ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਦੀਆਂ ਸਾਰੀਆਂ 70 ਸੀਟਾਂ 'ਤੇ ਵੋਟਿੰਗ ਜਾਰੀ ਹੈ। ਰੁਝਾਨਾ ਮੁਤਾਬਿਕ, ਆਮ ਆਦਮੀ ਪਾਰਟੀ ਵੱਡੀ ਜਿੱਤ ਵੱਲ ਵੱਧ ਰਹੀ ਹੈ। ਫਿਲਹਾਲ AAP 58 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਤਾਂ ਸਿਰਫ 12 ਸੀਟ 'ਤੇ ਭਾਰਤੀ ਜਨਤਾ ਪਾਰਟੀ ਉਸ ਨੂੰ ਟੱਕਰ ਦੇ ਰਹੀ ਹੈ। ਉੱਥੇ ਕਾਂਗਰਸ ਜੀਰੋ 'ਤੇ ਸਿਮਟਤੀ ਨਜ਼ਰ ਆ ਰਹੀ ਹੈ। ਇਸ ਵਿਚਕਾਰ ਜਿੱਤ ਤੋਂ ਪੂਰੀ ਤਰ੍ਹਾਂ AAP ਨੇ ਨਾਅਰਾ ਲਾਇਆ ਹੈ- 'ਚੰਗੇ ਹੋਣਗੇ 5 ਸਾਲ, ਦਿੱਲ਼ੀ 'ਚ ਤਾਂ ਕੇਜਰੀਵਾਲ।'

ਦੁਬਾਰਾ ਚੋਣਾਂ 'ਚ ਹੋਰ ਵੱਧਿਆ ਕੇਜਰੀਵਾਲ ਦਾ ਗ੍ਰਾਫ

ਸਾਲ 2013 'ਚ ਸ਼ੀਲਾ ਦੀਕਸ਼ਿਤ ਨੂੰ ਹਰਾਉਣ ਵਾਲੇ ਕੇਜਰੀਵਾਲ ਨੂੰ ਗ੍ਰਾਫ ਸਾਲ 2015 ਦੇ ਵਿਸ ਚੋਣਾਂ 'ਚ ਤੇਜ਼ੀ ਨਾਲ ਵਧਿਆ। ਇਕ ਸਾਲ ਦੇ ਅੰਤਰ 'ਤੇ ਦੁਬਾਰਾ ਹੋਏ ਚੋਣਾਂ 'ਚ ਕੇਜਰੀਵਾਲ ਨੇ ਭਾਜਪਾ ਉਮੀਦਵਾਰ ਨੁਪੂਰ ਸ਼ਰਮਾ ਨੂੰ 31583 ਵੋਟਾਂ ਤੋਂ ਹਰਾਇਆ।

ਦਿੱਲੀ ਦਾ ਦਬੰਗ ਕੇਜਰੀਵਾਲ

ਅੰਦੋਲਨ ਦੀ ਧਰਤੀ ਤੋਂ ਉਠ ਕੇ ਦੇਸ਼ ਦੇ ਸਿਆਸੀ ਗਲਿਆਰੇ 'ਚ ਵੱਖਰੀ ਪਛਾਣ ਬਣਾਉਣ ਵਾਲੇ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਦਿੱਲੀ ਦੇ ਦਬੰਗ ਉਹੀ ਹਨ। ਆਮ ਆਦਮੀ ਪਾਰਟੀ ਨੂੰ ਲਗਾਤਾਰ ਤੀਜੀ ਵਾਰ ਵਿਧਾਨ ਸਭਾ ਚੋਣਾਂ 'ਚ ਪ੍ਰਚੰਡ ਜਿੱਤ ਦੀ ਦਹਿਲੀਜ਼ ਤਕ ਪਹੁੰਚਾਉਣ ਵਾਲੇ ਅਰਵਿੰਦ ਕੇਜਰੀਵਾਲ ਨੇ ਸਾਬਿਤ ਕਰ ਦਿੱਤਾ ਕਿ ਦਿੱਲੀ 'ਚ ਉਨ੍ਹਾਂ ਦਾ ਨਹੀਂ ਬਦਲ ਹੈ। ਸਾਲ 2013 'ਚ ਤਿੰਨ ਵਾਰ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਿਤ ਨੂੰ ਭਾਰੀ ਵੋਟਾਂ ਤੋਂ ਹਰਾ ਕੇ ਕੇਜਰੀਵਾਲ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

Posted By: Amita Verma