ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਵੀ ਪਾਰਟੀ ਦਾ ਕੁਨਬਾ ਲਗਾਤਾਰ ਵੱਧ ਰਿਹਾ ਹੈ। ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਦੱਸਿਆ ਕਿ ਦਿੱਲੀ ਬਾਰ ਏਸੋਸੀਏਸ਼ਨ ਦੇ ਪ੍ਰਧਾਨ ਏਡਵੋਕੇਟ ਸੰਜੀਵ ਨਸੀਰ ਨੇ ਆਪ ਦੀ ਮੈਂਬਰਤਾ ਗ੍ਰਹਿਣ ਕਰ ਲਈ ਹੈ।

ਕੇਜਰੀਵਾਲ ਨੇ ਟਵੀਟ ਕਰ ਕਿਹਾ, 'ਮੈਂ ਦਿੱਲੀ ਬਾਰ ਏਸੋਸ਼ੀਏਸ਼ਨ ਦੇ ਪ੍ਰਧਾਨ ਏਡੋਵੇਕਟ ਸੰਜੀਵ ਕੁਮਾਰ ਤੇ ਉਨ੍ਹਾਂ ਦੀ ਟੀਮ ਦਾ ਆਮ ਆਦਮੀ ਪਾਰਟੀ ਪਰਿਵਾਰ ਵੱਲੋਂ ਸਵਾਗਤ ਕਰਦਾ ਹਾਂ। ਉਹ ਦਿੱਲੀ ਦੇ ਵਕੀਲਾਂ ਲਈ ਇਕ ਮਜ਼ਬੂਤ ਆਵਾਜ਼ ਰਹੇ ਹਨ। ਅਸੀਂ ਇਕੱਠਿਆਂ ਮਿਲ ਕੇ ਵਕੀਲਾਂ ਦੇ ਕਲਿਆਣ ਲਈ ਕੰਮ ਜਾਰੀ ਰੱਖਾਂਗੇ।'

ਦੱਸ ਦੇਈਏ ਕਿ ਹਾਲ 'ਚ ਹੀ ਸਾਬਕਾ ਸੰਸਦ ਮਹਾਬਲ ਮ੍ਰਿਸ਼ਰਾ ਦੇ ਬੇਟੇ ਵਿਨੈ ਮਿਸ਼ਰਾ ਤੇ ਸਾਬਕਾ ਵਿਧਾਇਕ ਰਾਮ ਸਿੰਘ ਸਮੇਤ ਕਈ ਕਾਂਗਰਸ ਆਗੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸਨ। ਇਨ੍ਹਾਂ 'ਚ ਕੁਝ ਆਗੂਆਂ ਨੂੰ ਪਾਰਟੀ ਨੇ ਟਿਕਟ ਵੀ ਦੇ ਦਿੱਤੀ ਹੈ।

Posted By: Amita Verma