲਿਆ ਹੈ।

ਜਗਦੀਸ਼ ਯਾਦਵ ਨੇ ਸ਼ਨਿਚਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ 'ਚ AAP ਜੁਆਇਨ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਵੀ ਮੌਜੂਦ ਸਨ।

Posted By: Seema Anand