ਜੇਐੱਨਐੱਨ, ਨਵੀਂ ਦਿੱਲੀ : Delhi Assembly Election Result 2020 ਦਿੱਲੀ ਵਿਧਾਨ ਸਭਾ ਚੋਣਾਂ 2020 ਦੇ ਤਹਿਤ 70 ਸੀਟਾਂ ਲਈ ਜਾਰੀ ਹੈ। ਇਸ ਦੌਰਾਨ, ਰੁਝਾਨਾਂ 'ਚ ਦਿੱਲੀ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਮਿਲ ਰਿਹਾ ਹੈ। ਇਸ ਦੇ ਨਾਲ ਹੀ ਆਪ ਦਫ਼ਤਰ 'ਚ ਵੱਡੀ ਗਿਣਤੀ 'ਚ ਲੋਕ ਪਹੁੰਚੇ ਹਨ। ਇਕ ਬੱਚਾ ਵੀ ਇਥੇ ਆ ਗਿਆ ਹੈ, ਜੋ ਬਿਲਕੁਲ ਹੀ 'ਛੋਟਾ ਕੇਜਰੀਵਾਲ' ਲੱਗ ਰਿਹਾ ਹੈ। ਇਥੇ ਪਹੁੰਚੇ ਲੋਕਾਂ ਨੇ ਇਸ ਬੱਚੇ ਨੂੰ ਦੇਖਦੇ ਹੀ ਮੋਢੇ 'ਤੇ ਚੱਕ ਲਿਆ। ਲੋਕ ਇਕ ਦੂਸਰੇ ਨੂੰ ਮੁਬਾਰਕਾਂ ਦੇ ਰਹੇ ਹਨ।

ਮੋਬਾਈਲ ਐਪ 'ਤੇ ਮਿਲ ਰਹੀ ਲਾਈਵ ਜਾਣਕਾਰੀ

ਪਾਰਦਰਸ਼ੀ ਗਿਣਤੀ ਲਈ ਸਮੂਹ ਗਿਣਤੀ ਕੇਂਦਰਾਂ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਵੋਟਾਂ ਦੀ ਗਿਣਤੀ ਦੌਰਾਨ ਵੀਡੀਓਗ੍ਰਾਫੀ ਵੀ ਕੀਤੀ ਜੀ ਰਹੀ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਨੂੰ ਲਾਈਵ ਕਰਨ ਬਾਰੇ ਜਾਣਕਾਰੀ ਦੋਣ ਲਈ ਪ੍ਰਬੰਧ ਕੀਤੇ ਹਨ। ਚੋਣ ਕਮਿਸ਼ਨ ਦੀ ਵੈੱਬਸਾਈਟ ਤੇ ਵੋਟਰ ਹੈਲਪਲਾਈਨ ਐਪ ਦੇ ਜ਼ਰੀਏ ਲੋਕ ਗਿਣਤੀ ਬਾਰੇ ਪਲ਼-ਪਲ਼ ਜਾਣਕਾਰੀ ਵੇਖ ਰਹੇ ਹਨ। ਸਾਰੇ ਹਲਕਿਆਂ 'ਚ ਹਰ ਗੇੜ ਦੀ ਗਿਣਤੀ ਦੀ ਜਾਣਕਾਰੀ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਸਾਰੇ ਹਲਕਿਆਂ ਤੋਂ ਵੋਟਾਂ ਦੀ ਗਿਣਤੀ ਲਈ 14 ਸਤਨ 14 ਟੇਬਲ ਰੱਖੇ ਗਏ ਹਨ। ਇਸ ਤਰ੍ਹਾਂ ਇਕ ਸਮੇਂ 14 ਬੂਥਾਂ ਦੇ ਈਵੀਐੱਮ ਬਾਹਰ ਕੱਢੇ ਜਾ ਰਹੇ ਹਨ।

ਪਹਿਲਾਂ ਖੁੱਲ੍ਹੇ ਪੋਸਟਲ ਬੈਲੇਟ

ਸੀਈਓ ਅਨੁਸਾਰ ਸਵੇਰੇ ਸਭ ਤੋਂ ਪਹਿਲਾਂ ਪੋਸਟਲ ਬੈਲੇਟ ਖੋਲ੍ਹੇ ਗਏ। ਇਸ ਦੇ ਇਲਾਵਾ ਇਸ ਵਾਰ 80 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਨੂੰ ਘਰ ਬੈਠ ਕੇ ਵੋਟ ਪਾਉਣ ਦੀ ਆਗਿਆ ਦਿੱਤੀ ਗਈ। ਇਸ ਤਹਿਤ 2691 ਬਜ਼ੁਰਗ ਤੇ ਵੱਖੋ-ਵੱਖ ਕਾਬਿਲ ਵੋਟਰਾਂ ਨੇ ਘਰ ਬੈਠੇ ਡਾਕ ਬੈਲੇਟ ਰਾਹੀਂ ਵੋਟ ਪਾਈ ਹੈ। ਇਨ੍ਹਾਂ ਵੋਟਾਂ ਦੀ ਗਿਣਤੀ ਤੋਂ ਬਾਅਦ ਈਵੀਐੱਮ ਮਸ਼ੀਨਾਂ ਖੁੱਲ੍ਹਗੀਆਂ। ਇਸ ਚੋਣ 'ਚ 13,751 ਈਵੀਐੱਮ ਮਸ਼ੀਨਾਂ ਵਰਤੀਆਂ ਗਈਆਂ।

Posted By: Sarabjeet Kaur